Share & like

ਰੋਜ਼ਾਨਾ ਖ਼ਬਰ
ਸੰਗਰੂਰ, 12 ਸਤੰਬਰ
ਸੰਗਰੂਰ ਤੋਂ ਧੂਰੀ ਵਾਲੇ ਪੁੱਲ ਉੱਪਰ ਅੱਜ ਸਵੇਰੇ ਭਿਆਨਕ ਸੜਕ ਹਾਦਸਾ ਵਾਪਰਿਆ। ਇੱਕ ਸਕੂਟੀ (ਨੰਬਰ PB-13BS-9461) ਅਤੇ ਟਰੱਕ (ਨੰਬਰ RJ-11GB-8468) ਵਿਚਾਲੇ ਹੋਈ ਟੱਕਰ ਕਾਰਨ ਮੌਕੇ ’ਤੇ ਹੀ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ।

ਹਾਦਸੇ ਦੀ ਤੀਬਰਤਾ ਇਸ ਕਦਰ ਸੀ ਕਿ ਇਕ ਲੜਕੇ ਦੇ ਦੋਵੇਂ ਲੱਤਾਂ ਟਰੱਕ ਦੇ ਡਬਲ ਟਾਇਰਾਂ ਹੇਠ ਫਸ ਗਈਆਂ, ਜਦਕਿ ਉਸਦਾ ਧੜ ਸੜਕ ਦੇ ਵਿਚਕਾਰ ਪਿਆ ਸੀ। ਦੂਜੇ ਲੜਕੇ ਦੇ ਵੀ ਦੋਵੇਂ ਪੈਰ ਗੰਭੀਰ ਰੂਪ ਵਿੱਚ ਖਿਲਰ ਗਏ।
ਦੁਰਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।




Share & like

Leave a Reply