Share & like

ਰੋਜ਼ਾਨਾ ਖ਼ਬਰ ਬਿਊਰੋ
ਦਿੱਲੀ, 16 ਅਕਤੂਬਰ
ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜਿੰਦਰ ਗੁਪਤਾ ਅੱਜ ਬਿਨਾਂ ਵਿਰੋਧ ਰਾਜ ਸਭਾ ਦੇ ਮੈਂਬਰ ਚੁਣੇ ਗਏ ਹਨ। ਅੱਜ ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਆਖ਼ਰੀ ਦਿਨ ਸੀ ਅਤੇ ਮਧੂ ਗੁਪਤਾ ਵੱਲੋਂ ਕਾਗ਼ਜ਼ ਵਾਪਸ ਲੈਣ ਮਗਰੋਂ ਰਾਜਿੰਦਰ ਗੁਪਤਾ ਬਿਨਾਂ ਕਿਸੇ ਮੁਕਾਬਲੇ ਦੇ ਚੁਣੇ ਗਏ।
ਰਾਜ ਸਭਾ ਲਈ ਪੰਜਾਬ ਦੇ ਰਿਟਰਨਿੰਗ ਅਫ਼ਸਰ ਰਾਮ ਲੋਕ ਖਟਾਣਾ ਨੇ ਰਾਜਿੰਦਰ ਗੁਪਤਾ ਨੂੰ ਰਾਜ ਸਭਾ ਮੈਂਬਰ ਚੁਣੇ ਜਾਣ ਦਾ ਸਰਟੀਫਿਕੇਟ ਜਾਰੀ ਕੀਤਾ। ਰਾਜਿੰਦਰ ਗੁਪਤਾ ਦੇ ਚੁਣੇ ਜਾਣ ਨਾਲ ਹੁਣ ਪੰਜਾਬ ਤੋਂ ਰਾਜ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਮੈਂਬਰਾਂ ਦੀ ਗਿਣਤੀ ਸੱਤ ਹੋ ਗਈ ਹੈ।

ਗੌਰਤਲਬ ਹੈ ਕਿ ਸੰਜੀਵ ਅਰੋੜਾ ਵੱਲੋਂ ਪਹਿਲੀ ਜੁਲਾਈ ਨੂੰ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇਣ ਮਗਰੋਂ ਇਹ ਸੀਟ ਖ਼ਾਲੀ ਹੋਈ ਸੀ। ਇਸ ਸੀਟ ਲਈ ਉਪ ਚੋਣ 24 ਅਕਤੂਬਰ ਨੂੰ ਹੋਣੀ ਸੀ, ਪਰ ਚੋਣ ਮੈਦਾਨ ‘ਚ ਕੋਈ ਵਿਰੋਧੀ ਉਮੀਦਵਾਰ ਨਾ ਹੋਣ ਕਰਕੇ ਅੱਜ ਹੀ ਰਾਜਿੰਦਰ ਗੁਪਤਾ ਨੂੰ ਰਾਜ ਸਭਾ ਮੈਂਬਰ ਐਲਾਨ ਦਿੱਤਾ ਗਿਆ ਹੈ।
ਇਸ ਚੋਣ ਲਈ ਨਵਨੀਤ ਚਤੁਰਵੇਦੀ ਸਮੇਤ ਚਾਰ ਹੋਰ ਉਮੀਦਵਾਰਾਂ ਨੇ ਕਾਗ਼ਜ਼ ਦਾਖਲ ਕੀਤੇ ਸਨ, ਜਿਨ੍ਹਾਂ ‘ਚੋਂ ਤਿੰਨ ਉਮੀਦਵਾਰਾਂ ਦੇ ਕਾਗ਼ਜ਼ ਰੱਦ ਹੋ ਗਏ ਸਨ ਅਤੇ ਮਧੂ ਗੁਪਤਾ ਨੇ ਅੱਜ ਆਪਣੇ ਕਾਗ਼ਜ਼ ਵਾਪਸ ਲੈ ਲਏ। ਹੁਣ ਪੰਜਾਬ ਦੇ ਉਪਰਲੇ ਸਦਨ ਵਿੱਚ ਆਮ ਆਦਮੀ ਪਾਰਟੀ ਦਾ ਹੋਰ ਇੱਕ ਮਜ਼ਬੂਤ ਸੁਰ ਜੋੜਿਆ ਗਿਆ ਹੈ।

ਫੋਟੋ ਕੈਪਸ਼ਨ: ਰਿਟਰਨਿੰਗ ਅਫ਼ਸਰ ਰਾਮ ਲੋਕ ਖਟਾਣਾ ਤੋਂ ਸਰਟੀਫਿਕੇਟ ਲੈਂਦੇ ਰਾਜਿੰਦਰ ਗੁਪਤਾ।


Share & like

Leave a Reply