ਸਰਕਾਰੀ ਪ੍ਰਾਇਮਰੀ ਸਕੂਲ ਸੰਤ ਨਗਰ ਦੇ ਬੱਚਿਆਂ ਦੀ ਖੋ-ਖੋ ਵਿੱਚ ਬੱਲੇ-ਬੱਲੇ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਧਾਰੀਵਾਲ, 2 ਅਕਤੂਬਰ
ਸਰਕਾਰੀ ਪ੍ਰਾਇਮਰੀ ਸਕੂਲ ਖੁੰਡਾ ਦੀਆਂ ਕਲਸਟਰ ਪੱਧਰੀ ਖੇਡਾਂ ਗਰਾਮ ਪੰਚਾਇਤ ਖੁੰਡਾ ਦੀ ਪਰਦੇਸੀ ਰੁੱਖ ਗਰਾਉਂਡ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਧਾਰੀਵਾਲ-1 ਸ੍ਰੀ ਬਲਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਬੜੇ ਹੀ ਸੁਚੱਜੇ ਢੰਗ ਨਾਲ ਕਰਵਾਈਆਂ ਗਈਆਂ।
ਜਿਸ ਵਿੱਚ ਬਲਾਕ ਸਪੋਰਟਸ ਅਫਸਰ ਸ੍ਰੀਮਤੀ ਵਰਿੰਦਰ ਕੌਰ ਅਤੇ ਕਲਸਟਰ ਖੁੰਡਾ ਦੀ ਖੇਡ ਕਮੇਟੀ ਸ੍ਰੀ ਸਰਬਜੀਤ ਸਿੰਘ ਚੌਧਰਪੁਰ ਸ੍ਰੀ ਸੁਖਬੀਰ ਸਿੰਘ ਭੁੰਬਲੀ ਸ੍ਰੀ ਗੁਰਦੀਪ ਸਿੰਘ ਖੁੰਡਾ ਸ੍ਰੀ ਅਰਜਨ ਸਿੰਘ ਗੁਰਦਾਸ ਨੰਗਲ ਅਤੇ ਕਲਸਟਰ ਦੇ ਸਮੂਹ ਅਧਿਆਪਕਾਂ ਨੇ ਖੇਡਾਂ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਯੋਗਦਾਨ ਪਾਇਆ।

ਖੇਡਾਂ ਵਿੱਚ ਖੋ-ਖੋ ਲੜਕੇ ਪਹਿਲਾ ਸਥਾਨ ਸਰਕਾਰੀ ਪ੍ਰਾਇਮਰੀ ਸਕੂਲ ਸੰਤ ਨਗਰ ਅਤੇ ਖੋ-ਖੋ ਲੜਕੀਆਂ ਵਿੱਚ ਪਹਿਲਾ ਸਥਾਨ ਸਰਕਾਰੀ ਪ੍ਰਾਇਮਰੀ ਸਕੂਲ ਸੰਤ ਨਗਰ ਦੇ ਬੱਚਿਆਂ ਨੇ ਹਾਸਲ ਕੀਤਾ।
ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਬਲਵਿੰਦਰ ਸਿੰਘ ਗਿੱਲ ਅਤੇ ਸੈਂਟਰ ਮੁੱਖ ਅਧਿਆਪਕ ਖੁੰਡਾ ਸ੍ਰੀ ਜਗਦੀਸ਼ ਰਾਜ ਬੈਂਸ ਵੱਲੋਂ ਖੇਡਾਂ ਵਿੱਚ ਜਿੱਤਣ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ ਅਤੇ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ।

ਇਹਨਾਂ ਖੇਡਾਂ ਵਿੱਚ ਸ੍ਰੀ ਰਣਬੀਰ ਸਿੰਘ ਗੁਰਦਾਸ ਨੰਗਲ, ਸ੍ਰੀਮਤੀ ਬਲਜੀਤ ਕੌਰ ਸੰਤ ਨਗਰ, ਸ੍ਰੀਮਤੀ ਹਰਜਿੰਦਰਜੀਤ ਕੌਰ ਸੁਜਾਨਪੁਰ, ਸ੍ਰੀਮਤੀ ਰਵਿੰਦਰਜੀਤ ਕੌਰ, ਸ੍ਰੀ ਕਰਨਵੀਰ, ਸ੍ਰੀ ਕੁਲਵੰਤ ਸਿੰਘ ਖੁੰਡਾ, ਸ੍ਰੀ ਜਸਬੀਰ ਸਿੰਘ ਐਸਐਮਸੀ ਮੈਂਬਰ ਖੁੰਡਾ ਅਤੇ ਸ੍ਰੀਮਤੀ ਸਰਨਜੀਤ ਕੌਰ ਬਰੋਏ ਨੇ ਖਾਸ ਯੋਗਦਾਨ ਪਾਇਆ ਅਤੇ ਜ਼ਿੰਮੇਵਾਰੀ ਨਿਭਾਈ। ਸਟੇਜ ਸਕੱਤਰ ਦੀ ਭੂਮਿਕਾ ਸ੍ਰੀ ਸਰਬਜੀਤ ਸਿੰਘ ਚੌਧਰਪੁਰ ਵੱਲੋਂ ਬਖੂਬੀ ਨਿਭਾਈ ਗਈ।











