Share & like

ਮੁਲਾਜ਼ਮ ਤੇ ਪੈਨਸ਼ਨਰ ਸਚੇਤ ਨਾ ਹੋਏ ਤਾਂ ਸਰਕਾਰ ਤੋਂ ਕੋਈ ਆਸ ਨਾ ਰੱਖਣ – ਕੁਲਵਰਨ ਸਿੰਘ

ਛੇਵਾਂ ਪੇ-ਕਮਿਸ਼ਨ ਅਜੇ ਤੱਕ ਪੂਰੀ ਤਰ੍ਹਾਂ ਲਾਗੂ ਨਹੀਂ – ਕਰਮ ਸਿੰਘ ਧਨੋਆ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 19 ਦਸੰਬਰ
ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਸ੍ਰੀ ਜਵੰਦ ਸਿੰਘ ਦੀ ਪ੍ਰਧਾਨਗੀ ਹੇਠ ਚੰਦਨ ਪੈਲੇਸ ਗੁਰਦਾਸਪੁਰ ਵਿਖੇ ਪੈਨਸ਼ਨਰ ਦਿਹਾੜਾ ਬੜੀ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਸ੍ਰੀ ਅਵਿਨਾਸ਼ ਸਿੰਘ, ਸ੍ਰੀ ਸਵਿੰਦਰ ਸਿੰਘ ਔਲਖ, ਸ੍ਰੀ ਪ੍ਰਕਾਸ਼ ਚੰਦ, ਸ੍ਰੀ ਮੰਗਤ ਚੰਚਲ, ਸ੍ਰੀ ਸੁਰੇਸ਼ ਸ਼ਰਮਾ (ਜ਼ਿਲ੍ਹਾ ਵਿੱਤ ਸਕੱਤਰ), ਸ੍ਰੀ ਮੱਖਣ ਕੁਹਾੜ, ਸ੍ਰੀ ਸੁਖਦੇਵ ਸਿੰਘ ਢਿੱਲੋਂ, ਸ੍ਰੀ ਮਨਜੀਤ ਸਿੰਘ ਸੈਣੀ, ਸ੍ਰੀ ਅਮਰਜੀਤ ਸਿੰਘ ਭਾਟੀਆ, ਸ੍ਰੀ ਅਜੀਤ ਸਿੰਘ ਸਿਧਵਾਂ, ਸ੍ਰੀ ਗੁਰਦਿਆਲ ਸਿੰਘ ਅਤੇ ਸ੍ਰੀ ਹਰਭਜਨ ਸਿੰਘ ਔਲਖ ਸ਼ਾਮਲ ਸਨ।
ਸਮਾਗਮ ਵਿੱਚ ਸ੍ਰੀ ਕਰਮ ਸਿੰਘ ਧਨੋਆ (ਪੰਜਾਬ ਪ੍ਰਧਾਨ) ਮੁੱਖ ਮਹਿਮਾਨ ਅਤੇ ਸ੍ਰੀ ਕੁਲਵਰਨ ਸਿੰਘ (ਜਨਰਲ ਸਕੱਤਰ ਪੰਜਾਬ) ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਦੌਰਾਨ ਪਿਛਲੇ ਸਮੇਂ ਦੌਰਾਨ ਫਾਨੀ ਸੰਸਾਰ ਤੋਂ ਰੁਖਸਤ ਹੋਏ ਪੈਨਸ਼ਨਰ ਸਾਥੀਆਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ।

ਜ਼ਿਲ੍ਹਾ ਪ੍ਰਧਾਨ ਸ੍ਰੀ ਜਵੰਦ ਸਿੰਘ ਨੇ ਹਾਜ਼ਰ ਸਾਥੀਆਂ ਨੂੰ ਜੀ ਆਇਆਂ ਆਖਦੇ ਹੋਏ ਪੈਨਸ਼ਨਰ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਜ਼ਿਲ੍ਹਾ ਜਨਰਲ ਸਕੱਤਰ ਸ੍ਰੀ ਸਵਿੰਦਰ ਔਲਖ ਨੇ ਪੈਨਸ਼ਨਰ ਦਿਹਾੜੇ ਦੇ ਮਹੱਤਵ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਕਾਰਵਾਈ ਅੱਗੇ ਵਧਾਈ। ਇਸ ਮੌਕੇ ਸ੍ਰੀ ਕੁਹਾੜ ਨੇ ਪੁਰਾਣੀ ਪੈਨਸ਼ਨ ਬਹਾਲੀ, ਕੈਸ਼ਲੈੱਸ ਹੈਲਥ ਬੀਮਾ ਸਕੀਮ ਦੀ ਮੁੜ ਸ਼ੁਰੂਆਤ ਅਤੇ 60 ਸਾਲ ਦੀ ਉਮਰ ਤੋਂ ਬਾਅਦ ਹਰ ਵਿਅਕਤੀ ਲਈ 10,000 ਰੁਪਏ ਮਹੀਨਾ ਪੈਨਸ਼ਨ ਦੀ ਮੰਗ ਉਠਾਈ।
ਵਿਸ਼ੇਸ਼ ਮਹਿਮਾਨ ਸ੍ਰੀ ਕੁਲਵਰਨ ਸਿੰਘ ਨੇ ਪੈਨਸ਼ਨਰ ਦਿਹਾੜੇ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਜੇ ਮੁਲਾਜ਼ਮ ਅਤੇ ਪੈਨਸ਼ਨਰ ਆਪਣੇ ਹੱਕਾਂ ਪ੍ਰਤੀ ਸਚੇਤ ਨਾ ਹੋਏ ਤਾਂ ਸਰਕਾਰ ਤੋਂ ਕਿਸੇ ਤਰ੍ਹਾਂ ਦੀ ਆਸ ਨਹੀਂ ਰੱਖੀ ਜਾ ਸਕਦੀ। ਉਨ੍ਹਾਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਤੇ 2.59 ਗੁਣਾਕ ਰੋਕਣ ਸਮੇਤ ਸਰਕਾਰ ਦੀਆਂ ਨੀਤੀਆਂ ਦੀ ਤਿੱਖੀ ਆਲੋਚਨਾ ਕੀਤੀ।
ਮੁੱਖ ਮਹਿਮਾਨ ਸ੍ਰੀ ਕਰਮ ਸਿੰਘ ਧਨੋਆ ਨੇ ਬਾਨੀ ਸੰਸਥਾਪਕ ਸ੍ਰੀ ਮਹਿੰਦਰ ਸਿੰਘ ਪਰਵਾਨਾ ਨੂੰ ਯਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਜੇ ਤੱਕ ਛੇਵਾਂ ਪੇ-ਕਮਿਸ਼ਨ ਪੂਰੀ ਤਰ੍ਹਾਂ ਲਾਗੂ ਨਹੀਂ ਕਰ ਸਕੀ, ਸਗੋਂ ਇਸ ਵਿੱਚ ਕੱਟਛਾਂਟ ਕੀਤੀ ਜਾ ਰਹੀ ਹੈ। ਉਨ੍ਹਾਂ ਆਉਣ ਵਾਲੇ ਦਿਨਾਂ ਵਿੱਚ ਵੱਡੇ ਸੰਘਰਸ਼ ਦੀ ਸੰਭਾਵਨਾ ਜਤਾਈ ਅਤੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਤਿਆਰ ਰਹਿਣ ਦੀ ਅਪੀਲ ਕੀਤੀ।
ਸ੍ਰੀ ਸੁਰੇਸ਼ ਸ਼ਰਮਾ ਨੇ ਰੂਲ 5.1 ਏ ਤਹਿਤ ਨੋਸ਼ਨਲ ਫਿਕਸੇਸ਼ਨ ਦੇ ਹੱਕ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਇਸ ਮਾਮਲੇ ਨੂੰ ਲਗਭਗ ਖਤਮ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਅਵਿਨਾਸ਼ ਸਿੰਘ, ਮੰਗਤ ਚੰਚਲ, ਪਿਆਰਾ ਸਿੰਘ, ਸੁਖਦੇਵ ਸਿੰਘ ਢਿੱਲੋਂ, ਮਨਜੀਤ ਸਿੰਘ ਸੈਣੀ, ਅਮਰਜੀਤ ਸਿੰਘ ਭਾਟੀਆ, ਹਰਭਜਨ ਸਿੰਘ ਔਲਖ, ਅਜੀਤ ਸਿੰਘ ਸਿਧਵਾਂ ਅਤੇ ਗੁਰਦਿਆਲ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ।
ਸਮਾਗਮ ਨੂੰ ਸਫਲ ਬਣਾਉਣ ਵਿੱਚ ਵਿਨੋਦ ਕੁਮਾਰ ਸ਼ਰਮਾ, ਜੋਗਿੰਦਰ ਪਾਲ ਕਲੀਜਪੁਰ, ਜਗਦੀਪ ਸਿੰਘ, ਸੇਵਾ ਸਿੰਘ, ਪ੍ਰੇਮ ਨਾਥ, ਜਗਜੀਤ ਸਿੰਘ, ਅਵਿਨਾਸ਼ ਸਿੰਘ ਸਮੇਤ ਹੋਰ ਸਾਥੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਅਖੀਰ ਵਿੱਚ 80 ਸਾਲ ਤੋਂ ਉੱਪਰ ਦੇ ਲਗਭਗ 50 ਪੈਨਸ਼ਨਰ ਸਾਥੀਆਂ ਅਤੇ ਭੈਣਾਂ ਨੂੰ ਦੁਸ਼ਾਲੇ ਅਤੇ ਮੈਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਸ਼ਾਨਾਮੱਤੇ ਸਮਾਗਮ ਵਿੱਚ ਪੰਜ ਸੌ ਦੇ ਕਰੀਬ ਪੈਨਸ਼ਨਰ ਸ਼ਾਮਲ ਹੋਏ, ਜਿਨ੍ਹਾਂ ਵਿੱਚ ਬਿਮਲਾ ਦੇਵੀ, ਸ਼ਸ਼ੀ ਕਾਨਤਾ, ਸੁਰੇਸ਼ਟਾ ਕੁਮਾਰੀ, ਪਹਿਲਵਾਨ ਜਸਪਾਲ ਸਿੰਘ, ਜੋਗਿੰਦਰ ਸਿੰਘ, ਸੋਹਣ ਸਿੰਘ, ਪ੍ਰੇਮ ਨਾਥ, ਸੁਰਜੀਤ ਪਾਲ, ਨਰਿੰਦਰ ਕੁਮਾਰ, ਸੁਨੀਲ ਕੁਮਾਰ, ਕਰਮ ਚੰਦ, ਗੁਰਦਿਆਲ ਚੰਦ, ਧਰਮ ਪਾਲ, ਸੁਭਾਸ਼ ਚੰਦਰ, ਯਸ਼ ਪਾਲ, ਬੂਟੀ ਰਾਮ, ਨਸੀਬ ਚੰਦ, ਕੁਲਵੰਤ ਸਿੰਘ, ਰਣਜੀਤ ਸਿੰਘ, ਤਰਸੇਮ ਸਿੰਘ ਭੰਗੂ, ਸੀਤਲ ਸਿੰਘ ਗੁੰਨੋਪੁਰੀ, ਗੁਰਦੀਪ ਸਿੰਘ ਭੰਗੂ, ਮਦਨ ਲਾਲ ਸ਼ਰਮਾ ਆਦਿ ਸ਼ਾਮਲ


Share & like

Leave a Reply