ਗੁਰਦਾਸਪੁਰ, 12 ਜੁਲਾਈ (ਬੈਂਸ/ਰੋਜ਼ਾਨਾ ਖ਼ਬਰ)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਜੋਨ ਬਾਬਾ ਬੰਦਾ ਸਿੰਘ ਬਹਾਦਰ ਦੇ ਪਿੰਡ ਦੋਸਤਪੁਰ, ਪਿੰਡ ਰੁਡਿਆਣਾ ਵਿੱਚ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਜਤਿੰਦਰ ਸਿੰਘ ਚੀਮਾ ਤੇ ਜ਼ਿਲ੍ਹਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ ਨੇ ਕੀਤੀ।
ਆਗੂਆਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰਿਆਂ ‘ਤੇ ਭਾਰਤ ਮਾਲਾ ਯੋਜਨਾ ਅਧੀਨ ਪਿੰਡ ਨੰਗਲ ਝੌਰ ਵਿੱਚ ਬਗੈਰ ਪੈਸੇ ਦਿੱਤਿਆਂ ਝੋਨੇ ਦੀ ਫ਼ਸਲ ਤਹਿਸ ਨਹਿਸ ਕੀਤੀ ਗਈ ਅਤੇ ਕਿਸਾਨਾਂ ਮਜ਼ਦੂਰਾਂ ਤੇ ਅੰਨਾ ਤਸ਼ਦਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਚਿਪ ਵਾਲੇ ਮੀਟਰ ਲਗਾ ਕੇ ਬਿਜਲੀ ਬੋਰਡ ਨੂੰ ਕਾਰਪੋਰੇਟ ਘਰਾਣਿਆਂ ਨੂੰ ਸੌਂਪਣਾ ਚਾਹੁੰਦੀ ਹੈ। ਜਿਸ ਨਾਲ ਆਮ ਲੋਕਾਂ ‘ਤੇ ਹੋਰ ਵੱਡਾ ਬੋਝ ਪਵੇਗਾ। ਉਨ੍ਹਾਂ ਕਿਹਾ ਕਿ ਜਿਹੜਿਆਂ ਸਟੇਟਾਂ ਵਿੱਚ ਚਿਪ ਵਾਲੇ ਮੀਟਰ ਲਗੇ ਹਨ ਉਨ੍ਹਾਂ ਸਟੇਟਾਂ ਦੇ ਲੋਕ ਬਹੁਤ ਪਰੇਸ਼ਾਨ ਹਨ।

ਉਨ੍ਹਾਂ ਕਿਹਾ ਕਿ ਇਹ ਲੜਾਈ ਕੇਵਲ ਕਿਸਾਨਾਂ ਦੀ ਨਹੀਂ ਸਗੋਂ ਸ਼ਹਿਰੀ ਵਰਗ ਦੀ ਵੀ ਉਨੀ ਹੀ ਹੈ ਜਿੰਨੀ ਕਿਸਾਨਾਂ ਮਜ਼ਦੂਰਾਂ ਦੀ ਹੈ। ਉਨ੍ਹਾਂ ਕਿਹਾ ਕਿ 14 ਜੁਲਾਈ ਨੂੰ ਗੁਰਦਾਸਪੁਰ ਦੇ ਐ.ਸੀ ਦਫ਼ਤਰ ਵਿੱਚ ਚਿਪ ਵਾਲੇ ਮੀਟਰਾਂ ਨੂੰ ਲੈਕੇ ਧਰਨਾ ਲਗਾਇਆ ਜਾਵੇਗਾ ਜਿਸ ਵਿੱਚ ਹਰ ਵਰਗ ਨੂੰ ਪਹੁੰਚਣ ਦੀ ਅਪੀਲ ਕੀਤੀ।ਮੀਟਿੰਗ ਵਿੱਚ ਆਗੁਆਂ ਬਿਜਲੀ ਬੋਰਡ ਦੇ ਮੁੱਦਿਆਂ ਤੇ ਵੀ ਵਿਚਾਰ ਵਟਾਂਦਰਾ ਕੀਤਾ ਪਿੰਡ ਦੋਸਤਪੁਰ ਤੋਂ ਗੁਰਪ੍ਰੀਤ ਸਿੰਘ ਨੇ ਭਰੋਸਾ ਦਵਾਇਆ ਕਿ ਉਹ ਵੱਡੀ ਗਿਣਤੀ ਵਿੱਚ ਪਿੰਡ ਤੋਂ ਜਥਾ ਲੈ ਕੇ ਧਰਨੇ ਵਿੱਚ ਸ਼ਾਮਿਲ ਹੋਣਗੇ ਇਸ ਮੌਕੇ ਤੇ ਬਾਬਾ ਜਸਵੰਤ ਸਿੰਘ, ਹਕੂਮਤ ਸਿੰਘ ਛੋਹਣ,ਖਜਾਨਚੀ ਪ੍ਰਗਟ ਸਿੰਘ ਦੋਸਤਪੁਰ, ਕੁਲਵੰਤ ਸਿੰਘ ਚੋੜਾ, ਹਰਭਜਨ ਸਿੰਘ ਚੋੜਾ,ਬਲਦੇਵ ਸਿੰਘ ,ਗੁਰਜੀਤ ਸਿੰਘ, ਸੇਵਾ ਸਿੰਘ, ਰਸ਼ਪਾਲ ਸਿੰਘ, ਸਕੱਤਰ ਦਲੇਰ ਸਿਘ , ਦੇਸਰਾਜ ਸਿੰਘ ਆਦਿ ਹਾਜ਼ਰ ਸਨ।










