ਗੁਰਸਿਮਰਨ ਸਿੰਘ ਢਿੱਲੋਂ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ-ਕਮ- ਜ਼ਿਲ੍ਹਾ ਸ਼ੈਂਸਜ ਅਫਸਰ ਗੁਰਦਾਸਪੁਰ ਨੇ ਟਰੇਨਿੰਗ ਵਿੱਚ ਪਹੁੰਚ ਕੇ ਫੀਲਡ ਟਰੇਨਰਾਂ ਨੂੰ ਕੀਤਾ ਪ੍ਰੇਰਿਤ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 7 ਅਪਰੈਲ
ਭਾਰਤ ਵਿੱਚ ਪਹਿਲੇ ਫੇਜ਼ ਦੀ ਮਕਾਨ ਸੂਚੀਕਰਨ ਅਤੇ ਮਕਾਨਾਂ ਦੀ ਗਣਨਾ ਸਬੰਧੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਵਿੱਚ 52 ਦੇ ਕਰੀਬ ਫੀਲਡ ਟਰੇਨਰਾਂ ਦੀ ਤਿੰਨ ਰੋਜਾ ਟਰੇਨਿੰਗ ਪੰਚਾਇਤ ਭਵਨ ਵਿਖੇ ਚੱਲ ਰਹੀ ਹੈ । ਉਕਤ ਟਰੇਨਿੰਗ 9 ਅਪ੍ਰੈਲ ਨੂੰ ਵੀ ਹੋਵੇਗੀ।
ਅੱਜ ਟਰੇਨਿੰਗ ਵਿੱਚ ਵਿਸ਼ੇਸ ਤੌਰ ‘ਤੇ ਸ. ਗੁਰਸਿਮਰਨ ਸਿੰਘ ਢਿੱਲੋਂ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੁਰਦਾਸਪੁਰ-ਕਮ- ਜ਼ਿਲ੍ਹਾ ਸ਼ੈਂਸਜ ਅਫਸਰ ਗੁਰਦਾਸਪੁਰ ਵਲੋਂ ਸ਼ਿਰਕਤ ਕੀਤੀ ਗਈ।
ਉਨ੍ਹਾ ਵੱਲੋਂ ਫੀਲਡ ਟਰੇਨਰਾਂ ਨੂੰ ਵੱਧ ਤੋਂ ਵੱਧ ਗਿਣਤੀਕਾਰਾਂ ਅਤੇ ਸ਼ੈਂਸਜ ਸੁਪਰਵਾਈਜ਼ਰ ਨੂੰ ਸਵੈ-ਗਣਨਾ ਕਰਨ ਲਈ ਪ੍ਰੇਰਿਤ ਕਰਨ ਬਾਰੇ ਉਤਸ਼ਾਹਿਤ ਕੀਤਾ ਗਿਆ।
ਜਿਕਰਯੋਗ ਹੈ ਕਿ ਪਹਿਲੀ ਵਾਰ ਪੰਜਾਬ ਦੇ ਵਸਨੀਕ 30 ਅਪਰੈਲ ਤੋਂ 14 ਮਈ ਤੱਕ ਸ਼ੈਂਸਜ ਲਈ ਸਵੈ-ਗਣਨਾ ਕਰ ਸਕਦੇ ਹਨ।
ਪੰਜਾਬ ਵਿੱਚ ਪਹਿਲੇ ਫੇਜ਼ ਦੀ ਜਨਗਣਨਾਂ, ਮਕਾਨ ਸੂਚੀਕਰਨ ਅਤੇ ਮਕਾਨਾਂ ਦੀ ਗਣਨਾ 15 ਮਈ ਤੋਂ ਲੈ ਕੇ 13 ਜੂਨ 2026 ਤੱਕ ਹੋਵੇਗੀ। ਸਵੈ-ਗਣਨਾ ਕਰਨ ਲਈ ਪੋਰਟਲ 30 ਅਪ੍ਰੈਲ ਤੋਂ ਖੋਲ੍ਹਿਆ ਜਾ ਰਿਹਾ ਹੈ।
ਟ੍ਰੇਨਿੰਗ ਵਿੱਚ ਉੱਪ ਅਰਥ ਅਤੇ ਅੰਕੜਾ ਸਲਾਹਕਾਰ-ਕਮ ਵਧੀਕ ਜ਼ਿਲ੍ਹਾ ਸੈਂਸਜ ਅਫਸਰ ਗੁਰਦਾਸਪੁਰ ਰਾਜੇਸ਼ ਸ਼ਰਮਾ, ਸਹਾਇਕ ਡਾਈਰੈਕਟਰ ਸੈਂਸਜ ਚੰਡੀਗੜ੍ਹ ਤੋਂ ਮੈਡਮ ਸੁਪ੍ਰੀਆ ਅਤੇ ਅੰਕਸ਼ ਸਰਮਾ ਸ਼ੈਨਜ ਅਫਸਰ ਹਾਜਰ ਸਨ।

ਜ਼ਿਲ੍ਹਾ ਗੁਰਦਾਸਪੁਰ ਦੇ ਸੈਂਸਜ਼ ਮਾਸਟਰ ਟਰੇਨਰ ਲੈਕਚਰਾਰ ਗੁਰਮੀਤ ਸਿੰਘ ਭੋਮਾ (ਸਟੇਟ ਅਵਾਰਡੀ) ਅਤੇ ਲੈਕਚਰਾਰ ਸੰਜੀਵ ਕੁਮਾਰ ਵਲੋਂ ਡਿਜੀਟਲ ਟਰੇਨਿੰਗ ਦੇ ਵੱਖ ਵੱਖ ਪਹਿਲੂਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ।










