Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਅਟਾਰੀ (ਅੰਮ੍ਰਿਤਸਰ), 28 ਜੁਲਾਈ
ਸੀਮਾ ਸੁਰੱਖਿਆ ਬਲ (ਬੀਐਸਐਫ) ਵੱਲੋਂ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ‘ਤੇ ਹੈਰੋਇਨ ਅਤੇ ਪਿਸਤੌਲ ਨਾਲ ਭਰੇ 4 ਡਰੋਨ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।

ਬੀਐਸਐਫ ਦੇ ਪੰਜਾਬ ਸੈਕਟਰ ਦੇ ਜਵਾਨਾਂ ਨੇ ਪਾਕਿਸਤਾਨੀ ਤਸਕਰਾਂ ਉੱਤੇ ਤਿੱਖੀ ਨਜ਼ਰ ਰੱਖੀ ਹੋਈ ਸੀ। ਇਸ ਦੌਰਾਨ ਅੰਮ੍ਰਿਤਸਰ ਸੈਕਟਰ ਸਰਹੱਦ ‘ਤੇ ਵੱਖ-ਵੱਖ ਘਟਨਾਵਾਂ ਵਿਚ ਬੀਐਸਐਫ ਵੱਲੋਂ ਇਕ ਪਿਸਤੌਲ ਅਤੇ ਹੈਰੋਇਨ ਸਮੇਤ 4 ਡਰੋਨ ਜ਼ਬਤ ਕੀਤੇ ਗਏ। ਜਾਣਕਾਰੀ ਅਨੁਸਾਰ 27-28 ਜੁਲਾਈ ਦੀ ਦਰਮਿਆਨੀ ਰਾਤ ਨੂੰ ਡਿਊਟੀ ‘ਤੇ ਤਾਇਨਾਤ ਬੀਐਸਐਫ ਜਵਾਨਾਂ ਨੇ ਪਿੰਡ ਪੁਲਮੋਰਾਂ ਅੰਮ੍ਰਿਤਸਰ ਦੇ ਨਾਲ ਲੱਗਦੇ ਖੇਤਰ ਤੋਂ 3 ਡੀਜੇਆਈ ਮੈਵਿਕ 3 ਕਲਾਸਿਕ ਡਰੋਨ, 1 ਪਿਸਤੌਲ ਅਤੇ 2 ਹੈਰੋਇਨ ਪੈਕੇਟ ਵਜ਼ਨ 1.150 ਕਿਲੋਗ੍ਰਾਮ ਬਰਾਮਦ ਕੀਤੇ। ਡਰੋਨਾਂ ਨਾਲ ਜੁੜਿਆ ਇਕ-ਇਕ ਪੈਕੇਟ ਮਿਲਿਆ। ਇੱਕ ਹੋਰ ਜਾਣਕਾਰੀ ਅਨੁਸਾਰ ਇਕ ਸਾਂਝੇ ਸਰਚ ਆਪ੍ਰੇਸ਼ਨ ਵਿਚ ਬੀਐਸਐਫ ਅਤੇ ਪੰਜਾਬ ਪੁਲੀਸ ਨੇ ਪਿੰਡ ਡੱਲ (ਤਰਨਤਾਰਨ) ਦੇ ਨਾਲ ਲੱਗਦੇ ਇਕ ਖੇਤੀ ਖੇਤਰ ਤੋਂ 1 ਡੀਜੇਆਈ ਏਆਈਆਰ 3 ਡਰੋਨ ਬਰਾਮਦ ਕੀਤੇ।


Share & like

Leave a Reply