Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 16 ਸਤੰਬਰ
ਜ਼ਿਲ੍ਹਾ ਸਿੱਖਿਆ ਅਫਸਰ (ਸ਼ੈ:ਸਿੱ) ਸ੍ਰੀਮਤੀ ਪਰਮਜੀਤ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਅੱਜ ਐਸ.ਐਸ.ਐਮ. ਕਾਲਜ ਦੀਨਾਨਗਰ ਵਿਖੇ ਜ਼ਿਲ੍ਹਾ ਪੱਧਰੀ ਐਡਵੋਕੇਸੀ ਵਰਕਸ਼ਾਪ ਦੀ ਸ਼ੁਰੂਆਤ ਕੀਤੀ ਗਈ। ਜਿਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਸਕੂਲ ਮੁਖੀਆਂ ਅਤੇ ਏਈਪੀ ਨੋਡਲ ਅਧਿਆਪਕਾਂ ਨੇ ਹਿੱਸਾ ਲਿਆ।

ਜ਼ਿਲ੍ਹਾ ਨੋਡਲ ਅਫਸਰ (ਏਈਪੀ) ਸ੍ਰੀ ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਵਰਕਸ਼ਾਪ ਰਾਹੀਂ ਜ਼ਿਲ੍ਹਾ ਗੁਰਦਾਸਪੁਰ ਦੇ 117 ਸੀਨੀਅਰ ਸੈਕੰਡਰੀ, 91 ਹਾਈ, 227 ਮਿਡਲ, 11 ਪ੍ਰਾਈਵੇਟ ਅਤੇ 02 ਏਡਿਡ ਸਕੂਲਾਂ ਦੇ ਕੁੱਲ 447 ਸਕੂਲ ਮੁਖੀਆਂ ਤੇ 447 ਨਿਯੁਕਤ ਨੋਡਲ ਅਧਿਆਪਕਾਂ ਨੂੰ ਕਵਰ ਕੀਤਾ ਜਾਵੇਗਾ। ਵਰਕਸ਼ਾਪ ਦੇ ਪਹਿਲੇ ਪੜਾਅ ਵਿੱਚ 227 ਮਿਡਲ ਸਕੂਲਾਂ ਦੇ ਇੰਚਾਰਜਾਂ ਨੂੰ ਕਿਸ਼ੋਰ ਸਿੱਖਿਆ, ਰਾਸ਼ਟਰੀ ਜਨ-ਸੰਖਿਆ, ਏਡਜ ਅਵੇਅਰਨੈਸ, ਨਸ਼ਾ ਮੁਕਤੀ, ਭਰੂਣ ਹੱਤਿਆ, ਮੈਨਸ਼ੁਰਲ ਹਾਈਜਿਨ ਅਤੇ ਸੈਨੇਟਰੀ ਪੈਡ ਵਰਤੋਂ ਆਦਿ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ।

ਡਾ. ਸੁਮੀਤ ਸੈਣੀ ਨੇ ਸਕੂਲ ਹੈਲਥ ਅਤੇ ਆਰਬੀਐਸਕੇ ਤਹਿਤ ਬੱਚਿਆਂ ਲਈ ਚੱਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਡਾ. ਮੀਰਾ ਨੇ ਏਡਜ ਤੋਂ ਬਚਾਅ ਦੇ ਤਰੀਕੇ ਬਾਰੇ ਚਰਚਾ ਕੀਤੀ। ਡਾ. ਪਰਮਜੀਤ ਸਿੰਘ ਕਲਸੀ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੇ ਚੇਤਾਇਆ। ਡਾ. ਦਿਲਪ੍ਰੀਤ ਨੇ ਲੜਕੀਆਂ ਨੂੰ ਸੈਨੇਟਰੀ ਪੈਡ ਦੀ ਸਹੀ ਵਰਤੋਂ ਤੇ ਸਾਂਭ-ਸੰਭਾਲ ਬਾਰੇ ਜਾਣੂ ਕੀਤਾ। ਡਾ. ਸੁਚੇਚਨ ਅਬਰੋਲ ਨੇ ਟੀ.ਬੀ. ਦੇ ਲੱਛਣਾਂ ਤੇ ਸਕੂਲ ਪੱਧਰ ਤੇ ਵਿਦਿਆਰਥੀਆਂ ਨੂੰ ਰੈਗੂਲਰ ਚੈਕਅਪ ਲਈ ਜਾਗਰੂਕ ਕਰਨ ‘ਤੇ ਜੋਰ ਦਿੱਤਾ। ਮਿਸਟਰ ਡੇਵਿਡ ਨੇ ਪੰਜਾਬ ਦੀ ਜਵਾਨੀ ਵਿੱਚ ਆ ਰਹੇ ਸਮਾਜਿਕ ਵਿਗਾੜਾਂ ਬਾਰੇ ਅੰਕੜਿਆਂ ਸਹਿਤ ਜਾਣਕਾਰੀ ਦਿੱਤੀ।

ਸ਼੍ਰੀ ਪੁਰੇਵਾਲ ਨੇ ਕਿਹਾ ਕਿ ਇਹ ਵਰਕਸ਼ਾਪਾਂ ਨਾ ਸਿਰਫ਼ ਪੰਜਾਬ ਸਗੋਂ ਪੂਰੇ ਭਾਰਤ ਵਿੱਚ ਸਿੱਖਿਆ ਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਅਪੀਲ ਕੀਤੀ ਕਿ ਸਮੂਹ ਸਕੂਲ ਮੁਖੀ ਤੇ ਨੋਡਲ ਅਧਿਆਪਕ ਹੁਣ ਆਪਣੇ ਸਕੂਲਾਂ ਵਿੱਚ 16 ਘੰਟਿਆਂ ਦੇ ਅਧਾਰ ‘ਤੇ ਵਿਦਿਆਰਥੀਆਂ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਉਣਗੇ। ਇਸ ਨਾਲ ਨਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦਿਨ ਵੀ ਮਨਾਏ ਜਾਣਗੇ ਤਾਂ ਜੋ ਬੱਚਿਆਂ ਵਿੱਚ ਸਮਾਜਿਕ ਕੁਰੀਤੀਆਂ ਪ੍ਰਤੀ ਜਾਗਰੂਕਤਾ ਵਧੇ।

ਪ੍ਰਿੰਸੀਪਲ ਡਾ. ਆਰ.ਕੇ. ਤੁਲੀ ਨੇ ਸਕੂਲ ਮੁਖੀਆਂ ਨੂੰ ਅਪੀਲ ਕੀਤੀ ਕਿ ਵਰਕਸ਼ਾਪ ਦੌਰਾਨ ਜਾਰੀ ਹਦਾਇਤਾਂ ਨੂੰ ਸਕੂਲ ਪੱਧਰ ‘ਤੇ ਅਪਣਾਇਆ ਜਾਵੇ। ਇਸ ਮੌਕੇ ‘ਤੇ ਪ੍ਰੋ. ਸੁਬੀਰ ਰਘਬੋਤਰਾ, ਕਵਲਜੀਤ ਸਿੰਘ, ਚੰਨਪ੍ਰੀਤ ਸਿੰਘ, ਗੋਬਿੰਦ ਅਗਰਵਾਲ ਅਤੇ ਸੰਜੀਵ ਕੁਮਾਰ ਵੀ ਹਾਜ਼ਰ ਸਨ।

📸 ਕੈਪਸ਼ਨ: ਐਡਵੋਕੇਸੀ ਵਰਕਸ਼ਾਪ ਦੌਰਾਨ ਜ਼ਿਲ੍ਹਾ ਨੋਡਲ ਅਫਸਰ ਅਮਰਜੀਤ ਸਿੰਘ ਪੁਰੇਵਾਲ, ਡਾ. ਮੀਰਾ ਅਤੇ ਹੋਰ।



Share & like

Leave a Reply