ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 2 ਦਸੰਬਰ
ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਦਿੱਲੀ ਵਿੱਚ NMOPS ਵਲੋਂ ਕੀਤੀ ਮਹਾ ਰੈਲੀ ਮਗਰੋਂ ਕਰਮਚਾਰੀਆਂ ‘ਤੇ ਦਰਜ ਕੀਤੀਆਂ ਐਫਆਈਆਰ ਦੇ ਵਿਰੋਧ ਵਿੱਚ ਅੱਜ ਦੇਸ਼ ਭਰ ਵਾਂਗ ਗੁਰਦਾਸਪੁਰ ਜ਼ਿਲ੍ਹੇ ਵਿੱਚ ਵੀ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੇ ਤਿੱਖਾ ਰੋਸ ਜਤਾਇਆ।
ਪੁਨੀਤ ਸਾਗਰ ਜ਼ਿਲ੍ਹਾ ਪ੍ਰਧਾਨ ਸੀ.ਪੀ.ਐਫ ਕਰਮਚਾਰੀ ਯੂਨੀਅਨ ਗੁਰਦਾਸਪੁਰ ਨੇ ਦੱਸਿਆ ਕਿ ਸੂਬਾ ਪ੍ਰਧਾਨ ਸੁਖਜੀਤ ਸਿੰਘ ਸਮੇਤ ਹੋਰ ਆਗੂਆਂ ‘ਤੇ ਦਿੱਲੀ ਸਰਕਾਰ ਵਲੋਂ ਦਰਜ FIR ਪੂਰੀ ਤਰ੍ਹਾਂ ਨਾਜਾਇਜ਼ ਹੈ।
ਇਸ ਸਬੰਧ ਵਿੱਚ ਅੱਜ ਮੁਲਾਜ਼ਮ ਸਾਥੀਆਂ ਵਲੋਂ ਸਰਕਾਰ ਦੇ ਇਸ ਕਦਮ ਦੀ ਨਿਖੇਧੀ ਕਰਦੀ ਹੋਈਆਂ FIR ਦੀਆਂ ਕਾਪੀਆਂ ਸਾੜੀਆਂ ਗਈਆਂ। ਮੁਲਾਜ਼ਮਾਂ ਨੇ ਸਪੱਸ਼ਟ ਕੀਤਾ ਕਿ ਜੇਕਰ ਸਰਕਾਰ ਵਲੋਂ ਇਹ FIR ਤੁਰੰਤ ਰੱਦ ਨਾ ਕੀਤੀ ਗਈ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ।
ਇਸ ਰੋਸ ਕਾਰਵਾਈ ਵਿੱਚ ਅਰਵਿੰਦ ਸ਼ਰਮਾ (ਜ਼ਿਲ੍ਹਾ ਜਨਰਲ ਸਕੱਤਰ), ਓਂਕਾਰ ਸਿੰਘ (ਸੀਨੀਅਰ ਮੀਤ ਪ੍ਰਧਾਨ), ਨਵਜੋਤ ਸਿੰਘ (ਜ਼ਿਲ੍ਹਾ ਵਿੱਤ ਸਕੱਤਰ), ਅਮਨਜੋਤ, ਸ਼ਾਹੁਲ, ਸਤੀਸ਼ ਕੁਮਾਰ, ਨਨੀਤ, ਰਾਹੁਲ, ਸ਼ਿਵਰਾਜ, ਇੰਦਰਜੀਤ, ਗੁਰਪ੍ਰੀਤ ਕੌਰ, ਮੀਰਾ ਠਾਕੁਰ, ਸੁਰੇਖਾ ਠਾਕੁਰ, ਅਸ਼ੋਕ ਕੁਮਾਰ, ਪ੍ਰਬਦੀਪ ਸਿੰਘ, ਗੁਰਪ੍ਰੀਤ ਬੱਬਰ, ਪਲਵਿੰਦਰ ਸਿੰਘ, ਅਮਰ, ਨਵਨੀਤ, ਹਰਪਾਲ, ਗਨੇਸ਼, ਬਲਜਿੰਦਰ ਸਿੰਘ ਬੱਲ ਅਤੇ ਹੋਰ ਕਈ ਸਾਥੀਆਂ ਨੇ ਸ਼ਮੂਲੀਅਤ ਕੀਤੀ।
ਇਸ ਤੋਂ ਇਲਾਵਾ ਐਸ.ਡੀ.ਓ. ਰਛਪਾਲ ਸਿੰਘ ਢਿੱਲੋਂ, ਐਸ.ਡੀ.ਓ. ਲਵਜੀਤ ਸਿੰਘ ਅਤੇ ਐਸ.ਡੀ.ਓ. ਪ੍ਰਵੀਨ ਕੁਮਾਰ ਨੇ ਵੀ ਹਾਜ਼ਰੀ ਲਗਾ ਕੇ ਮੁਲਾਜ਼ਮਾਂ ਨੂੰ ਭਰਵਾਂ ਸਹਿਯੋਗ ਦਿੱਤਾ।

ਕਰਮਚਾਰੀਆਂ ਨੇ ਦੁਹਰਾਇਆ ਕਿ ਪੁਰਾਣੀ ਪੈਨਸ਼ਨ ਬਹਾਲੀ ਉਨ੍ਹਾਂ ਦਾ ਹੱਕ ਹੈ ਅਤੇ ਹੱਕ ਲਈ ਲੜਾਈ ਕਿਸੇ ਵੀ ਹਾਲਤ ਵਿੱਚ ਜਾਰੀ ਰਹੇਗੀ।










