ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 16 ਜੁਲਾਈ
ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ ਦੀ ਪਾਲਣਾ ਕਰਦੇ ਅਧਿਆਪਕਾਂ ਦੇ ਪਾਸਪੋਰਟ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ।
ਸਿੱਖਿਆ ਬਲਾਕ ਦੀਨਾਨਗਰ-2 ਅਧੀਨ ਆਉਂਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਅੰਦਰ ਤਾਇਨਾਤ ਅਧਿਆਪਕ ਜਿਨ੍ਹਾਂ ਦੇ ਪਾਸਪੋਰਟ ਬਣੇ ਹੋਏ ਹਨ ਦੀ ਬਲਾਕ ਸਿੱਖਿਆ ਅਫ਼ਸਰ ਸ੍ਰੀ ਬਲਵਿੰਦਰ ਸਿੰਘ ਗਿੱਲ ਵੱਲੋਂ ਗਠਿਤ ਕਮੇਟੀ ਵੱਲੋਂ ਅੱਜ ਅਧਿਆਪਕਾਂ ਦੇ ਪਾਸਪੋਰਟ ਦੀ ਜਾਂਚ ਕਰਕੇ ਰਿਪੋਰਟ ਤਿਆਰ ਕੀਤੀ ਗਈ।

ਇਸ ਮੌਕੇ ‘ਤੇ ਐਚਟੀ (ਪਨਿਆੜ) ਸ਼੍ਰੀਮਤੀ ਕੁਸਮ ਕਲੀ, ਸੀਐੱਚਟੀ (ਸਾਹੋਵਾਲ) ਸ੍ਰੀਮਤੀ ਅਮਨਦੀਪ ਕੌਰ, ਸੀਐੱਚਟੀ ਸ੍ਰੀ ਨੀਰਜ਼ ਸ਼ਰਮਾ, ਸੀਐੱਚਟੀ (ਡਾਲਾ) ਸ੍ਰੀਮਤੀ ਰੇਣੂ ਬਾਲਾ, ਸੀਐੱਟੀ ਸ੍ਰੀਮਤੀ ਜਸਪ੍ਰੀਤ ਕੌਰ, ਕਲਰਕ ਸ੍ਰੀ ਅਮਿਤ ਕੁਮਾਰ, ਸ੍ਰੀ ਰਜਨੀਸ਼ ਕੁਮਾਰ, ਸ੍ਰੀਮਤੀ ਮਨਦੀਪ ਕੌਰ (ਮਿਆਣੀ ਝਮੇਲਾ), ਸ੍ਰੀ ਦਿਨੇਸ਼ ਕੁਮਾਰ (ਸ਼ਮਸ਼ੇਰ ਪੁਰ) ਆਦਿ ਹਾਜ਼ਰ ਸਨ।










