Share & like

350ਵਾਂ ਸ਼ਹੀਦੀ ਦਿਵਸ ਸ਼ਰਧਾਂ ਨਾਲ ਮਨਾਇਆ, ਧਾਰਮਿਕ ਪ੍ਰਸ਼ਨੋਤਰੀ ਮੁਕਾਬਲੇ ਰੌਣਕਾਂ ਨਾਲ ਸੰਪੰਨ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਧਾਰੀਵਾਲ, 29 ਨਵੰਬਰ
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਬਲਾਕ ਧਾਰੀਵਾਲ-1 ਵਿੱਚ ਬਹੁਤ ਹੀ ਸ਼ਰਧਾ, ਸਤਿਕਾਰ ਅਤੇ ਸਮਰਪਣ ਦੇ ਭਾਵ ਨਾਲ ਧਾਰਮਿਕ ਪ੍ਰਸ਼ਨੋਤਰੀ ਮੁਕਾਬਲਿਆਂ ਦਾ ਆਯੋਜਨ ਬੀ.ਪੀ.ਈ.ਓ. ਬਲਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਸੰਪੰਨ ਹੋਇਆ।

ਮੁਕਾਬਲਿਆਂ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਸਿੱਖ ਇਤਿਹਾਸ ਨਾਲ ਜੁੜੇ ਪ੍ਰਸ਼ਨਾਂ ਦੇ ਉਤਸਾਹਪੂਰਨ ਉੱਤਰ ਦੇ ਕੇ ਦਰਸ਼ਕਾਂ ਦੇ ਮਨ ਜਿੱਤੇ। ਮੁਕਾਬਲਿਆਂ ਵਿੱਚ ਪਹਿਲਾ ਸਥਾਨ ਅਰਮਾਨਬੀਰ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਬੁਲੇਵਾਲ (ਕਲੱਸਟਰ ਗਾਦੜੀਆਂ)
ਅਤੇ ਦੂਜਾ ਸਥਾਨ ਮਨੀਸ਼ਾ, ਸਰਕਾਰੀ ਪ੍ਰਾਇਮਰੀ ਸਕੂਲ ਸੋਹਲ (ਕਲੱਸਟਰ ਗੁਰਦਾਸ ਨੰਗਲ) ਨੇ ਹਾਸਲ ਕੀਤਾ।

ਜੇਤੂਆਂ ਨੂੰ ਮੈਡਲ, ਸਰਟੀਫਿਕੇਟ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ, ਜਦਕਿ ਸਾਰੇ ਭਾਗੀਦਾਰ ਵਿਦਿਆਰਥੀਆਂ ਨੂੰ ਵੀ ਪ੍ਰੋਤਸਾਹਨ ਰੂਪ ਸਰਟੀਫਿਕੇਟ ਵੰਡੇ ਗਏ।
ਇਸ ਮੌਕੇ ਨੋਡਲ ਅਫਸਰ ਸਰਦਾਰ ਕੁਲਜੀਤ ਸਿੰਘ, ਸੀ.ਐਚ.ਟੀ. ਏਕਓਂਕਾਰ ਸਿੰਘ, ਵਿਕਾਸ ਮਹਾਜਨ, ਸਟੇਟ ਅਵਾਰਡੀ ਲਾਡਵਿੰਦਰ ਕੌਰ, ਵਨੀਤ ਕੌਰ, ਮਨਜਿੰਦਰਜੀਤ ਕੌਰ, ਸਤਨਾਮ ਸਿੰਘ, ਮੁੱਖ ਅਧਿਆਪਕ ਜਗਜੀਤ ਸਿੰਘ, ਜਗਦੀਸ਼ ਰਾਜ ਬੈਂਸ, ਸੁਖਬੀਰ ਸਿੰਘ, ਅਰਜਨ ਸਿੰਘ, ਕੁਲਵੰਤ ਸਿੰਘ, ਪਵਿੱਤਰਜੀਤ ਸਿੰਘ, ਪਰਵੇਸ ਕੁਮਾਰ, ਸੈਮਸਨ ਹੰਸ, ਬਲਜੀਤ ਸਿੰਘ ਸਮੇਤ ਸਮੂਹ ਦਫਤਰੀ ਸਟਾਫ਼ ਹਾਜ਼ਰ ਸੀ।




Share & like

Leave a Reply