Share & like

ਰੋਜ਼ਾਨਾ ਖ਼ਬਰ
ਚੰਡੀਗੜ੍ਹ, 15 ਨਵੰਬਰ 2025
ਕੇਂਦਰ ਸਰਕਾਰ ਨੇ ਦੇਸ਼ ਦੇ ਕੌਮੀ ਰਾਜਮਾਰਗਾਂ ‘ਤੇ ਸਫ਼ਰ ਕਰਨ ਵਾਲੇ ਲੱਖਾਂ ਵਾਹਨ ਚਾਲਕਾਂ ਨੂੰ ਵੱਡੀ ਰਾਹਤ ਦਿੱਤੀ ਹੈ। 15 ਨਵੰਬਰ 2025 ਤੋਂ ਫਾਸਟੈਗ ਨਾਲ ਜੁੜੇ ਨਵੇਂ ਨਿਯਮ ਲਾਗੂ ਹੋ ਗਏ ਹਨ। ਇਨ੍ਹਾਂ ਨਿਯਮਾਂ ਅਨੁਸਾਰ ਹੁਣ ਜੇ ਵਾਹਨ ਚਾਲਕ ਦੇ ਕੋਲ ਫਾਸਟੈਗ ਨਹੀਂ ਹੈ ਜਾਂ ਉਸ ਵਿੱਚ ਬੈਲੇਂਸ ਨਾਕਾਫੀ ਹੈ, ਤਾਂ ਟੋਲ ਪਲਾਜ਼ਾ ‘ਤੇ ਉਸ ਤੋਂ ਦੁੱਗਣਾ ਚਾਰਜ ਨਹੀਂ ਵਸੂਲਿਆ ਜਾਵੇਗਾ।
ਕੀ ਹੈ ਨਵਾਂ ਨਿਯਮ?
ਪੁਰਾਣੇ ਸਿਸਟਮ ਵਿੱਚ ਫਾਸਟੈਗ ਨਾ ਹੋਣ ‘ਤੇ ਵਾਹਨ ਚਾਲਕਾਂ ਨੂੰ ਨਿਰਧਾਰਿਤ ਟੋਲ ਰਕਮ ਤੋਂ ਦੁੱਗਣਾ ਟੋਲ ਦੇਣਾ ਪੈਂਦਾ ਸੀ, ਜੋ ਅਕਸਰ ਉਨ੍ਹਾਂ ਦੀ ਜੇਬ ‘ਤੇ ਵੱਡਾ ਬੋਝ ਬਣਦਾ ਸੀ। ਪਰ ਹੁਣ ਸਰਕਾਰ ਨੇ ਇਸ ਨਿਯਮ ਨੂੰ ਬਦਲ ਕੇ ਡਰਾਈਵਰਾਂ ਨੂੰ ਤਿੰਨ ਵਿਕਲਪ ਦੇ ਦਿੱਤੇ ਹਨ:
ਡਰਾਈਵਰਾਂ ਲਈ ਤਿੰਨ ਨਵੇਂ ਵਿਕਲਪ:
1️⃣ ਫਾਸਟੈਗ ਰਾਹੀਂ ਭੁਗਤਾਨ – ਆਮ ਟੋਲ ਦਰ
ਜਿਨ੍ਹਾਂ ਵਾਹਨਾਂ ’ਤੇ ਵੈਧ ਫਾਸਟੈਗ ਹੈ, ਉਨ੍ਹਾਂ ਨੂੰ ਪਹਿਲਾਂ ਵਾਂਗ ਹੀ ਆਮ ਟੋਲ ਦਰਾਂ ਦੇ ਅਨੁਸਾਰ ਭੁਗਤਾਨ ਕਰਨਾ ਪਵੇਗਾ।
2️⃣ ਨਕਦ ਰਾਹੀਂ ਭੁਗਤਾਨ – ਦੁੱਗਣਾ ਟੋਲ
ਜੇ ਕੋਈ ਵਾਹਨ ਚਾਲਕ ਨਕਦ ਭੁਗਤਾਨ ਕਰਦਾ ਹੈ, ਤਾਂ ਉਸ ਤੋਂ ਪਹਿਲਾਂ ਵਾਂਗ ਹੀ ਨਿਰਧਾਰਿਤ ਟੋਲ ਦਰ ਦਾ ਦੁੱਗਣਾ ਭੁਗਤਾਨ ਹੀ ਵਸੂਲਿਆ ਜਾਵੇਗਾ। ਇਹ ਨਿਯਮ ਜਾਰੀ ਰਹੇਗਾ ਤਾਂ ਜੋ ਨਕਦ ਲੈਣ-ਦੇਣ ਘਟਾਇਆ ਜਾ ਸਕੇ।
3️⃣ UPI/ਡਿਜੀਟਲ ਭੁਗਤਾਨ – ਸਿਰਫ਼ 1.25 ਗੁਣਾ ਟੋਲ
ਸਰਕਾਰ ਵੱਲੋਂ ਦਿੱਤੀ ਗਈ ਸਭ ਤੋਂ ਵੱਡੀ ਛੂਟ ਇਹ ਹੈ ਕਿ ਹੁਣ ਵਾਹਨ ਚਾਲਕ UPI ਜਾਂ ਕਿਸੇ ਹੋਰ ਡਿਜੀਟਲ ਮੋਡ ਨਾਲ ਭੁਗਤਾਨ ਕਰਦੇ ਹਨ ਤਾਂ ਉਹਨਾਂ ਨੂੰ ਦੁੱਗਣਾ ਨਹੀਂ, ਸਿਰਫ਼ 1.25 ਗੁਣਾ (ਸਵਾ ਗੁਣਾ) ਭੁਗਤਾਨ ਕਰਨਾ ਪਵੇਗਾ।
ਉਦਾਹਰਨ ਸਮਝੋ –
ਜੇਕਰ ਕਿਸੇ ਟੋਲ ਪਲਾਜ਼ਾ ’ਤੇ ਫਾਸਟੈਗ ਰਾਹੀਂ ਭੁਗਤਾਨ 100 ਰੁਪਏ ਹੈ, ਤਾਂ:
ਫਾਸਟੈਗ ਨਾਲ: 100 ਰੁਪਏ
ਨਕਦ ਨਾਲ: 200 ਰੁਪਏ
UPI/ਡਿਜੀਟਲ ਭੁਗਤਾਨ ਨਾਲ: 125 ਰੁਪਏ (1.25 ਗੁਣਾ)
ਇਹ ਨਵੀਂ ਪ੍ਰਣਾਲੀ UPI ਨੂੰ ਵਧਾਵਾ ਦੇਣ ਅਤੇ ਨਕਦ ਲੈਣ-ਦੇਣ ਘਟਾਉਣ ਲਈ ਬਣਾਈ ਗਈ ਹੈ। ਇਸ ਨਾਲ ਡਰਾਈਵਰਾਂ ਨੂੰ ਵੀ ਲਾਭ ਮਿਲੇਗਾ ਅਤੇ ਟੋਲ ਲਾਈਨਾਂ ਵਿੱਚ ਵੀ ਕਮੀ ਆਉਣ ਦੀ ਉਮੀਦ ਹੈ।
ਕਿਉਂ ਕੀਤਾ ਗਿਆ ਬਦਲਾਅ?
ਸਰਕਾਰ ਦੇ ਅਨੁਸਾਰ ਬਹੁਤ ਸਾਰੇ ਵਾਹਨ ਅਜੇ ਵੀ ਫਾਸਟੈਗ ਨਹੀਂ ਲਗਾਉਂਦੇ ਜਾਂ ਫਿਰ ਬੈਲੇਂਸ ਦੀ ਘਾਟ ਕਾਰਨ ਸਮੱਸਿਆ ਆਉਂਦੀ ਹੈ। ਇਸ ਕਾਰਨ ਟੋਲ ਪਲਾਜ਼ਾ ‘ਤੇ ਲੰਬੀਆਂ ਲਾਈਨਾਂ ਬਣਦੀਆਂ ਹਨ ਅਤੇ ਸਮਾਂ ਬਰਬਾਦ ਹੁੰਦਾ ਹੈ। ਡਿਜੀਟਲ ਭੁਗਤਾਨ ਰਾਹੀਂ ਇਹ ਸਮੱਸਿਆ ਘਟੀਗੀ ਅਤੇ ਵਾਹਨ ਚਾਲਕਾਂ ਨੂੰ ਵੀ ਬੇਵਜਹ ਦੁੱਗਣਾ ਟੋਲ ਨਹੀਂ ਦੇਣਾ ਪਵੇਗਾ।

ਨਵੇਂ ਨਿਯਮਾਂ ਦੇ ਬਾਅਦ ਵਾਹਨ ਚਾਲਕਾਂ ਵਿੱਚ ਖਾਸਾ ਉਤਸ਼ਾਹ ਹੈ। ਕਈ ਡਰਾਈਵਰਾਂ ਦਾ ਕਹਿਣਾ ਹੈ ਕਿ ਅਕਸਰ ਟੋਲ ਪਲਾਜ਼ਾ ’ਤੇ ਫਾਸਟੈਗ ਬੈਲੇਂਸ ਦੀ ਘਾਟ ਕਾਰਨ ਉਹਨਾਂ ਨੂੰ ਬੇਵਜਹ ਦੁੱਗਣਾ ਭੁਗਤਾਨ ਕਰਨਾ ਪੈਂਦਾ ਸੀ। ਹੁਣ ਉਹਨਾਂ ਨੂੰ UPI ਦੇ ਰਾਹੀਂ ਆਸਾਨ ਅਤੇ ਸਸਤਾ ਵਿਕਲਪ ਮਿਲ ਗਿਆ ਹੈ।


Share & like

Leave a Reply