ਹਾਦਸਾ ਵਾਪਰਨ ਤੋਂ ਪਹਿਲਾਂ ਆਲਾ ਅਧਿਕਾਰੀਆਂ ਤੋਂ ਤਾਰਾਂ ਹਟਾਉਣ ਦੀ ਮੰਗ
ਦਵਿੰਦਰਜੀਤ ਸਿੰਘ/ਰੋਜ਼ਾਨਾ ਖ਼ਬਰ
ਬਹਿਰਾਮਪੁਰ, 30 ਜੁਲਾਈ
ਸਰਹੱਦੀ ਪਿੰਡ ਰੰਗੜ ਪਿੰਡੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਖੇਡ ਦੇ ਮੈਦਾਨ ਅੰਦਰੋਂ ਲੰਘਦੀਆਂ ਬਿਜ਼ਲੀ ਦੀਆਂ ਤਾਰਾਂ ਜਾਨ ਦਾ ਖੌਅ ਬਣੀਆਂ ਹੋਈਆਂ ਹਨ। ਕਿਸੇ ਵੀ ਸਮੇਂ ਅਣਸੁਖਾਵੀਂ ਘਟਨਾ ਵਾਪਰਨ ਦਾ ਖਦਸ਼ਾ ਬਣਿਆ ਹੋਇਆ ਹੈ।
ਸਕੂਲ ਮੁੱਖੀ ਨੇ ਦੱਸਿਆ ਪਿਛਲੇ ਸਾਲ ਵੀ ਇਹਨਾਂ ਤਾਰਾਂ ਨੂੰ ਹਟਾਉਣ ਵਾਸਤੇ ਪਾਵਰਕੌਮ ਦੇ ਸਬੰਧਤ ਦੇ ਐਸਡੀਓ ਨੂੰ ਲਿੱਖਤੀ ਤੌਰ ‘ਤੇ ਜਾਣੂ ਕਰਵਾਇਆ ਸੀ।ਉਸ ਵੇਲੇ ਉਹਨਾਂ ਨੇ ਝੋਨੇ ਦੀ ਕਟਾਈ ਤੋਂ ਬਾਅਦ ਇਹਨਾਂ ਤਾਰਾਂ ਨੂੰ ਇਥੋਂ ਹਟਾ ਦੇਣ ਦਾ ਭਰੋਸਾ ਦਿੱਤਾ ਸੀ। ਪਰ ਹੁਣ ਸਾਲ ਬੀਤਣ ਬਾਅਦ ਵੀ ਤਾਰਾਂ ਨੂੰ ਹਟਾਇਆ ਨਹੀਂ ਗਿਆ ਹੈ। ਉਨ੍ਹਾਂ ਕਿਹਾ ਕਿ ਤਾਰਾਂ ਦੇ ਹੇਠ ਹੀ ਬੱਚੇ ਮੈਦਾਨ ਵਿੱਚ ਖੇਡਦੇ ਹਨ, ਇਸਲਈ ਕਿਸੇ ਵੇਲੇ ਵੀ ਕੋਈ ਘਟਨਾ ਵਾਪਰ ਸਕਦੀ ਹੈ। ਉਨ੍ਹਾਂ ਦੱਸਿਆ ਕਿ
ਪਿੱਛਲੇ ਸਾਲ ਇੱਕ ਵਿਅਕਤੀ ਨੂੰ ਇਹਨਾਂ ਵਿਚਲੇ ਦਰਖਤ ਤੋਂ ਕਰੰਟ ਪਿਆ ਸੀ। ਉਨ੍ਹਾਂ ਦੱਸਿਆ ਕਿ ਸਕੂਲ ਦੇ ਬਾਹਰਵਾਰ ਵੀ ਗਲੀ ਵਿੱਚ ਖੰਬੇ ਤਾਂ ਲਗਾ ਦਿੱਤੇ ਹੋਏ ਹਨ, ਪਰ ਤਾਰਾਂ ਦੇ ਕੁਨੈਕਸ਼ਨ ਨਹੀਂ ਕੀਤੇ ਜਾ ਰਹੇ l ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਜਦੋਂ ਤਾਰਾਂ ਹਟਾਉਣ ਸਬੰਧੀ ਵੀ ਕਿਹਾ ਸੀ ਤਾਂ ਉਸ ਵੇਲੇ ਵੀ ਤਾਰਾਂ ਦੇ ਨੇੜੇਓ ਲੰਘਦੇ ਦਰਖਤਾਂ ਨੂੰ ਕੱਟ ਕੇ ਬੁੱਤਾ ਸਾਰ ਲਿਆ ਗਿਆ ਸੀ l ਉਨ੍ਹਾਂ ਆਲਾ ਅਧਿਕਾਰੀਆਂ ਤੋਂ ਸਕੂਲ ਉਪਰ ਦੀ ਲੰਘਦੀਆਂ ਤਾਰਾਂ ਨੂੰ ਕੋਈ ਘਟਨਾ ਵਾਪਰੇ ਪਹਿਲਾਂ ਹੀ ਹਟਾਉਣ ਦੀ ਮੰਗ ਕੀਤੀ ਹੈ।

ਫੋਟੋ ਕੈਪਸ਼ਨ: ਸਕੂਲ ਉਪਰੋਂ ਲੰਘਦੀਆਂ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਨਜ਼ਰ ਆ ਰਹੀਆਂ ਹਨ। ਫੋਟੋ: ਦਵਿਦਰਜੀਤ










