Share & like

ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਸਮਗਰੀ ਵੰਡਣ ਤੋਂ ਪਹਿਲਾਂ ਸੰਪਰਕ ਕਰਨ ਦੀ ਅਪੀਲ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 01 ਸਤੰਬਰ
ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕਾਰਜਾਂ ਨੂੰ ਹੋਰ ਸੁਚਾਰੂ ਬਣਾਉਣ ਲਈ ਜ਼ਿਲ੍ਹਾ ਅਤੇ ਤਹਿਸੀਲ ਪੱਧਰ ‘ਤੇ ਸਹਾਇਤਾ ਸੈੱਲਾਂ ਦਾ ਗਠਨ ਕੀਤਾ ਹੈ।


ਸਮਾਜ ਸੇਵੀ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਰਾਹਤ ਸਮਗਰੀ ਵੰਡਣ ਤੋਂ ਪਹਿਲਾਂ ਇਨ੍ਹਾਂ ਸੈੱਲਾਂ ਨਾਲ ਸੰਪਰਕ ਕਰਨ ਤਾਂ ਜੋ ਸਹਾਇਤਾ ਲੋੜਵੰਦਾਂ ਤੱਕ ਸਮੇਂ ਸਿਰ ਅਤੇ ਸੁਚੱਜੇ ਢੰਗ ਨਾਲ ਪਹੁੰਚ ਸਕੇ। ਇੱਥੋਂ ਰੈਸਕਿਊ ਅਤੇ ਰਿਲੀਫ ਓਪਰੇਸ਼ਨ, ਸਿਹਤ ਸੇਵਾਵਾਂ, ਪੀਣ ਵਾਲਾ ਪਾਣੀ, ਖਾਣ-ਪੀਣ ਦੀ ਸਮਗਰੀ, ਪਸ਼ੂਆਂ ਦੀਆਂ ਦਵਾਈਆਂ, ਰਾਹਤ ਕੈਂਪ, ਹਾਈਜੀਨ ਤੇ ਸੈਨੇਟਰੀ ਕਿੱਟਾਂ ਬਾਰੇ ਜਾਣਕਾਰੀ ਵੀ ਮਿਲੇਗੀ।
ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰ ਸਿੰਘ ਨੇ ਦੱਸਿਆ ਕਿ
ਜ਼ਿਲ੍ਹਾ ਪੱਧਰ ‘ਤੇ ਸ੍ਰੀਮਤੀ ਨਵਜੋਤ ਸ਼ਰਮਾ (ਪੀ.ਸੀ.ਐੱਸ.), ਜ਼ਿਲ੍ਹਾ ਟਰਾਂਸਪੋਰਟ ਅਫ਼ਸਰ – 📞 96469-62024
ਸ੍ਰੀ ਹਰਪ੍ਰੀਤ ਸਿੰਘ, ਡੀ.ਡੀ.ਪੀ.ਓ. – 📞 88723-00819
ਤਹਿਸੀਲ ਦੀਨਾਨਗਰ ਸ. ਬਲਵਿੰਦਰ ਸਿੰਘ, ਤਹਿਸੀਲਦਾਰ – 📞 99884-90394
ਸ. ਕੰਵਲਪ੍ਰੀਤ ਸਿੰਘ, ਇੰਸਪੈਕਟਰ ਸਹਿਕਾਰਤਾ – 📞 70093-10141
ਤਹਿਸੀਲ ਡੇਰਾ ਬਾਬਾ ਨਾਨਕ ਸ. ਲਛਮਣ ਸਿੰਘ, ਤਹਿਸੀਲਦਾਰ – 📞 98143-90280
ਸ. ਸਰਬਜੀਤ ਸਿੰਘ, ਕਲਰਕ – 📞 90285-40001
ਤਹਿਸੀਲ ਕਲਾਨੌਰ ਸ. ਜਗਦੀਪ ਇੰਦਰ ਸਿੰਘ, ਨਾਇਬ ਤਹਿਸੀਲਦਾਰ – 📞 98140-39922
ਸ. ਕੁਲਬੀਰ ਸਿੰਘ, ਕਾਨੂੰਗੋ – 📞 98779-14464
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਸੈੱਲ ਬਣਾਉਣ ਦਾ ਮਕਸਦ ਇਹ ਹੈ ਕਿ ਹਰੇਕ ਹੜ੍ਹ ਪੀੜਤ ਤੱਕ ਸਹਾਇਤਾ ਸਮਗਰੀ ਪਹੁੰਚੇ ਅਤੇ ਕੋਈ ਵੀ ਪਰਿਵਾਰ ਬਿਨਾ ਸਹਾਇਤਾ ਦੇ ਨਾ ਰਹਿ ਜਾਵੇ।


Share & like

Leave a Reply