Share & like

ਨੌਜਵਾਨਾਂ ਵਿੱਚ ਨਸ਼ਿਆਂ, ਐਚ.ਆਈ.ਵੀ/ਏਡਜ਼ ਅਤੇ ਟੀ.ਬੀ. ਵਿਰੁੱਧ ਜਾਗਰੂਕਤਾ ਫੈਲਾਉਣ ‘ਤੇ ਧਿਆਨ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ

ਦੀਨਾਨਗਰ/ਗੁਰਦਾਸਪੁਰ, 3 ਅਕਤੂਬਰ

ਯੁਵਕ ਸੇਵਾਵਾਂ ਵਿਭਾਗ ਅਤੇ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਗੁਰਦਾਸਪੁਰ ਜ਼ਿਲ੍ਹੇ ਦੀਆਂ ਰੈੱਡ ਰਿਬਨ ਕਲੱਬਾਂ ਦੀ ਜ਼ਿਲ੍ਹਾ ਪੱਧਰੀ ਐਡਵੋਕੇਸੀ ਮੀਟਿੰਗ ਸ਼ਾਂਤੀ ਦੇਵੀ ਆਰਿਆ ਮਹਿਲਾ ਕਾਲਜ, ਦੀਨਾਨਗਰ ਵਿਖੇ ਆਯੋਜਿਤ ਕੀਤੀ ਗਈ। ਮੀਟਿੰਗ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਗੁਰਦਾਸਪੁਰ ਰਵੀ ਦਾਰਾ ਦੀ ਅਗਵਾਈ ਹੇਠ ਹੋਈ।

ਮੀਟਿੰਗ ਦੌਰਾਨ ਰੈੱਡ ਰਿਬਨ ਕਲੱਬਾਂ ਦੇ ਕਾਰਜਾਂ ਦੀ ਸਮੀਖਿਆ ਕੀਤੀ ਗਈ ਅਤੇ ਨੌਜਵਾਨਾਂ ਅਤੇ ਆਮ ਲੋਕਾਂ ਵਿੱਚ ਨਸ਼ਿਆਂ, ਐਚ.ਆਈ.ਵੀ/ਏਡਜ਼, ਟੀ.ਬੀ. ਦੀ ਰੋਕਥਾਮ ਅਤੇ ਖੂਨਦਾਨ ਵਿਰੁੱਧ ਜਾਗਰੂਕਤਾ ਫੈਲਾਉਣ ‘ਤੇ ਵਿਚਾਰ ਕੀਤਾ ਗਿਆ। ਸਟੇਟ ਯੂਥ ਅਵਾਰਡ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ ਬਾਰੇ ਵੀ ਵਿਸਥਾਰ ਦਿੱਤਾ ਗਿਆ।

ਮੀਟਿੰਗ ਤੋਂ ਪਹਿਲਾਂ, ਰੈੱਡ ਰਿਬਨ ਕਲੱਬਾਂ ਵੱਲੋਂ ਨਾਟਕ ਮੁਕਾਬਲਾ ਕਰਵਾਇਆ ਗਿਆ। ਪਹਿਲਾ ਸਥਾਨ ਸ਼ਾਂਤੀ ਦੇਵੀ ਆਰਿਆ ਮਹਿਲਾ ਕਾਲਜ ਦੀਨਾਨਗਰ ਨੂੰ, ਦੂਜਾ ਬਾਬਾ ਅਜੇ ਸਿੰਘ ਖਾਲਸਾ ਕਾਲਜ ਗੁਰਦਾਸ ਨੰਗਲ ਨੂੰ ਅਤੇ ਤੀਜਾ ਪੰਡਿਤ ਮੋਹਨ ਲਾਲ ਕਾਲਜ ਫਾਰ ਵੁਮੈਨ ਗੁਰਦਾਸਪੁਰ ਨੂੰ ਮਿਲਿਆ। ਜੇਤੂਆਂ ਨੂੰ ਇਨਾਮ ਸਨਮਾਨਿਤ ਸ਼ਖ਼ਸੀਅਤਾਂ ਵੱਲੋਂ ਦਿੱਤੇ ਗਏ।

ਸਟੇਜ ਦਾ ਸੰਚਾਲਨ ਪ੍ਰੋ. ਡਾ. ਪੂਜਾ ਮਹਾਜਨ ਨੇ ਕੀਤਾ। ਮੀਟਿੰਗ ਵਿੱਚ ਨੋਡਲ ਅਫਸਰ ਅਤੇ ਕਈ ਮਾਣਯੋਗ ਮਹਿਮਾਨ ਹਾਜ਼ਰ ਸਨ।


Share & like

Leave a Reply