ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਚੰਡੀਗੜ੍ਹ/ਗੁਰਦਾਸਪੁਰ, 10 ਸਤੰਬਰ
ਪੰਜਾਬ ਸਿੱਖਿਆ ਵਿਭਾਗ ਮਿਨਿਸਟੀਰੀਅਲ ਸਟਾਫ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਡਿਗਰਾ ਦੀ ਅਗਵਾਈ ਹੇਠ ਇਕ ਮਹੱਤਵਪੂਰਨ ਮੀਟਿੰਗ ਡਾਇਰੈਕਟਰ ਸੈਕੰਡਰੀ ਸਿੱਖਿਆ ਪੰਜਾਬ ਸ੍ਰੀ ਗੁਰਿੰਦਰ ਸਿੰਘ ਸੋਢੀ ਜੀ ਨਾਲ ਚੰਡੀਗੜ੍ਹ ਵਿੱਚ ਹੋਈ।

ਮੀਟਿੰਗ ਬਹੁਤ ਹੀ ਸੁਖਾਵੇਂ ਤੇ ਸਕਾਰਾਤਮਕ ਮਾਹੌਲ ਵਿੱਚ ਹੋਈ ਜਿਸ ਵਿੱਚ ਜਥੇਬੰਦੀ ਵੱਲੋਂ ਆਪਣੇ ਕਲੈਰੀਕਲ ਸਾਥੀਆਂ ਦੀਆਂ ਹਰੇਕ ਮੰਗਾਂ ਨੂੰ ਵਿਸਥਾਰਪੂਰਵਕ ਰੱਖਿਆ ਗਿਆ। ਡੀ.ਪੀ.ਆਈ. ਸਾਹਿਬ ਵੱਲੋਂ ਜਥੇਬੰਦੀ ਨੂੰ ਇਹ ਭਰੋਸਾ ਦਿਵਾਇਆ ਗਿਆ ਕਿ ਰਹਿੰਦੀਆਂ ਮੰਗਾਂ ਨੂੰ ਜਲਦੀ ਪੂਰਾ ਕਰਨ ਲਈ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ।

ਮੀਟਿੰਗ ਦੇ ਮੁੱਖ ਫੈਸਲੇ:
ਅਗਲੀ ਮੀਟਿੰਗ: ਡੀ.ਪੀ.ਆਈ. ਸਾਹਿਬ ਵੱਲੋਂ ਜਥੇਬੰਦੀ ਨੂੰ ਅਗਲੇ ਹਫ਼ਤੇ ਦੁਬਾਰਾ ਬੁਲਾਉਣ ਦਾ ਭਰੋਸਾ।
ਮੰਗ ਪੱਤਰ: ਸਿੱਖਿਆ ਸਕੱਤਰ ਨੂੰ ਭੇਜਣ ਲਈ ਵਿਸਥਾਰਪੂਰਵਕ ਤੇ ਵੱਖ-ਵੱਖ ਮੰਗ ਪੱਤਰ ਤਿਆਰ ਕਰਨ ਲਈ ਕਿਹਾ ਗਿਆ।
ਸੀਨੀਅਰ ਸਹਾਇਕ ਪ੍ਰਮੋਸ਼ਨ: ਰਹਿੰਦੀਆਂ ਪ੍ਰਮੋਸ਼ਨਾਂ ਸਬੰਧੀ ਇਕ ਹਫ਼ਤੇ ਦੇ ਅੰਦਰ ਅਗਲੇਰੀ ਕਾਰਵਾਈ ਕਰਨ ਦਾ ਵਾਅਦਾ।
ਕਲਰਕ ਤੋਂ ਜੂਨੀਅਰ ਸਹਾਇਕ ਪ੍ਰਮੋਸ਼ਨ: ਹੋਰ ਵਿਭਾਗਾਂ ਵਿਚ ਹੋ ਚੁੱਕੀਆਂ ਪ੍ਰਮੋਸ਼ਨਾਂ ਦੇ ਉਦਾਹਰਣ ਸਮੇਤ ਮੰਗ ਪੱਤਰ ਦੇਣ ਲਈ ਕਿਹਾ ਗਿਆ।
ਐਲ.ਏ. ਪੋਸਟਾਂ: ਦਫ਼ਤਰਾਂ ਵਿੱਚ ਐਲ.ਏ. ਦੀਆਂ ਪੋਸਟਾਂ ਦੇਣ ਲਈ ਜਥੇਬੰਦੀ ਵੱਲੋਂ ਡੀ.ਪੀ.ਆਈ. ਸਾਹਿਬ ਦਾ ਧੰਨਵਾਦ।

ਇਸ ਮੌਕੇ ਰਾਜਦੀਪਕ ਗੁਪਤਾ (ਪਠਾਨਕੋਟ), ਨਿਸ਼ਾਨ ਸਿੰਘ (ਤਰਨ ਤਾਰਨ), ਹਰਵਿੰਦਰ ਸਿੰਘ (ਤਰਨ ਤਾਰਨ), ਹਰਦੀਪ ਸਿੰਘ (ਨਵਾਂ ਸ਼ਹਿਰ), ਦਲਜੀਤ ਸਿੰਘ ਚਣੋ (ਫਤਿਹਗੜ੍ਹ ਸਾਹਿਬ), ਜਸਵਿੰਦਰ ਸਿੰਘ (ਫਾਜ਼ਿਲਕਾ), ਤਜਿੰਦਰ ਸਿੰਘ (ਜਲੰਧਰ), ਗੁਰਸ਼ਰਨ ਸਿੰਘ (ਪਟਿਆਲਾ) ਆਦਿ ਹਾਜ਼ਰ ਸਨ।










