Share & like

ਸੁ਼ਧ ਗੁਰਬਾਣੀ ਉਚਾਰਨ ਮੁਕਾਬਲੇ ‘ਚ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾ ਦੇ ਵਿਦਿਆਰਥੀ ਮੋਹਰੀ

ਸੰਗਰੂਰ 07ਜੁਲਾਈ (ਰਾਜੇਸ਼ ਕੁਮਾਰ/ਰੋਜ਼ਾਨਾ ਖ਼ਬਰ) ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਆਗਮਨ ਪੁਰਬ ਦੇ ਸਬੰਧ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਅਤੇ ਗੁਰਮਤਿ ਪ੍ਰਚਾਰਕ ਗ੍ਰੰਥੀ ਰਾਗੀ ਸਭਾ ਸੰਗਰੂਰ ਦੇ ਸਾਂਝੇ ਉਪਰਾਲੇ ਸਦਕਾ ਪ੍ਬੰਧਕ ਕਮੇਟੀ ਗੁਰਦੁਆਰਾ ਦੇ ਸਹਿਯੋਗ ਨਾਲ ਸਥਾਨਕ ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ ਵਿਖੇ ਤਿੰਨ ਰੋਜ਼ਾ ਸਮਾਗਮ ਕਰਵਾਏ ਗਏ।
ਇਸ ਮੌਕੇ ਜਗਤਾਰ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ, ਹਰਪ੍ਰੀਤ ਸਿੰਘ, ਕੁਲਵੀਰ ਸਿੰਘ, ਭਾਈ ਸਤਵਿੰਦਰ ਸਿੰਘ ਭੋਲਾ ਹੈੱਡ ਗ੍ਰੰਥੀ, ਸੁਰਿੰਦਰ ਪਾਲ ਸਿੰਘ ਸਿਦਕੀ, ਗੁਲਜ਼ਾਰ ਸਿੰਘ ਜਥੇਬੰਦਕ ਸਕੱਤਰ ਅਤੇ ਬਲਵੰਤ ਸਿੰਘ ਭਿੱਖੀ ਸਲਾਹਕਾਰ ਦੀ ਅਗਵਾਈ ਹੇਠ ਬੱਚਿਆਂ ਦੇ ਸ਼ੁਧ ਗੁਰਬਾਣੀ ਉਚਾਰਨ ਮੁਕਾਬਲੇ ਵੀ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ ਸਕੂਲਾਂ ਤੋਂ 100 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ।
ਅਜਮੇਰ ਸਿੰਘ ਜ਼ੋਨਲ ਸਕੱਤਰ ਨੇ ਸਮੂਹ ਹਾਜ਼ਰੀਨ ਨੂੰ ਜੀ ਆਖਿਆ ਅਤੇ ਸਟੱਡੀ ਸਰਕਲ ਦੀਆਂ ਗਤੀਵਿਧੀਆਂ ਵਿਧੀਆਂ ਬਾਰੇ ਜਾਣਕਾਰੀ ਦਿੱਤੀ।
ਪਾ੍ਇਮਰੀ, ਜੂਨੀਅਰ ਅਤੇ ਸੀਨੀਅਰ ਗਰੁੱਪ ਗਰੁੱਪਾਂ ‘ਤੇ ਆਧਾਰਿਤ ਮੁਕਾਬਲਿਆਂ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਸੀਨੀਅਰ ਵਿਦਿਆਰਥੀਆਂ ਨੇ ਨਿਤਨੇਮ ਦੇ ਨਿਰਧਾਰਿਤ ਸਿਲੇਬਸ ਅਨੁਸਾਰ ਗੁਰਬਾਣੀ ਦਾ ਜੁਬਾਨੀ ਅਤੇ ਗੁਟਕੇ ਤੋਂ ਦੇਖ ਕੇ ਉਚਾਰਨ ਕਰਦਿਆਂ ਵਿਸਮਾਦਮਈ ਮਾਹੌਲ ਸਿਰਜ ਦਿੱਤਾ।
ਭਾਈ ਅੰਮ੍ਰਿਤਪਾਲ ਸਿੰਘ ਪੱਖੋਕਲਾਂ, ਭਾਈ ਗੁਰਪ੍ਰੀਤ ਸਿੰਘ ਰਾਮਪੁਰਾ, ਭਾਈ ਗੁਰਧਿਆਨ ਸਿੰਘ, ਸੁਰਿੰਦਰ ਪਾਲ ਸਿੰਘ ਸਿਦਕੀ, ਗੁਰਲੀਨ ਕੌਰ, ਹਰਵਿੰਦਰ ਕੌਰ ਨੇ ਜੱਜ ਸਾਹਿਬਾਨ ਦੀ ਸੇਵਾ ਨਿਭਾਈ। ਜਦੋਂਕਿ ਅਮਨਦੀਪ ਕੌਰ, ਤਰਨਜੀਤ ਸਿੰਘ, ਗੁਰਪ੍ਰੀਤ ਸਿੰਘ ਰੋਬਿਨ, ਸੁਖਪਾਲ ਸਿੰਘ ਗਰੇਵਾਲ ਨੇ ਵਿਸ਼ੇਸ਼ ਸਹਿਯੋਗ ਦਿੱਤਾ।
ਪ੍ਰਬੰਧਕਾਂ ਵੱਲੋਂ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਹਰ ਹਿੱਸਾ ਲੈਣ ਵਾਲੇ ਵਿਦਿਆਰਥੀ ਨੂੰ ਉਤਸ਼ਾਹਿਤ ਇਨਾਮ ਅਤੇ ਪੱਤਵੰਤੇ ਸੱਜਣਾ ਨੂੰ ਸਨਮਾਨਿਤ ਕੀਤਾ ਗਿਆ।

ਅਮਰਜੀਤ ਸਿੰਘ ਟੀਟੂ ਡਾਇਰੈਕਟਰ ਕੋਆਪਰੇਟਿਵ ਬੈਂਕ, ਸਤਵਿੰਦਰ ਸਿੰਘ, ਹਰਭਜਨ ਸਿੰਘ ਭੱਟੀ, ਹਰਜੀਤ ਸਿੰਘ ਢੀਂਗਰਾ, ਪੀ੍ਤਮ ਸਿੰਘ ਵਿਸ਼ੇਸ਼ ਯੋਗਦਾਨ ਪਾਇਆ।
ਵੱਖ-ਵੱਖ ਗਰੁੱਪਾਂ ਦੇ ਜੇਤੂਆਂ ਨੂੰ ਸਟੱਡੀ ਸਰਕਲ ਦੇ ਨੁਮਾਇੰਦਿਆਂ, ਜਗਤਾਰ ਸਿੰਘ ਪ੍ਰਧਾਨ, ਗੁਰਪ੍ਰੀਤ ਸਿੰਘ ਰਾਮਪੁਰਾ ਕਾਰਜਕਾਰੀ ਪ੍ਰਧਾਨ ਗੁਰਮਤਿ ਪ੍ਰਚਾਰਕ ਗ੍ਰੰਥੀ ਰਾਗੀ ਸਭਾ, ਹਰਭਜਨ ਸਿੰਘ ਭੱਟੀ ਦੇ ਨਾਲ ਜੱਜ ਸਾਹਿਬਾਨ, ਇਸਤਰੀ ਸਤਿਸੰਗ ਸਭਾ ਦੀ ਪ੍ਧਾਨ ਬਲਵੰਤ ਕੌਰ, ਸੰਤੋਸ਼ ਕੌਰ, ਜਤਿੰਦਰ ਕੌਰ, ਇੰਦਰਪਾਲ ਕੌਰ, ਬਲਵਿੰਦਰ ਕੌਰ ਨੇ ਇਨਾਮ ਵੰਡਣ ਦੀ ਰਸਮ ਨਿਭਾਈ।
ਜਾਣਕਾਰੀ ਅਨੁਸਾਰ ਪਾ੍ਇਮਰੀ ਗਰੁੱਪ ਵਿੱਚੋਂ ਅੰਤਰਪ੍ਰੀਤ ਸਿੰਘ ਅਤੇ ਅਕਸ਼ਪ੍ਰੀਤ ਕੌਰ ਬਚਪਨ ਇੰਗਲਿਸ਼ ਸਕੂਲ ਸੰਗਰੂਰ ਅਤੇ ਹਰਮਨਪ੍ਰੀਤ ਕੌਰ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ। ਜਦੋਂ ਕਿ ਅੰਨਤਵੀਰ ਸਿੰਘ ਭੱਟੀ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਸੰਗਰੂਰ ਅਤੇ ਏਕਮਜੋਤ ਕੌਰ ਸੰਤ ਅਤਰ ਸਿੰਘ ਅਕਾਲ ਅਕੈਡਮੀ ਮਸਤੂਆਣਾ ਸਾਹਿਬ ਨੇ ਹੌਸਲਾ ਵਧਾਓ ਇਨਾਮ ਪ੍ਰਾਪਤ ਕੀਤੇ।

ਜੂਨੀਅਰ ਗਰੁੱਪ ਵਿੱਚ ਜਪਦੀਪ ਸਿੰਘ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾ, ਸਿਮਰਜੀਤ ਕੌਰ ਅਕਾਲ ਅਕੈਡਮੀ ਚੀਮਾ ਸਾਹਿਬ ਅਤੇ ਅਨਮੋਲਰੀਤ ਕੌਰ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਖੰਨਾ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਜਦੋਂਕਿ ਗੁਰਮਨ ਜੋਤ ਸਿੰਘ ਸੰਤ ਅਤਰ ਸਿੰਘ ਅਕਾਲ ਅਕੈਡਮੀ ਮਸਤੂਆਣਾ ਸਾਹਿਬ ਅਤੇ ਬਲਪ੍ਰੀਤ ਸਿੰਘ ਵਸੰਤ ਵੈਲੀ ਪਬਲਿਕ ਸਕੂਲ ਸੰਗਰੂਰ ਨੇ ਹੌਸਲਾ ਵਧਾਓ ਇਨਾਮ ਪ੍ਰਾਪਤ ਕੀਤੇ।

ਸੀਨੀਅਰ ਗਰੁੱਪ ਵਿੱਚ ਜਸ਼ਨਪ੍ਰੀਤ ਸਿੰਘ ਸੰਤ ਅਤਰ ਸਿੰਘ ਅਕਾਲ ਅਕੈਡਮੀ ਮਸਤੂਆਣਾ ਸਾਹਿਬ, ਹਰਪ੍ਰੀਤ ਕੌਰ ਨਾਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾ ਅਤੇ ਰਮਨਦੀਪ ਕੌਰ ਅਕਾਲ ਸੀਨੀਅਰ ਸੈਕੰਡਰੀ ਸਕੂਲ ਮਸਤੂਆਣਾ- ਬਹਾਦਰਪੁਰ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਿਲ ਕੀਤੇ।ਜਦੋਂਕਿ ਨਰਜੀਤ ਸਿੰਘ ਗੁਰੂ ਰਾਮਦਾਸ ਪਬਲਿਕ ਸਕੂਲ ਘਰਾਚੋਂ ਅਤੇ ਪ੍ਰੀਆ ਸ਼ਰਮਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਗਵਾਲ ਨੇ ਹੌਸਲਾ ਵਧਾਊ ਇਨਾਮ ਪ੍ਰਾਪਤ ਕੀਤੇ।


Share & like

Leave a Reply