Share & like

ਬਹਿਰਾਮਪੁਰ/ਗੁਰਦਾਸਪੁਰ, 12 ਜੁਲਾਈ (ਦਵਿੰਦਰਜੀਤ ਸਿੰਘ/ਰੋਜਾਨਾ ਖਬਰ) ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਪੈਂਦੇ ਪਿੰਡ ਪਿੰਡੀ ਰੰਗੜ੍ਹਾਂ ਨੂੰ ਜਾਂਦੀ ਲਿੰਕ ਦੀ ਖਸਤਾ ਹਾਲਤ ਕਾਰਨ ਇਲਾਕੇ ਦੇ ਲੋਕ ਪਰੇਸ਼ਾਨ ਹਨ।
ਇਲਾਕਾ ਵਾਸੀਆਂ ਨੇ ਦੱਸਿਆ ਕਿ ਸੜਕ ਉੱਤੇ ਜਗਾ ਜਗਾ ਟੋਏ ਪਏ ਹੋਏ ਹਨ ਜਦੋਂ ਬਰਸ਼ ਆਉਂਦੀ ਹੈ ਤਾਂ ਤੋ ਇਹ ਪਾਣੀ ਨਾਲ ਭਰ ਕੇ ਗੰਦੇ ਛੱਪੜ ਦਾ ਰੂਪ ਧਾਰਨ ਕਰ ਲੈਂਦੇ ਹਨ। ਉਹਨਾਂ ਨੇ ਕਿਹਾ ਕਿ ਲਿੰਕ ਸੜਕ ਨਾਲ ਦਰਜਨਾ ਹੀ ਪਿੰਡ ਜੁੜੇ ਹੋਏ ਹਨ ਅਤੇ ਰੋਜਾਨਾ ਵੱਡੀ ਗਿਣਤੀ ਲੋਕਾਂ ਦਾ ਆਉਣਾ ਜਾਣਾ ਹੁੰਦਾ ਹੈ। ਇਸ ਤੋਂ ਇਲਾਵਾ ਸਕੂਲੀ ਬੱਚੇ ਦੀ ਇਸ ਸੜਕ ਤੋਂ ਲੰਘਦੇ ਹਨ।
ਪਿੰਡ ਵਾਸੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿੰਡ ਦੀ ਇਹ ਲਿੰਕ ਦੀਨਾਨਗਰ ਬਾਹਮਣੀ ਵਾਲੀ ਸੜਕ ਨਾਲ ਜੁੜਦੀ ਹੈ। ਰੋਜ਼ ਅਨੇਕਾਂ ਗੱਡੀਆਂ ਇੱਥੋਂ ਲੰਘਦੀਆਂ ਹਨ,ਸਕੂਲ ਪੜ੍ਹਨ ਵਾਲੇ ਬੱਚਿਆਂ ਨੂੰ ਲੰਘਣ ਵੇਲ਼ੇ ਮੁਸ਼ਕਿਲ ਆਉਂਦੀ ਹੈl

ਸਮਾਜ ਸੇਵਕ ਵਰਿੰਦਰ ਕੁਮਾਰ ਨੇ ਦੱਸਿਆ ਕਿ ਪਿੰਡ ਪੱਧਰ ਦੀ ਇੱਕ ਟੀਮ ਸਰਪੰਚ ਇੰਦੂ ਸ਼ਰਮਾ ਦੀ ਅਗਵਾਈ ਵਿੱਚ ਬਣਾਈ ਗਈ ਹੈ ਜਿਹੜੀ ਪਿੰਡ ਦੀਆਂ ਗਲੀਆਂ ਦਾ ਵਿਕਾਸ ਕਰ ਰਹੀ ਹੈ l ਉਨ੍ਹਾਂ ਸੜਕ ਦੇ ਨਿਰਮਾਣ ਵਾਸਤੇ ਸਰਕਾਰ ਅਤੇ ਸਬੰਧਤ ਮਹਿਕਮੇ ਕੋਲੋਂ ਫੰਡ ਜਾਰੀ ਕਰਨ ਦੀ ਮੰਗ ਕੀਤੀ ਹੈ l


Share & like

Leave a Reply