Share & like

ਬਿਨਾਂ ਦੇਰੀ ਨੋਟੀਫਿਕੇਸ਼ਨ ਰੱਦ ਕਰਨ ਦੀ ਕੀਤੀ ਮੰਗ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 30 ਜੁਲਾਈ
ਲੈਂਡ ਪੂਲਿੰਗ ਨੀਤੀ ਦੇ ਵਿਰੋਧ ਵਿੱਚ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਭਰ ਵਿੱਚ ਟਰੈਕਟਰ ਮਾਰਚ ਕਰਕੇ ਲੈਂਡ ਪੂਲਿੰਗ ਨੀਤੀ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ। ਗੁਰਦਾਸਪੁਰ ਵਿਖੇ ਟਰੈਕਟਰ ਮਾਰਚ ਸ਼ੁਰੂ ਕਰਨ ਤੋਂ ਪਹਿਲਾਂ ਕਿਸਾਨ ਨਵਾਂ ਬੱਸ ਅੱਡਾ ਵਿਖੇ ਇਕੱਤਰ ਹੋ ਕੇ ਪਿੰਡ ਘਰਾਲਾ, ਔਜਲਾ, ਪਾਹੜਾ, ਕੋਠੇ ਤੇ ਹੋਰ ਨਾਲ ਦੇ ਪਿੰਡਾਂ ਤੋਂ ਬਾਅਦ ਸ਼ਹਿਰ ਵਿੱਚ ਬਹੁਤ ਲੰਬਾ ਟਰੈਕਟਰ ਮਾਰਚ ਕੀਤਾ ਗਿਆ।

ਇਸ ਟਰੈਕਟਰ ਮਾਰਚ ਦੀ ਅਗਵਾਈ ਸਾਂਝੇ ਤੌਰ ‘ਤੇ ਜਮੀਨ ਬਚਾਓ ਸੰਘਰਸ਼ ਕਮੇਟੀ ਪਿੰਡ ਘਰਾਲਾ ਦੇ ਕਨਵੀਨਰ ਰਜਿੰਦਰ ਸਿੰਘ ਸੋਨਾ, ਪਰਮਜੀਤ ਕੌਰ ਅਤੇ ਰਣਜੀਤ ਸਿੰਘ ਰਾਣਾ ਤੋਂ ਇਲਾਵਾ ਜਮਹੂਰੀ ਕਿਸਾਨ ਸਭਾ ਦੇ ਆਗੂ ਹਰਜੀਤ ਸਿੰਘ ਕਾਹਲੋ, ਬੀਕੇਯੂ ਉਗਰਾਹਾਂ ਦੇ ਲਖਵਿੰਦਰ ਸਿੰਘ ਮਜਿਆਂਵਾਲੀ, ਕਿਰਤੀ ਕਿਸਾਨ ਯੂਨੀਅਨ ਦੇ ਤਰਲੋਕ ਸਿੰਘ ਬਹਿਰਾਮਪੁਰ ,ਕੁੱਲ ਹਿੰਦ ਸਾਨ ਸਭਾ ਦੇ ਗੁਲਜਾਰ ਸਿੰਘ ਬਸੰਤਕੋਟ, ਆਲ ਇੰਡੀਆ ਕਿਸਾਨ ਸਭਾ ਗਰੇਵਾਲ ਦੇ ਲਖਵਿੰਦਰ ਸਿੰਘ ਮਰੜ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਰਾਜ ਗੁਰਵਿੰਦਰ ਸਿੰਘ ਲਾਡੀ, ਪੰਜਾਬ ਕਿਸਾਨ ਯੂਨੀਅਨ ਦੇ ਸੁਖਦੇਵ ਸਿੰਘ ਭਾਗੋਕਾਵਾਂ, ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਬਲਵਿੰਦਰ ਸਿੰਘ ਰਾਜੂ ਔਲਖ ,ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਗੁਰਦੀਪ ਸਿੰਘ ਮੁਸਤਫਾਾਬਾਦ, ਬੀਕੇਯੂ ਡਕੌਂਦਾ ਦੇ ਗੁਰਵਿੰਦਰ ਸਿੰਘ ਜੀਵਨ ਚੱਕ, ਬੀਕੇਯੂ ਰਾਜੇਵਾਲ ਦੇ ਪਲਵਿੰਦਰ ਸਿੰਘ ਮਠੋਲਾ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੁਰਿੰਦਰ ਸਿੰਘ ਕੋਠੇ ਬੀਕੇਯੂ ਕ੍ਰਾਂਤੀਕਾਰੀ ਦੇ ਕੁਲਦੀਪ ਸਿੰਘ ਦਾਦੂਜੋਧ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਤਿੰਦਰ ਪਾਲ ਸਿੰਘ ਤੁੰਗ ਅਤੇ ਸੋਹਣ ਸਿੰਘ ਆਦਿ ਨੇ ਕੀਤੀ ।

ਉਪਰੋਕਤ ਆਗੂਆਂ ਤੋਂ ਇਲਾਵਾ ਅਜੀਤ ਸਿੰਘ ਹੁੰਦਲ, ਗੁਰਮੁਖ ਸਿੰਘ ਖਹਿਰਾ, ਜਗੀਰ ਸਿੰਘ ਸਲਾਚ, ਅਜੀਤ ਸਿੰਘ ਠੱਕਰ ਸੰਧੂ, ਸਤਬੀਰ ਸਿੰਘ ਸੁਲਤਾਨੀ, ਦਿਲਬਾਗ ਸਿੰਘ ਡੋਗਰ, ਬਲਬੀਰ ਸਿੰਘ ਕੱਤੋਵਾਲ, ਨਰਿੰਦਰ ਸਿੰਘ ਰੰਧਾਵਾ, ਬਚਨ ਸਿੰਘ ਭੰਬੋਈ, ਅਸ਼ਵਨੀ ਕੁਮਾਰ ਲਖਣ ਕਲਾਂ, ਬਲਬੀਰ ਸਿੰਘ ਉੱਚਾ ਧਕਾਲਾ, ਕਸ਼ਮੀਰ ਸਿੰਘ ਤੁਗਲਵਾਲ, ਬਲਬੀਰ ਸਿੰਘ ਬੈਂਸ, ਕਰਨੈਲ ਸਿੰਘ ਸ਼ੇਰਪੁਰ ਮੰਗਤ ਸਿੰਘ ਜੀਵਨ ਚੱਕ, ਗੁਰਮੀਤ ਸਿੰਘ ਘਰਾਲਾ, ਰਘਬੀਰ ਸਿੰਘ ਚਾਹਲ, ਬਲਪ੍ਰੀਤ ਸਿੰਘ ਪ੍ਰਿੰਸ, ਮੱਖਣ ਸਿੰਘ ਤੇ ਕੁਲਵਿੰਦਰ ਸਿੰਘ ਤਿੱਬੜ ਜੋਗਿੰਦਰ ਸਿੰਘ ਮਠੋਲਾ ,ਖਜਾਨ ਸਿੰਘ ਪੰਧੇਰ ਨੇ ਪਿੰਡਾਂ ਅਤੇ ਸ਼ਹਿਰ ਦੇ ਚੌਂਕਾਂ ਵਿੱਚ ਬੋਲਦਿਆਂ ਮਾਨ ਸਰਕਾਰ ਤੇ ਦੋਸ਼ ਲਾਇਆ ਕਿ ਇਹ ਵੀ ਮੋਦੀ ਸਰਕਾਰ ਦੀਆਂ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਤੇ ਹੀ ਚੱਲ ਰਹੀ ਹੈ । ਲੈਂਡ ਪੂਲਿੰਗ ਨੀਤੀ ਤਹਿਤ ਲਗਭਗ 65 ਹਜਾਰ 355 ਏਕੜ ਜਮੀਨ ਕਿਸਾਨਾਂ ਤੋਂ ਖੋਹੀ ਜਾ ਰਹੀ ਹੈ। ਇਹ ਕਿਸਾਨਾਂ ਨੂੰ ਜਮੀਨ ਤੋਂ ਵਿਰਵੇ ਕਰਕੇ ਖੇਤੀ ਨੂੰ ਕਾਰਪੋਰੇਟ ਹਵਾਲੇ ਕਰਨ ਦੀ ਵਿਸ਼ਵ ਵਪਾਰ ਸੰਸਥਾ ਦੇ ਦਬਾਅ ਤਹਿਤ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਮੋਦੀ ਨੇ ਵੀ ਕਾਲੇ ਕਾਨੂੰਨ ਲਿਆ ਕੇ ਇਵੇਂ ਹੀ ਕੀਤਾ ਸੀ ਅਤੇ ਜਿਵੇਂ ਮੋਦੀ ਨੂੰ ਐਸਕੇਐਮ ਨੇ ਕਾਲੇ ਕਾਨੂੰਨ ਰੱਦ ਕਰਨ ਲਈ ਮਜਬੂਰ ਕੀਤਾ ਸੀ ਇਸੇ ਤਰ੍ਹਾਂ ਹੀ ਸਿਰੜੀ ਘੋਲ਼ ਲੜ ਕੇ ਲੈਂਡ ਪੁੂਲਿੰਗ ਨੀਤੀ ਵੀ ਹਰ ਹਾਲ ਮਾਨ ਸਰਕਾਰ ਤੋਂ ਰੱਦ ਕਰਾਈ ਜਾਵੇਗੀ। ਪੰਜਾਬ ਦੇ ਕਿਸਾਨ ਮਜ਼ਦੂਰ ਨੂੰ ਹਰਗਿਜ ਬਰਬਾਦ ਨਹੀਂ ਹੋਣ ਦਿੱਤਾ ਜਾਵੇਗਾ। ਆਗੂਆਂ ਕਿਹਾ ਕਿ ਮਾਨ ਸਰਕਾਰ ਦਾ ਦੂਜਾ ਮਕਸਦ ਕਿਸਾਨਾ ਤੋਂ ਜਮੀਨ ਖੋਹ ਕੇ ਵੱਡੇ ਬਿਲਡਰਾਂ ਨੂੰ ਵੇਚ ਕੇ ਅਥਾਹ ਮੁਨਾਫਾ ਕਮਾਉਣ ਦਾ ਹੈ ਤਾਂ ਕਿ 2027 ਦੀ ਚੋਣ ਲਈ ਫੰਡ ਜੁਟਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਵਿਖੇ ਪਿੰਡ ਘਰਾਲਾ ਦੀ ਅੱਸੀ ਏਕੜ ਜਮੀਨ ਇਸ ਨੀਤੀ ਤਹਿਤ ਜਬਰੀ ਐਕਵਾਇਰ ਕੀਤੀ ਜਾ ਰਹੀ ਹੈ। ਜਦਕਿ ਇਸ ਪਿੰਡ ਦੀ ਪਹਿਲਾਂ ਹੀ 150 ਏਕੜ ਤੋਂ ਵੱਧ ਜਮੀਨ ਹਾਈਵੇ ਅਤੇ ਨਗਰ ਸੁਧਾਰ ਟਰਸਟ ਵਿੱਚ ਆ ਚੁੱਕੀ ਹੈ ।

ਅੱਜ ਦਾ ਟਰੈਕਟਰ ਮਾਰਚ ਵੱਖ-ਵੱਖ ਪਿੰਡਾਂ ਤੋਂ ਹੋ ਕੇ ਤਿਬੜੀ ਚੌਕ, ਹਨੂੰਮਾਨ ਚੌਕ, ਲਾਇਬਰੇਰੀ ਚੌਕ, ਡਾਕਖਾਨਾ ਚੌਕ, ਦਰਾਂਗਲਾ ਚੌਕ ਤੇ ਕਾਹਨੂੰਵਾਨ ਚੌਕ ਤੋਂ ਹੁੰਦਾ ਹਇਆ ਕਲਾਨੌਰ ਚੌਂਕ ਵਿੱਚ ਜਾ ਕੇ ਸਮਾਪਤ ਹੋਇਆ । ਕਿਸਾਨ ਲਗਾਤਾਰ ਪੰਜਾਬ ਸਰਕਾਰ ਵਿਰੁੱਧ ਨਾਅਰੇ ਲਾ ਰਹੇ ਸਨ ਅਤੇ ਮੰਗ ਕਰ ਰਹੇ ਸਨ ਕਿ ਇਹ ਨੀਤੀ ਫੌਰੀ ਤੌਰ ਤੇ ਰੱਦ ਕੀਤੀ ਜਾਵੇ ਵਰਨਾ ਇਸ ਦੇ ਬਹੁਤ ਗੰਭੀਰ ਸਿੱਟੇ ਨਿਕਲਣਗੇ। ਆਗੂਆਂ ਨੇ ਇਹ ਵੀ ਕਿਹਾ ਕਿ ਅਗਰ ਬੜੇ ਖੂੰਖਾਰ ਬਣੇ ਹੋਏ ਪ੍ਰਧਾਨ ਮੰਤਰੀ ਮੋਦੀ ਨੂੰ ਕਿਸਾਨ ਮਜ਼ਦੂਰਾਂ ਰਲ ਕੇ ਝੁਕਾ ਸਕਦੇ ਹਨ ਤਾਂ ਮਾਨ ਅਤੇ ਕੇਜਰੀਵਾਲ ਉਹਨਾਂ ਸਾਹਮਣੇ ਤਾਂ ਕੁਝ ਵੀ ਨਹੀਂ ਹਨ ਕੁਝ ਵੀ ਨਹੀਂ ਹਨ ।ਇਸ ਲਈ ਬਿਹਤਰ ਇਹੀ ਹੈ ਕਿ ਹੁਣ ਵੀ ਪੰਜਾਬ ਸਰਕਾਰ ਇਹ ਨੀਤੀ ਰੱਦ ਕਰ ਦੇਵੇ ਵਰਨਾ ਦੇਰੀ ਮਾਨ ਸਰਕਾਰ ਲਈ ਬਹੁਤ ਘਾਤਕ ਸਾਬਤ ਹੋਵੇਗੀ।


Share & like

Leave a Reply