Share & like

14 ਜੁਲਾਈ ਨੂੰ ਐਸੀ ਦਫ਼ਤਰ ਧਰਨਾ ਲਾਉਣ ਦਾ ਐਲਾਨ

ਗੁਰਦਾਸਪੁਰ, 09 ਜੁਲਾਈ (ਬੈਂਸ/ਰੋਜ਼ਾਨਾ ਖ਼ਬਰ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਜੋਨ ਤੇਜਾ ਸਿੰਘ ਸੁਤੰਤਰ ਦੀ ਮੀਟਿੰਗ ਜੋਨ ਪ੍ਰਧਾਨ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕਸਬਾ ਦੋਰਾਂਗਲਾ ਦੇ ਪ੍ਰਤਾਪ ਪੈਲੇਸ ਵਿਖੇ ਹੋਈ। ਜਥੇਬੰਦੀ ਦੇ ਸੂਬਾ ਆਗੂ ਸਵਿੰਦਰ ਸਿੰਘ ਚੌਤਾਲਾ ਉਚੇਚੇ ਤੌਰ ‘ਤੇ ਸ਼ਾਮਿਲ ਹੋਏ। ਇਸ ਮੌਕੇ ਕਿਸਾਨਾਂ ਮਜ਼ਦੂਰਾਂ ਵੱਲੋਂ ਪੂਤਰਾ ਸਾੜ ਕੇ ਨਾਅਰੇਬਾਜ਼ੀ ਵੀ ਕੀਤੀ ਗਈ।
ਇਸ ਮੌਕੇ ਬਿਜਲੀ ਦੇ ਚਿੱਪ ਵਾਲੇ ਮੀਟਰ ਲਗਾਏ ਜਾਣ ਉਪਰੰਤ ਹੋਣ ਵਾਲੇ ਨੁਕਸਾਨਾਂ ਬਾਰੇ ਚਰਚਾ ਕੀਤੀ ਗਈ। ਪ੍ਰੈੱਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਚਿਪ ਵਾਲੇ ਮੀਟਰ ਲਗਾਉਣ ਦਾ ਸਖ਼ਤ ਵਿਰੋਧ ਕੀਤਾ ਗਿਆ ਹੈ। ਉਨਾਂ ਨੇ ਕਿਹਾ ਕਿ ਚਿਪ ਵਾਲੇ ਮੀਟਰ ਲਗਾ ਕੇ ਸਰਕਾਰ ਬਿਜਲੀ ਬੋਰਡ ਨੂੰ ਕਾਰਪੋਰੇਟ ਘਰਾਣਿਆਂ ਨੂੰ ਸੌਂਪਣਾ ਚਾਹੁੰਦੀ ਹੈ।
ਮੀਟਿੰਗ ਦੌਰਾਨ ਗੁੱਸਾ ਜਾਹਿਰ ਕੀਤਾ ਗਿਆ ਕਿ ਭਾਰਤ ਮਾਲਾ ਯੋਜਨਾ ਅਧੀਨ ਪਿੰਡ ਨੰਗਲ ਝੌਰ ਵਿੱਚ ਬਗੈਰ ਪੈਸੇ ਦਿੱਤਿਆਂ ਝੋਨੇ ਦੀ ਫ਼ਸਲ ਤਹਿਸ ਨਹਿਸ ਕੀਤੀ ਅਤੇ ਕਿਸਾਨ ਜਸਵਿੰਦਰ ਸਿੰਘ ਨਵਾਂ ਰੰਘੜ ਨੰਗਲ ਦੀ ਕੁੱਟਮਾਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਾਲਤ ਗੰਭੀਰ ਹੋਣ ਕਾਰਨ ਜਸਵਿੰਦਰ ਸਿੰਘ ਅੰਮ੍ਰਿਤਸਰ ਜੇਰੇ ਇਲਾਜ਼ ਹੈ।

ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਸ਼ਿਪ ਵਾਲੇ ਮੀਟਰ ਲੱਗਣ ਕਾਰਨ ਆਮ ਲੋਕਾਂ ਤੇ ਭਾਰੀ ਦਿੱਤੀ ਬੋਜ ਪਵੇਗਾ। ਉਨ੍ਹਾਂ ਨੇ ਕਿਹਾ ਕਿ ਜਿਹੜੀਆਂ ਸਟੇਟਾਂ ਵਿੱਚ ਚਿੱਪ ਵਾਲੇ ਮੀਟਰ ਲੱਗੇ ਹਨ ਉਥੋਂ ਦੇ ਲੋਕ ਬਹੁਤ ਪਰੇਸ਼ਾਨ ਹਨ। ਕਿਉਂਕਿ ਚਿੱਪ ਵਾਲੇ ਮੀਟਰ ਬਿਨਾਂ ਬੱਤੀ ਤੋਂ ਵੀ ਰੀਡਿੰਗ ਵਿਖਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਲੜਾਈ ਕੇਵਲ ਕਿਸਾਨਾਂ ਮਜ਼ਦੂਰਾਂ ਦੀ ਨਹੀਂ ਸਗੋਂ ਸ਼ਹਿਰੀ ਵਰਗ ਦੀ ਵੀ ਓਨੀ ਹੈ ਜਿੰਨੀ ਕਿਸਾਨਾਂ ਦੀ ਹੈ। ਉਨ੍ਹਾਂ ਕਿਹਾ ਕਿ ਇਸ ਲੜਾਈ ਵਿੱਚ ਹਰ ਵਰਗ ਨੂੰ ਸ਼ਾਮਿਲ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ 14 ਜੁਲਾਈ ਨੂੰ ਗੁਰਦਾਸਪੁਰ ਐਸੀ ਦਫਤਰ ਵਿਖੇ ਚਿਪ ਵਾਲੇ ਮੀਟਰਾਂ ਨੂੰ ਲੈ ਕੇ ਧਰਨਾ ਲਗਾਇਆ ਜਾਏਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ ਖਜਾਨਚੀ, ਕਰਨੈਲ ਸਿੰਘ ਆਦੀ, ਬਾਬਾ ਰਸ਼ਪਾਲ ਸਿੰਘ ਡੁਗਰੀ, ਨਰਿੰਦਰ ਸਿੰਘ ਆਲੀਨੰਗਲ, ਰਣਬੀਰ ਸਿੰਘ ਡੁਗਰੀ, ਜਪਕੀਰਤ ਹੁੰਦਲ, ਨਿਸ਼ਾਨ ਸਿੰਘ ਬਾਉਪੁਰ, ਸੁੱਚਾ ਸਿੰਘ ਬਲੱਗਣ, ਦੀਦਾਰ ਸਿੰਘ, ਦਿਲਬਾਗ ਸਿੰਘ, ਕਰਨੈਲ ਸਿੰਘ ਮੱਲ੍ਹੀ, ਕੁਲਵੰਤ ਸਿੰਘ, ਹਰਭਜਨ ਸਿੰਘ, ਸੋਨੂੰ ਬਾਉਪੁਰ, ਬੀਬੀ ਮਨਜਿੰਦਰ ਕੌਰ, ਬੀਬੀ ਰਜਿੰਦਰ ਕੌਰ ਆਦਿ ਹਾਜ਼ਰ ਸਨ।


Share & like

Leave a Reply