Share & like

ਪੰਜਾਬ ਵਾਚ ਕੰਪਨੀ ਦੇ ਰੂਮ ਸੋ਼ਅ ਰੂਮ ‘ਤੇ ਫਾਇਰਿੰਗ ਕਰਨ ਦੇ ਮਾਮਲੇ ‘ਚ ਵੀ ਲੋੜੀਂਦਾ ਸੀ ਮੁਲਜ਼ਮ

ਜਤਿੰਦਰ ਬੈਂਸ/ਦਵਿੰਦਰਜੀਤ ਸਿੰਘ/ਰੋਜ਼ਾਨਾ ਖ਼ਬਰ
ਗੁਰਦਾਸਪੁਰ’ 22 ਜੁਲਾਈ
ਸ਼ਹਿਰ ਦੇ ਬੱਬਰੀ ਬਾਈਪਾਸ ਅਤੇ ਨੱਬੀਪੁਰ ਨਿਕਾਸੀ ਨਾਲੇ ਦੇ ਰਸਤੇ ‘ਤੇ ਅੱਜ ਸਵੇਰੇ ਪੁਲੀਸ ਅਤੇ ਮੋਟਰਸਾਈਕਲ ਸਵਾਰ ਗੈਂਗਸਟਰ ਵਿਚਾਲੇ ਮੁੱਠਭੇੜ ਹੋ ਗਈ। ਪੁਲੀਸ ਨੇ ਰੁੱਕਣ ਦਾ ਇਸ਼ਾਰਾ ਕੀਤਾ ਤਾਂ ਅੱਗਿਓਂ ਉਸਨੇ ਪੁਲਿਸ ਪਾਰਟੀ ਉੱਤੇ ਗੋਲੀ ਚਲਾ ਦਿੱਤੀ। ਪੁਲੀਸ ਦੀ ਜਵਾਬੀ ਕਾਰਵਾਈ ‘ਚ ਲੱਤ ‘ਤੇ ਗੋਲੀ ਲੱਗਣ ਕਾਰਨ ਗੈਂਗਸਟਰ ਜ਼ਖ਼ਮੀ ਹੋ ਗਿਆ। ਇਲਾਜ਼ ਲਈ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਗੌਰਤਲਬ ਹੈ ਕਿ 17 ਜੁਲਾਈ ਨੂੰ ਸਵੇਰੇ ਦਿਨ ਦਿਹਾੜੇ ਗੁਰਦਾਸਪੁਰ ਸ਼ਹਿਰ ਦੇ ਮੁੱਖ ਬਾਜ਼ਾਰ ‘ਚ ਸਥਿਤ ਪੰਜਾਬ ਵਾਚ ਕੰਪਨੀ ਦੇ ਸ਼ੋਅਰੂਮ ‘ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਫਾਇਰਿੰਗ ਕਰਕੇ ਫ਼ਰਾਰ ਹੋ ਗਏ ਸਨ। ਪੁਲੀਸ ਮਾਮਲਾ ਦਰਜ਼ ਕਰਕੇ ਪੂਰੀ ਮੁਸਤੈਦੀ ਨਾਲ ਮੁਲਜਮਾਂ ਦੀ ਭਾਲ ਕਰ ਰਹੀ ਸੀ।

ਇਸ ਦੌਰਾਨ ਅੱਜ ਉਕਤ ਮਾਮਲੇ ਵਿੱਚ ਲੋੜੀਂਦਾ ਇੱਕ ਮੁਲਜ਼ਮ ਪੁਲੀਸ ਹੱਥੇ ਚੜ੍ਹ ਗਿਆ। ਜਿਸਦੀ ਦੀ ਪਛਾਣ ਗੀਤਾ ਭਵਨ ਗੁਰਦਾਸਪੁਰ ਵਾਸੀ ਰਾਹੁਲ ਗਿੱਲ ਪੁੱਤਰ ਅਨਿਲ ਵਜੋਂ ਹੋਈ ਹੈ। ਸੂਚਨਾ ਮਿਲਦਿਆਂ ਹੀ ਐਸਐਸਪੀ ਗੁਰਦਾਸਪੁਰ ਸ੍ਰੀ ਅਦਿਤਿਯ ਵੀ ਮੌਕੇ ਉੱਤੇ ਪੁੱਜ ਗਏ ਅਤੇ ਸਥਿਤੀ ਦਾ ਜਾਇਜ਼ਾ ਲਿਆ।ਐਸਐਸਪੀ ਗੁਰਦਾਸਪੁਰ ਸ੍ਰੀ ਅਦਿਤਿਯਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲੀਸ ਪਾਰਟੀ ਨੂੰ ਇੱਕ ਸ਼ੱਕੀ ਨੌਜਵਾਨ ਬਿਨਾਂ ਨੰਬਰ ਪਲੇਟ ਦੇ ਪਲਸਰ ਮੋਟਰਸਾਈਕਲ ਉਤੇ ਆਉਂਦਾ ਨਜ਼ਰ ਆਇਆ। ਜਦੋਂ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਮੋਟਰਸਾਈਕਲ ਦੀ ਰਫ਼ਤਾਰ ਤੇਜ਼ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ। ਜਿਸ ਤੇ ਪੁਲੀਸ ਨੇ ਪਿੱਛਾ ਕਰਕੇ ਉਸਨੂੰ ਘੇਰ ਲਿਆ। ਮੋਟਰਸਾਈਕਲ ਸਵਾਰ ਨੌਜਵਾਨ ਬੱਬਰੀ ਬਾਈਪਸ ਅਤੇ ਨੱਵੀਪੁਰ ਵਿਚਾਲੇ ਗੰਦੇ ਨਾਲੇ ਵਾਲੇ ਰਸਤੇ ਪੁੱਜਾ ਤਾਂ ਉਸਨੇ ਅਚਾਨਕ ਪੁਲੀਸ ਉੱਤੇ ਫਾਇਰਿੰਗ ਕਰ ਦਿੱਤੀ। ਜਦੋਂ ਪੁਲਿਸ ਨੇ ਜਵਾਬੀ ਕਾਰਵਾਈ ਵਿੱਚ ਗੋਲੀ ਚਲਾਈ ਤਾਂ ਗੋਲੀ ਉਸਦੀ ਲੱਤ ਉੱਤੇ ਲੱਗਣ ਕਾਰਨ ਜ਼ਖਮੀ ਹੋ ਗਿਆ। ਉਸ ਨੂੰ ਪੁਲੀਸ ਸੁਰੱਖਿਆ ਵਿੱਚ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਦੇ ਠੀਕ ਹੋਣ ਬਾਅਦ ਪੁੱਛਗਿੱਛ ਕੀਤੀ ਜਾਵੇਗੀ, ਤਾਂ ਜੋ ਉਸ ਦੇ ਬਾਕੀ ਸਾਥੀਆਂ ਦਾ ਪਤਾ ਲਗਾਇਆ ਜਾ ਸਕੇ।




Share & like

Leave a Reply