ਐੱਸਕੇਐੱਮ ਤੇ ਹੋਰ ਭਰਾਤਰੀ ਜਥੇਬੰਦੀਆਂ ਵੱਲੋਂ ਸ਼ਮੂਲੀਅਤ
ਗੁਰਦਾਸਪੁਰ, 02 ਜੁਲਾਈ (ਬੈਂਸ) ਗੁਰਦਾਸਪੁਰ ਦੇ ਪਿੰਡ ਘੁਰਾਲਾ ਦੀ 80 ਏਕੜ ਜ਼ਮੀਨ ਐਕਵਾਇਰ ਕਰਨ ਵਿਰੁੱਧ ਅੱਜ ਪਿੰਡ ਘਰਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਇਕੱਠੇ ਹੋ ਕੇ ਰੋਸ ਰੈਲੀ ਕੀਤੀ।ਕਿਸਾਨ ਬਚਾਓ ਸੰਘਰਸ਼ ਕਮੇਟੀ ਪਿੰਡ (ਗੁਰਦਾਸਪੁਰ ) ਦੇ ਸੱਦੇ ‘ਤੇ ਸੰਯੁਕਤ ਕਿਸਾਨ ਮੋਰਚਾ ਅਤੇ ਹੋਰ ਮਜਦੂਰ ਜਥੇਬੰਦੀਆਂ ਨੇ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ।
ਇਸ ਮੌਕੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਜ਼ਮੀਨ ਐਕਵਾਇਰ ਕਰਨ ਦਾ ਲੈਂਡ ਪੋਲਿੰਗ ਐਕਟ ਤਹਿਤ ਜਾਰੀ ਕੀਤਾ ਨੋਟੀਫਿਕੇਸ਼ਨ ਰੱਦ ਨਾ ਕੀਤਾ ਤਿੱਖਾ ਸੰਘਰਸ਼ ਕੀਤਾ ਜਾਵੇਗਾ।ਰੈਲੀ ਦੀ ਪ੍ਰਧਾਨਗੀ ਸਾਂਝੇ ਤੌਰ ‘ਤੇ ਮੱਖਣ ਸਿੰਘ ਕੁਹਾੜ ਅਤੇ ਹਰਜੀਤ ਸਿੰਘ ਕਾਹਲੋਂ (ਜਮਹੂਰੀ ਕਿਸਾਨ ਸਭਾ), ਤਰਲੋਕ ਸਿੰਘ ਬਹਿਰਾਮਪੁਰ, ਸਤਬੀਰ ਸਿੰਘ ਸੁਲਤਾਨੀ (ਕਿਰਤੀ ਕਿਸਾਨ ਯੂਨੀਅਨ) ਬਲਬੀਰ ਸਿੰਘ ਕੱਤੋਵਾਲ (ਕੁਲ ਹਿੰਦ ਕਿਸਾਨ ਸਭਾ) ,ਲਖਵਿੰਦਰ ਸਿੰਘ ਮਰੜ (ਕੁਲ ਹਿੰਦ ਕਿਸਾਨ ਸਭਾ ਗਰੇਵਾਲ), ਰਾਜ ਗੁਰਵਿੰਦਰ ਸਿੰਘ ਲਾਡੀ (ਕ੍ਰਾਂਤੀਕਾਰੀ ਕਿਸਾਨ ਯੂਨੀਅਨ), ਸੁਖਦੇਵ ਸਿੰਘ ਭਾਗੋਕਾਵਾਂ (ਪੰਜਾਬ ਕਿਸਾਨ ਯੂਨੀਅਨ )ਸਤਨਾਮ ਸਿੰਘ (ਮਾਝਾ ਕਿਸਾਨ ਸੰਘਰਸ਼ ਕਮੇਟੀ), ਕਰਨੈਲ ਸਿੰਘ ਸ਼ੇਰਪੁਰ (ਬੀਕੇਯੂ ਕਾਦੀਆਂ ਰਾਜ), ਗੁਰਿੰਦਰ ਸਿੰਘ ਜੀਵਨ ਚੱਕ (ਬੀਕੇਯੂ ਡਕੌਂਦਾ)), ਲੱਖਵਿੰਦਰ ਸਿੰਘ ਮੰਜਿਆਂਵਾਲੀ (ਬੀਕੇਯੂ ਉਗਰਾਹਾਂ) ਪਲਵਿੰਦਰ ਸਿੰਘ ਮਠੋਲਾ (ਬੀਕੇਯੂ ਰਾਜੇਵਾਲ ), ਐੱਸਪੀ ਸਿੰਘ ਗੋਸਲ (ਸਾਬਕਾ ਸੈਨਿਕ ਸੰਘਰਸ਼ ਕਮੇਟੀ) ਤੋਂ ਇਲਾਵਾ ਮਜ਼ਦੂਰ ਆਗੂਆਂ ਜੋਗਿੰਦਰ ਪਾਲ ਘਰਾਲਾ, ਸੁਖਦੇਵ ਰਾਜ ਬਹਿਰਾਮਪੁਰ, ਧਿਆਨ ਸਿੰਘ ਠਾਕੁਰ, ਐਮ ਸੀ ਐਡਵੋਕੇਟ ਸੁਖਵਿੰਦਰ ਸਿੰਘ, ਜਮੀਨ ਬਚਾਓ ਸੰਘਰਸ਼ ਕਮੇਟੀ ਦੇ ਦਵਿੰਦਰ ਸਿੰਘ ਸੋਨਾ ਅਤੇ ਸੰਘਰਸ਼ ਕਮੇਟੀ ਦੇ ਇੱਕ ਹੋਰ ਆਗੂ ਪਰਮਜੀਤ ਕੌਰ ਤੋਂ ਇਲਾਵਾ ਗੁਰਬੀਰ ਸਿੰਘ ਰਾਜੂ ਨੇ ਕੀਤੀ । ਗੁਲਜਾਰ ਸਿੰਘ ਬਸੰਤਕੋਟ, ਅਸ਼ਵਨੀ ਕੁਮਾਰ ਲਖਣ ਕਲਾਂ ਨੇ ਕੀਤੀ।ਬੁਲਾਰਿਆਂ ਨੇ ਐਮਐਸਪੀ ਦੇਣ, ਪੁਰਾਣੇ ਕਿਰਤ ਕਾਨੂੰਨ ਬਹਾਲ ਕੀਤੇ ਜਾਣ ਅਤੇ ਪੂਰਾ ਸਾਲ ਕੰਮ ਦੇਣ ਦੀ ਮੰਗ ਕੀਤੀ।ਉਨ੍ਹਾਂ ਕਿਹਾ ਕਿ ਪਲਾਟ ਜਾਂ ਕਲੋਨੀਆਂ ਦੇਣ ਦੀ ਮੰਗ ਤਾਂ ਕੀਤੀ ਸੀ ਨਹੀਂ ਗਈ ਜੋ ਕਲੋਨੀਆਂ ਬਣਾਉਣ ਦੀ ਕੀ ਲੋੜ ਹੈ। ਉਨ੍ਹਾਂ ਕਿਹਾ ਕਿ ਸਸਤੇ ਭਾਅ ਜ਼ਮੀਨ ਖਰੀਦ ਕੇ ਮਹਿੰਗੇ ਭਾਅ ਵੇਚਣ ਵਾਸਤੇ ਮੁਨਾਫ਼ਾ ਕਮਾਉਣ ਵਾਸਤੇ ਸਭ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਧੱਕਾ ਕਿਸੇ ਦੀ ਹਾਲਤ ਵਿੱਚ ਨਹੀਂ ਹੋਣ ਦਿੱਤਾ ਜਾਵੇਗਾ।

ਫੈਸਲਾ ਕੀਤਾ ਗਿਆ ਕਿ ਇਸ ਸਬੰਧੀ ਪਹਿਲਾਂ ਦਰਖਾਸਤਾਂ ਪੰਜਾਬ ਦੇ ਚੀਫ ਸਕੱਤਰ ਨੂੰ ਈਮੇਲਾਂ ਰਾਹੀਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਦਿੱਤੀਆਂ ਜਾਣਗੀਆਂ। ਇਸ ਮੌਕੇ ਹਾਜ਼ਰ ਲੋਕਾਂ ਨੇ ਇੱਕ ਮੱਤ ਹੋ ਕੇ ਪਰੋੜਤਾ ਕੀਤੀ ਕਿ ਨੋਟੀਫਿਕੇਸ਼ਨ ਫੌਰੀ ਰੱਦ ਕੀਤਾ ਜਾਵੇ ।ਇੱਕ ਹੋਰ ਮਤੇ ਰਾਹੀਂ ਮਾਓਵਾਦੀ ਕਹਿ ਕੇ ਜੋ ਘਰਾਂ ਚੋਂ ਕੱਢ ਕੇ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਨਕਸਲੀ ਕਿਹਾ ਜਾ ਰਿਹਾ ਹੈ ਇਸ ਲਈ ਕੇਂਦਰ ਸਰਕਾਰ ਦੀ ਸਖਤ ਨਿਖੇਧੀ ਕੀਤੀ ਗਈ। ਇਸੇ ਤਰ੍ਹਾਂ ਦਲਜੀਤ ਦੁਸਾਂਝ ਦੀ ਫਿਲਮ ਸਰਦਾਰ ਜੀ- 3 ਉੱਤੇ ਰੋਕ ਲਾਉਣ ਦੀ ਕੇਂਦਰ ਸਰਕਾਰ ਦੀ ਸਖ਼ਤ ਅਲੋਚਨਾ ਕੀਤੀ। ਮਤਾ ਪਾਸ ਕਰਕੇ ਨੌਂ ਜੁਲਾਈ ਦੀ ਦੇਸ਼ ਵਿਆਪੀ ਹੜਤਾਲ ਵਿੱਚ ਵੱਡੀ ਪੱਧਰ ‘ਤੇ ਹਿੱਸਾ ਲੈਣ ਦਾ ਫੈਸਲਾ ਕੀਤਾ ਗਿਆ ਅਖੀਰ ਵਿੱਚ ਜਮੀਨ ਬਚਾਓ ਸੰਘਰਸ਼ ਕਮੇਟੀ ਦੇ ਕਨਵੀਨਰ ਦਵਿੰਦਰ ਸਿੰਘ ਸੋਨਾ ਸ਼ਾਹ ਨੇ ਸਭ ਦਾ ਧੰਨਵਾਦ ਕੀਤਾਇਸ ਮੌਕੇ ਕਿਸਾਨ ਆਗੂ ਰਘਬੀਰ ਸਿੰਘ ਚਾਹਲ, ਗੁਰਦੀਪ ਸਿੰਘ ਮੁਸਤਫਾਬਾਦ, ਅਜੀਤ ਸਿੰਘ ਹੁੰਦਲ ,ਦਲਬੀਰ ਸਿੰਘ ਡੁਗਰੀ, ਗੁਰਪ੍ਰਤਾਪ ਸਿੰਘ ,ਮੰਗਤ ਸਿੰਘ ਜੀਵਨ ਚੱਕ, ਮੱਖਣ ਸਿੰਘ ਤਿੱਬੜ, ਗੁਰਮੁਖ ਸਿੰਘ ਖਹਿਰਾ,ਜਗੀਰ ਸਿੰਘ ਸਲਾਚ,ਕਪੂਰ ਸਿੰਘ ਘੁੰਮਣ ‘ ਸਰਵਣ ਸਿੰਘ ਮਾਨ, ਡਾਕਟਰ ਬਲਬੀਰ ਸਿੰਘ ਪੀਰਾਂਬਾਗ ,ਬਲਬੀਰ ਸਿੰਘ ਬੈਂਸ, ਅਮਰਜੀਤ ਕੌਰ, ਰਣਜੀਤ ਸਿੰਘ ਰਾਣਾ, ਕੁਲਵਿੰਦਰ ਸਿੰਘ ਤਿੱਬੜ, ਗੁਰਮੀਤ ਸਿੰਘ ਮਗਰਾਲਾ ਜਗਜੀਤ ਸਿੰਘ ਅਲੂਣਾ ਆਦਿ ਹਾਜ਼ਰ ਸਨ ।










