Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 9 ਨਵੰਬਰ
ਪੰਜਾਬ ਪੈਨਸ਼ਨਰਜ ਵੈੱਲਫੇਅਰ ਐਸੋਸੀਏਸ਼ਨ ਗੁਰਦਾਸਪੁਰ ਦੀ ਜ਼ਿਲ੍ਹਾ ਪੱਧਰੀ ਵਿਸ਼ੇਸ ਇਕੱਤਰਤਾ ਜ਼ਿਲ੍ਹਾ ਪ੍ਰਧਾਨ ਸ.ਜਵੰਦ ਸਿੰਘ ਦੀ ਪ੍ਰਧਾਨਗੀ ਹੇਠ ਸ਼ਹੀਦ ਬਲਜੀਤ ਸਿੰਘ ਯਾਦਗਾਰੀ ਹਾਲ ਗੁਰਦਾਸਪੁਰ ਵਿਖੇ ਹੋਈ ਜਿਸ ਵਿੱਚ ਸਰਵ ਸ਼੍ਰੀ ਸਵਿੰਦਰ ਸਿੰਘ ਔਲਖ, ਸੁਰੇਸ਼ ਸ਼ਰਮਾ,ਅਵਿਨਾਸ਼ ਸਿੰਘ, ਮੰਗਤ ਚੰਚਲ, ਪ੍ਰਕਾਸ਼ ਚੰਦ, ਪਿਆਰਾ ਸਿੰਘ ਡਡਵਾਂ,ਵਿਨੋਦ ਸ਼ਰਮਾ, ਜਗਦੀਪ ਸਿੰਘ, ਅਜੀਤ ਸਿੰਘ, ਰਘਬੀਰ ਸਿੰਘ ਚਾਹਲ, ਪ੍ਰਿੰ ਕੁਲਵੰਤ ਸਿੰਘ, ਸੇਵਾ ਸਿੰਘ, ਪ੍ਰੇਮ ਨਾਥ, ਮਹਿੰਦਰ ਸਿੰਘ ਅਤੇ ਗੁਰਮੀਤ ਸਿੰਘ ਨੇ ਭਾਗ ਲਿਆ।
ਇਸ ਇਸ ਇਕੱਤਰਤਾ ਦੌਰਾਨ ਹੋਰ ਮਸਲਿਆਂ ਤੋੰ ਇਲਾਵਾ ਪੈਨਸ਼ਨਰ ਦਿਹਾੜਾ 19 ਦਸੰਬਰ ਨੂੰ ਚੰਦਨ ਪੈਲਸ ਗੁਰਦਾਸਪੁਰ ਵਿਖੇ ਮਨਾਉਣ ਦਾ ਸਰਵਸੰਮਤੀ ਨਾਲ ਫੈਸਲਾ ਕੀਤਾ ਗਿਆ ਅਤੇ ਇਸ ਸ਼ਾਨਾਮੱਤੇ ਸਮਾਗਮ ਨੂੰ ਨੇਪਰੇ ਚਾੜ੍ਹਨ ਹਿਤ ਸਾਥੀਆਂ ਨੂੰ ਡਿਊਟੀਆਂ ਵੀ ਸੌਂਪ ਦਿੱਤੀਆਂ ਗਈਆਂ ਅਤੇ 31ਮਾਰਚ 2026 ਤਕ ਜੀਵਨ ਦੇ 80 ਸਾਲ ਪੂਰੇ ਕਰ ਚੁਕੇ ਪੈਨਸ਼ਨਰ ਸਾਥੀਆਂ ਨੂੰ ਪਰਫਾਰਮੇ ਭਰ ਕੇ ਪੀ ਪੀ ਓ ਦੀ ਕਾਪੀ ਸਮੇਤ ਆਪਣੇ-ਆਪਣੇ ਬਲਾਕ ਦੇ ਆਗੂਆਂ ਨੂੰ 8 ਦਸੰਬਰ ਤਕ ਹਰ ਹਾਲ ਪੁਜਦੇ ਕਰਨ ਦੀ ਅਪੀਲ ਵੀ ਕੀਤੀ ਗਈ। ਮੌਕੇ ‘ਤੇ ਬੋਲਦਿਆ ਜ਼ਿਲ੍ਹਾ ਪ੍ਰਧਾਨ ਸ.ਜਵੰਦ ਸਿੰਘ ਨੇ ਪੰਜਾਬ ਸਰਕਾਰ ਵੱਲੋੰ ਮੁਲਾਜ਼ਮਾ ਅਤੇ ਪੈਨਸ਼ਨਰਾਂ ਦਾ ਰੋਕਿਆ ਹੋਇਆ 16% ਮਹਿੰਗਾਈ ਭੱਤਾ ਬਿਨਾ ਦੇਰੀ ਤੋੰ ਜਾਰੀ ਕਰਨ ਅਤੇ ਪੈਨਸ਼ਨਰਾਂ ਦੇ ਛੇਵੇਂ ਪੇ-ਕਮਿਸ਼ਨ ਦੇ ਬਕਾਏ ਯਕਮੁਸ਼ਤ ਦੇਣ ਦੀਆਂ ਮੰਗਾਂ ਦੁਹਰਾਈਆਂ ਗਈਆਂ ਅਤੇ 1/1/16 ਨੂੰ ਨੌਕਰੀ ਕਰ ਰਹੇ ਅਤੇ ਮਗਰੋਂ ਰਿਟਾਇਰ ਹੋਏ ਪੈਨਸ਼ਨਰਾਂ ਦੇ ਕੁਝ ਡੀ ਡੀ ਓ ਸਾਹਿਬਾਨ ਵੱਲੋੰ ਪੇ-ਕਮਿਸ਼ਨ ਦੇ ਬਕਾਏ ਵੀ ਸਮੇਂ ਸਿਰ ਨਾ ਕਢਵਾਉਣ ‘ਤੇ ਵੀ ਖੇਦ ਪ੍ਰਗਟਾਉਂਦਿਆਂ ਅਜਿਹੀਆਂ ਲਾਪਰਵਾਹੀਆਂ ਨਾ ਕਰਨ ਹਿਤ ਅਪੀਲ ਕੀਤੀ ਗਈ ਅਤੇ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਵੀ ਇਸ ਵੱਲ ਧਿਆਨ ਦੇਣ ਦੀ ਬੇਨਤੀ ਕੀਤੀ ਗਈ ।

ਇਸ ਮੌਕੇ ਸੁਰੇੇਸ਼ ਸ਼ਰਮਾ,ਸਵਿੰਦਰ ਸਿੰਘ ਔਲਖ, ਅਵਿਨਾਸ਼ ਸਿੰਘ, ਮੰਗਤ ਚੰਚਲ, ਪ੍ਰਕਾਸ਼ ਚੰਦ, ਵਿਨੋਦ ਸ਼ਰਮਾ ਅਤੇ ਅਜੀਤ ਸਿੰਘ ਨੇ ਵੀ ਵਿਚਾਰ-ਚਰਚਾ ਵਿੱਚ ਭਾਗ ਲਿਆ।


Share & like

Leave a Reply