ਗਰਮੀ ਦੀਆਂ ਛੁੱਟੀਆਂ ਵਿੱਚ ਬੱਚਿਆਂ ਵੱਲੋਂ ਬਣਾਏ ਪ੍ਰਾਜੈਕਟ ਵਰਕ ਨੇ ਮਨ ਮੋਹਿਆ

ਗੁਰਦਾਸਪੁਰ, 02 ਜੁਲਾਈ (ਬੈਂਸ/ਰੋਜ਼ਾਨਾਂ ਖ਼ਬਰ) ਆਮ ਲੋਕਾਂ ਦੀ ਅਜਿਹੀ ਗਲਤ ਧਾਰਨਾ ਬਣ ਚੁੱਕੀ ਹੈ ਕਿ ਬੱਚੇ ਤਾਂ ਸਿਰਫ਼ ਪ੍ਰਾਈਵੇਟ ਤੇ ਮਹਿੰਗੇ ਸਕੂਲਾਂ ਵਿੱਚ ਪੜ੍ਹ ਕੇ ਆਪਣਾ ਭਵਿੱਖ ਸੰਵਾਰ ਸਕਦੇ ਹਨ। ਲੇਕਿਨ ਮੌਜੂਦਾ ਸਮੇਂ ਸਰਕਾਰੀ ਸਕੂਲਾਂ ਅੰਦਰ ਪੜ੍ਹਦੇ ਬੱਚਿਆਂ ਦੀ ਪ੍ਰਤਿਬਾ ਨੂੰ ਵੇਖਦਿਆਂ ਅਜਿਹੀ ਧਾਰਨਾ ਪੁੂਰੀ ਤਰ੍ਹਾਂ ਝੂਠ ਹੈ।
ਜ਼ਿਲ੍ਹਾ ਗੁਰਦਾਸਪੁਰ ਦੇ ਸਿੱਖਿਆ ਬਲਾਕ ਦੀਨਾਨਗਰ-2 ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੇ ਜਦੋਂ ਗਰਮੀਆਂ ਦੀਆਂ ਛੁੱਟੀਆਂ ਹੋਣ ਤੋਂ ਬਾਅਦ ਜਦੋਂ ਆਪਣਾ ਪ੍ਰਾਜੈਕਟ ਵਿਖਾਇਆ ਤਾਂ ਖੁਦ ਅਧਿਆਪਕ ਬੱਚਿਆਂ ਦੀ ਪ੍ਰਤਿਭਾ ਵੇਖ ਕੇ ਹੈਰਾਨ ਸਨ। ਬੱਚਿਆਂ ਵੱਲੋਂ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਵੱਖ-ਵੱਖ ਵਿਸ਼ਿਆਂ ਉੱਤੇ ਹੱਥੀਂ ਪ੍ਰਾਜੈਕਟ ਤਿਆਰ ਕੀਤੇ ਗਏ ਸਨ।
ਜਮਾਤ ਚੌਥੀ ਦੀ ਵਿਦਿਆਰਥਣ ਦਮਨਪ੍ਰੀਤ ਕੌਰ ਨੇ ਦੱਸਿਆ ਕਿ ਪ੍ਰਾਜੈਕਟ ਉਸਨੇ ਆਪਣੀ ਮਾਤਾ ਦੇ ਸਹਿਯੋਗ ਨਾਲ ਤਿਆਰ ਕੀਤੇ ਹਨ। ਉਨ੍ਹਾਂ ਦੱਸਿਆ ਕਿ ਛੁੱਟੀਆਂ ਦੌਰਾਨ ਉਸਨੇ ਵਧੇਰੇ ਸਮਾਂ ਪ੍ਰਾਜੈਕਟ ਤਿਆਰ ਕਰਨ ਵਿੱਚ ਹੀ ਲੰਘਾਇਆ ਹੈ। ਇਸੇ ਤਰ੍ਹਾਂ ਕਵਿਤਾ ਨੇ ਦੱਸਿਆ ਕਿ ਪ੍ਰਾਜੈਕਟ ਤਿਆਰ ਕਰਨ ਵਿੱਚ ਪਿਤਾ ਜੀ ਅਤੇ ਵੱਡੀ ਭੈਣ ਨੇ ਅਗਵਾਈ ਦਿੱਤੀ ਹੈ।












Nice