ਸੰਗਰੂਰ 09ਜੁਲਾਈ (ਰਾਜੇਸ਼ ਕੁਮਾਰ ਆਮਲਾ/ਬੈਂਸ/ਰੋਜ਼ਾਨਾ ਖ਼ਬਰ) ਅਧਿਆਪਕ ਦਲ ਪੰਜਾਬ ਦੇ ਸੂਬਾ ਪ੍ਰਧਾਨ ਗੁਰਜੰਟ ਸਿੰਘ ਵਾਲੀਆ ਦੀ 30 ਸਾਲਾਂ ਦੀ ਸ਼ਾਨਦਾਰ ਸੇਵਾਵਾਂ ਤੋਂ ਬਾਅਦ ਅੱਜ ਸਕੂਲ ਆਫ ਐਮੀਨੈਂਸ ਤੋਂ ਬਤੌਰ ਲੈਕਚਰਾਰ ਕਾਮਰਸ ਪੀ੍ਮਚਿਓਰ ਰਿਟਾਇਰਮੈਂਟ ਲੈ ਕੇ ਸੇਵਾ ਮੁਕਤ ਹੋਏ ਹਨ l
ਸੇਵਾ ਮੁਕਤੀ ‘ਤੇ ਸਕੂਲ ਵਿੱਚ ਹੋਏ ਸੰਖੇਪ ਸਮਾਗਮ ਦੌਰਾਨ ਉਨ੍ਹਾਂ ਨੂੰ ਸਟਾਫ਼ ਵਿਦਾਇਗੀ ਪਾਰਟੀ ਦਿੱਤੀ ਗਈ।ਇੰਚਾਰਜ ਪ੍ਰਿੰਸੀਪਲ ਭੁਪਿੰਦਰ ਸਿੰਘ ਨੇ ਕਿਹਾ ਕਿ ਗੁਰਜੰਟ ਸਿੰਘ ਵਾਲੀਆ 1995 ਵਿੱਚ ਬਤੌਰ ਈ. ਟੀ.ਟੀ ਅਧਿਆਪਕ ਸਿੱਖਿਆ ਵਿਭਾਗ ‘ਚ ਭਰਤੀ ਹੋਏ ਸਨ। 2001 ਦੇ ਵਿੱਚ ਬਤੌਰ ਮੈਥ ਮਾਸਟਰ ਪ੍ਰਮੋਟ ਹੋ ਗਏ ਅਤੇ 2018 ਦੇ ਵਿੱਚ ਬਤੌਰ ਲੈਕਚਰਰ ਕਾਮਰਸ ਪ੍ਰਮੋਟ ਹੋਏ l ਉਨ੍ਹਾਂ ਕਿਹਾ ਕਿ ਗੁਰਜੰਟ ਸਿੰਘ ਵਾਲੀਆ ਨੇ ਆਪਣਾ ਸਾਰਾ ਜੀਵਨ ਅਧਿਆਪਕਾਂ ਦੇ ਹੱਕਾਂ ,ਸਮਾਜਿਕ ਕਾਰਜਾਂ ਅਤੇ ਵਿਦਿਆਰਥੀਆਂ ਨੂੰ ਤਨਦੇਹੀ ਨਾਲ ਪੜਾਉਣ ਦੇ ਲੇਖੇ ਲਾਇਆ ਹੈ l

ਇਸ ਮੌਕੇ ਲੈਕਚਰਾਰ ਚਰਨ ਸਿੰਘ ਔਲਖ ਅਤੇ ਰਣਵੀਰ ਸਿੰਘ ਪ੍ਰਿੰਸ ਵੱਲੋਂ ਕੀਤੇ ਗਏ ਪ੍ਰਭਾਵਸ਼ਾਲੀ ਮੰਚ ਸੰਚਾਲਨ ਦੌਰਾਨ ਅਧਿਆਪਕ ਦਲ ਆਗੂ ਵਰਿੰਦਰਜੀਤ ਸਿੰਘ ਬਜਾਜ , ਪ੍ਰਿੰਸੀਪਲ ਹਰਦੇਵ ਕੁਮਾਰ ਬਾਲੀਆ, ਲੈਕਚਰਾਰ ਸਮਸੇਰ ਸਿੰਘ ਨੇ ਗੁਰਜੰਟ ਸਿੰਘ ਵਾਲੀਆ ਦੀਆਂ ਇਸ ਲਈ 30 ਸਾਲਾਂ ਤੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸਲਾਂਘਾ ਕਰਦੇ ਹੋਏ ਕਿਹਾ ਕਿ ਸ ਗੁਰਜੰਟ ਸਿੰਘ ਵਾਲੀਆ ਅਧਿਆਪਕ ਦਲ ਦੇ ਸੂਬਾ ਪ੍ਰਧਾਨ ਰਹੇ ਭਾਵੇਂ ਮੁਲਾਜ਼ਮ ਫਰੰਟ ਪੰਜਾਬ ਦੇ ਚੇਅਰਮੈਨ ਰਹੇ , ਇਸ ਸਮੇਂ ਦੌਰਾਨ ਉਨ੍ਹਾਂ ਨੇ ਅਧਿਆਪਕਾਂ ਦੀਆਂ ਹੱਕੀ ਤੇ ਜਾਇਜ ਮੰਗਾਂ ਲਈ ਆਪਣਾ ਜੀਵਨ ਲਗਾ ਦਿੱਤਾ। ਬੇਟੇ ਅੰਮ੍ਰਿਤਪਾਲ ਸਿੰਘ ਨੇ ਵੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ l ਸੇਵਾ-ਮੁਕਤ ਹੋਏ ਗੁਰਜੰਟ ਸਿੰਘ ਵਾਲੀਆ ਨੇ ਸਕੂਲ ਨਾਲ ਆਪਣੀਆਂ ਜੁੜੀਆਂ ਯਾਦਾਂ ਨੂੰ ਮੁੜ ਤਾਜਾ ਕਰਦਿਆਂ ਕਿਹਾ ਕਿ ਉਨ੍ਹਾਂ ਜਿਸ ਵੀ ਸਕੂਲ ਵਿੱਚ ਆਪਣੀਆਂ ਸੇਵਾਵਾਂ ਨਿਭਾਈਆਂ ਉੱਥੇ ਹੀ ਉਨ੍ਹਾਂ ਨੂੰ ਬਹੁਤ ਪਿਆਰ ਮਿਲਿਆ ਹੈ ਪਰ ਇਸ ਵਿਰਾਸਤੀ ਸਕੂਲ ਵਿੱਚ ਮਿਲੇ ਸਤਿਕਾਰ ਅਤੇ ਪਿਆਰ ਨੂੰ ਉਹ ਕਦੇ ਵੀ ਨਹੀਂ ਭੁਲਾ ਸਕਣਗੇ।

ਸਕੂਲ ਸਟਾਫ ਵੱਲੋਂ ਗੁਰਜੰਟ ਸਿੰਘ ਵਾਲੀਆ ਦੇ ਨਾਲ-ਨਾਲ ਉਹਨਾਂ ਦੀ ਧਰਮ ਪਤਨੀ ਨੀਰੂ ਵਾਲੀਆ ਬੇਟੇ ਅੰਮ੍ਰਿਤਪਾਲ ਸਿੰਘ ਅਤੇ ਬੇਟੀ ਰਤਨਦੀਪ ਕੌਰ ਨੂੰ ਵੀ ਸਨਮਾਨਿਤ ਕੀਤਾ l ਇਸ ਮੌਕੇ ਲੈਕਚਰਾਰ ਵਰਿੰਦਰ ਸਿੰਘ , ਲੈਕਚਰਾਰ ਰਜਤ ,ਜਗਤਾਰ ਸਿੰਘ ਚੱਠੇ ,ਲੈਕਚਰਾਰ ਨਮਰਤਾ ,ਲੈਕਚਰਾਰ ਰਮਨੀਕ ਸੋਹੀ ,ਲੈਕਚਰਾਰ ਓਮ ਪ੍ਰਕਾਸ਼ ,ਲੈਕਚਰਾਰ ਗੁਰਦੀਪ ਸਿੰਘ ਟੱਲੇਵਾਲ ਲੈਕਚਰਾਰ ਬਿਕਰਮ ਸਿੰਘ ,ਲੈਕਚਰਾਰ ਦਿਨੇਸ ਕੁਮਾਰ , ਹਰਵਿੰਦਰ ਸਿੰਘ ਅਤੇ ਮਿਸਟਰੈਸ ਅੰਜੂ ਬਾਲਾ ,ਟੀਨੂ ,ਸੋਨੀਆ ਵੀਰ, ਮਿਨਾਕਸ਼ੀ ,ਨਸੀਬ ਕੌਰ ਅਨੀਤਾ ਬੱਤਰਾ ,ਰੀਨਾ, ਨੇਹਾ ,ਮਨਪ੍ਰੀਤ ,ਸੁਖਪਾਲ ਕੌਰ ਅਨੀਤਾ ਰਾਣੀ ,ਨੀਤੀਕਾ, ਵੀਨਾ ,ਰੋਜੀ ,ਰਾਣੀ, ਸੁਖਪਾਲ ਕੌਰ , ਹਰਜੀਤ ਕੌਰ ਵਾਲੀਆ, ਰਤਨਦੀਪ ਕੌਰ , ਪਿਆਰਾ ਸਿੰਘ, ਬਿਕਰਮ ਸਿੰਘ, ਜਸਪ੍ਰੀਤ ਕੌਰ , ਤੀਸਇੰਦਰ ਕੌਰ ,ਰਾਜਵੀਰ ਸਿੰਘ ,ਆਦਿ ਹਾਜ਼ਰ ਸਨ I










