Share & like

ਲੈਂਡ ਪੂਲਿੰਗ ਨੀਤੀ ਅਤੇ ਪਿੰਡ ਘਰਾਲੇ ਦੀ ਜ਼ਮੀਨ ਲੈਣ ਵਿਰੁੱਧ ਟਰੈਕਟਰ ਮਾਰਚ 30 ਨੂੰ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 24 ਜੁਲਾਈ
ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਵਿਰੁੱਧ ਵਿਚ ਸੰਯੁਕਤ ਕਿਸਾਨ ਮੋਰਚੇ ਵੱਲੋਂ 30 ਜੁਲਾਈ ਨੂੰ ਪੰਜਾਬ ਭਰ ‘ਚ ਟਰੈਕਟਰ ਮਾਰਚ ਕਰਨ ਦੇ ਉਲੀਕੇ ਪ੍ਰੋਗਰਾਮ ਦੇ ਸਬੰਧ ਵਿਚ ਸੰਯੁਕਤ ਕਿਸਾਨ ਮੋਰਚਾ ਗੁਰਦਾਸਪੁਰ ਅਤੇ ਜ਼ਮੀਨ ਬਚਾਓ ਸੰਘਰਸ਼ ਕਮੇਟੀ ਪਿੰਡ ਘਰਾਲਾ ਦੀ ਸਾਂਝੀ ਇਕੱਤਰਤਾ ਮੋਰਚੇ ਦੇ ਪ੍ਰਧਾਨ ਰਜਿੰਦਰ ਸਿੰਘ ਸੋਨਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ 30 ਜੁਲਾਈ ਦੇ ਟਰੈਕਟਰ ਮਾਰਚ ਦੇ ਪ੍ਰੋਗਰਾਮ ਨੂੰ ਲੈ ਕੇ ਵਿਉਤਬੰਦੀ ਕੀਤੀ ਗਈ।

ਆਗੂਆਂ ਸੁਖਦੇਵ ਸਿੰਘ ਭਾਗੋਕਾਵਾਂ, ਗੁਲਜਾਰ ਸਿੰਘ ਬਸੰਤਕੋਟ, ਹਰਜੀਤ ਸਿੰਘ, ਅਸ਼ੋਕ ਭਾਰਤੀ, ਰਾਜ ਗੁਰਵਿੰਦਰ ਸਿੰਘ ਲਾਡੀ ਮੰਗਤ ਸਿੰਘ ਜੀਵਨ ਚੱਕ ਗੁਰਮੁਖ ਸਿੰਘ ਖਹਿਰਾ, ਅਜੀਤ ਸਿੰਘ ਹੁੰਦਲ, ਜਗੀਰ ਸਿੰਘ ਸਲਾਚ, ਰਘੁਬੀਰ ਸਿੰਘ ਚਾਹਲ ਅਤੇ ਗੁਰਦੀਪ ਸਿੰਘ ਮੁਸਤਫਾਬਾਦ ਨੇ ਦੋਸ਼ ਲਾਇਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਿਨਾਂ ਕਿਸੇ ਲੋੜ ਦੇ ਲੈਂਡ ਪੂਲਿੰਗ ਨੀਤੀ ਤਹਿਤ ਕਿਸਾਨਾਂ ਤੋਂ ਜ਼ਮੀਨ ਖੋਹ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਮਨਸ਼ਾ ਸਸਤੇ ਭਾਅ ਜ਼ਮੀਨਾਂ ਖ਼ਰੀਦ ਕੇ ਮਹਿੰਗੇ ਭਾਅ ਆਪਣੇ ਖਾਸ ਅਮੀਰ ਬੰਦਿਆਂ ਕੋਲ ਵੇਚਣਾ ਚਾਹੁੰਦੀ ਹੈ।

ਆਗੂਆਂ ਨੇ ਦੋਸ਼ ਲਾਇਆ ਕਿ ਇਹ ਨੀਤੀ ਕਿਸਾਨਾਂ ਦੀ ਉਜਾੜਾ ਕਰਨ ਵਾਲੀ ਬਹੁਤ ਹੀ ਖ਼ਤਰਨਾਕ ਨੀਤੀ ਹੈ। ਉਨ੍ਹਾਂ ਕਿਹਾ ਕਿ ਪਿੰਡ ਘਰਵਾਲਾ ਦੀ 80 ਏਕੜ ਜ਼ਮੀਨ ਜ਼ਬਰੀ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਥੋਂ ਦੇ ਕਿਸਾਨਾਂ ਨੇ ਹਲਫੀਆ ਬਿਆਨ ਦੇ ਕੇ ਜ਼ਮੀਨ ਨਾ ਦੇਣ ਲਈ ਸਪਸ਼ਟ ਕਿਹਾ ਹੈ, ਪਰ ਅੱਜੇ ਤੱਕ ਸਰਕਾਰ ਨੇ ਇਸ ਨੂੰ ਰੱਦ ਕਰਨ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਅਤੇ ਜ਼ਮੀਨ ਬਚਾਓ ਸੰਘਰਸ਼ ਕਮੇਟੀ ਪਿੰਡ ਘਰਾਲਾ ਦੇ ਸਹਿਯੋਗ ਨਾਲ ਪਿੰਡ ਘਰਾਲਾ, ਨੇੜਲੇ ਪਿੰਡਾਂ ਅਤੇ ਗੁਰਦਾਸਪੁਰ ਸ਼ਹਿਰ ਵਿੱਚ ਵੱਡਾ ਟਰੈਕਟਰ ਮਾਰਚ ਕਰੇਗਾ। ਟਰੈਕਟਰ ਮਾਰਚ ਦਾ ਰੂਟ ਤੈਅ ਕਰਨ ਲਈ ਇੱਕ ਸਬ ਕਮੇਟੀ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸੈਂਕੜਿਆਂ ਦੀ ਗਿਣਤੀ ਵਿੱਚ ਟਰੈਕਟਰ ਮਾਰਚ ਲਈ ਪੁੱਜਣਗੇ ਅਤੇ ਤੋਂ ਪਹਿਲਾਂ ਬੱਸ ਅੱਡਾ ਕੋਲ 11 ਵਜੇ ਇਕੱਠੇ ਹੋਣਗੇ।

ਇਸ ਮੌਕੇ ਸਰਕਾਰ ਨੂੰ ਜਚਤਾਵਨੀ ਦਿੱਤੀ ਕਿ ਜੇਕਰ ਲੈਂਡ ਪੂਲਿੰਗ ਸਬੰਧੀ ਨੋਟੀਫਿਕੇਸ਼ਨ ਰੱਦ ਨਾ ਕੀਤਾ ਗਿਆ ਤਾਂ ਵੱਡੇ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ। ਇੱਕਤਰਤਾ ਮੌਕੇ ਪਿੰਡ ਘਰਾਲੇ ਵੱਲੋਂ ਆਮ ਇਜਲਾਸ ਕਰਕੇ ਜ਼ਮੀਨ ਨਾ ਦੇਣ ਦਾ ਮਤਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਸੌਂਪਿਆ ਗਿਆ।
ਹੋਰਨਾ ਤੋਂ ਇਲਾਵਾ ਜ਼ਮਹੂਰੀ ਕਿਸਾਨ ਸਭਾ ਦੇ ਹਰਜੀਤ ਸਿੰਘ ਕਾਹਲੋਂ, ਮਾਸਟਰ ਰਘੁਬੀਰ ਸਿੰਘ ਚਾਹਲ, ਮੱਖਣ ਸਿੰਘ ਤਿੱਬੜ, ਪੰਜਾਬ ਕਿਸਾਨ ਯੂਨੀਅਨ ਦੇ ਸੁਖਦੇਵ ਸਿੰਘ ਭਾਗੋਕਾਵਾਂ, ਅਸ਼ਵਨੀ ਕੁਮਾਰ, ਬੀਕੇਯੂ (ਉਗਰਾਹਾਂ) ਦੇ ਗੁਰਮੁੱਖ ਸਿੰਘ, ਬੀਕੇਯੂ (ਡਕਾਉਂਦਾ) ਦੇ ਮੰਗਲ ਸਿੰਘ ਜੀਵਨ ਚੱਕ, ਬੀਕੇਯੂ ਕਾਦੀਆਂ ਦੇ ਗੁਰਦੀਪ ਸਿੰਘ, ਪੋਲਟਰੀ ਫਾਰਮਰ ਐਸੋਸੀਏਸ਼ਨ ਦੇ ਦਿਲਬਾਗ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਅਸ਼ੋਕ ਭਾਰਤੀ ਬੀਕੇਯੂ ਕਾ੍ਂਤੀਕਾਰੀ ਦੇ ਰਾਜਗੁਰਵਿੰਦਰ ਸਿੰਘ, ਆਲ ਇੰਡੀਆ ਕਿਸਾਨ ਸਭਾ ਦੇ ਗੁਲਜਾਰ ਸਿੰਘ ਬਸੰਤ ਕੋਟ, ਬਲਬੀਰ ਸਿੰਘ ਕਤੋਵਾਲ, ਕੁੱਲ ਹਿੰਦ ਕਿਸਾਨ ਸਭਾ ਗਰੇਵਾਲ ਦੇ ਲਖਵਿੰਦਰ ਸਿੰਘ, ਅਸ਼ਵਨੀ ਕੁਮਾਰ ਲਖਣ ਕਲਾਂ ਮੱਖਣ ਸਿੰਘ ਤਿੱਬੜ, ਕਰਨੈਲ ਸਿੰਘ ਸ਼ੇਰਪੁਰ, ਅਬਿਨਾਸ਼ ਸਿੰਘ, ਕੁਲਜੀਤ ਸਿੰਘ ਸਿੱਧਵਾਂ ਜਮੀਤਾ, ਪਲਵਿੰਦਰ ਸਿੰਘ, ਬਲਪ੍ਰੀਤ ਸਿੰਘ ਪ੍ਰਿੰਸ, ਰਣਜੀਤ ਸਿੰਘ ਰਾਣਾ ਘਰਾਲਾ, ਜਗੀਰ ਸਿੰਘ ਸਲਾਚ ਅਤੇ ਕਰਨੈਲ ਸਿੰਘ ਸ਼ੇਰਪੁਰ ਆਦਿ ਹਾਜ਼ਰ ਸਨ। ਇੱਕ ਮਤੇ ਰਾਹੀਂ ਪੰਜਾਬ ਸਰਕਾਰ ਤੋਂ ਯੂਰੀਆ ਖਾਦ ਦੀ ਸਪਲਾਈ ਯਕੀਨੀ ਬਣਾਉਣ ਦੀ ਜ਼ੋਰਦਾਰ ਮੰਗ ਕੀਤੀ ਗਈ।


Share & like

Leave a Reply