Share & like

ਨੈਸ਼ਨਲ ਪੱਧਰ ‘ਤੇ ਗੋਲਡ ਮੈਡਲ ਜਿੱਤ ਕੇ ਕੀਤਾ ਗੁਰਦਾਸਪੁਰ ਦਾ ਨਾਮ ਰੌਸ਼ਨ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 31 ਅਗਸਤ
ਪੀ.ਐਮ. ਸ੍ਰੀ ਨਵੋਦਿਆ ਵਿਦਿਆਲਿਆ ਦਬੂੜੀ ਦੀ ਵਾਲੀਵਾਲ ਟੀਮ ਦੇ ਬੱਚੇ ਹਮੀਰਪੁਰ (ਹਿਮਾਚਲ ਪ੍ਰਦੇਸ਼) ਤੋਂ ਸੁਰੱਖਿਅਤ ਵਾਪਸ ਪਰਤ ਆਏ ਹਨ। ਖਿਡਾਰੀਆਂ ਦੀ ਘਰ ਵਾਪਸੀ ‘ਤੇ ਮਾਪਿਆਂ ਵੱਲੋਂ ਸਕੂਲ ਅਧਿਆਪਕਾ ਅਤੇ ਮੈਡਲ ਜੇਤੂ ਵਿਦਿਆਰਥੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।

ਅੰਡਰ–14 ਲੜਕਿਆਂ ਦੇ ਗਰੁੱਪ ਵਿੱਚ ਏਕਮਦੀਪ ਸਿੰਘ ਪੁੱਤਰ ਪਰਮਕੁਲਜੀਤ ਸਿੰਘ ਜੀਵਨਵਾਲ ਅਤੇ ਗੁਰਜਸਨਪਰੀਤ ਕੌਰ ਬਟਾਲਾ, ਕੁਮਾਰੀ ਗੁਤਿਕਾ ਫਜੂਪੁਰ ਧਾਰੀਵਾਲ (ਅੰਡਰ–14 ਲੜਕੀਆਂ), ਅਤੇ ਦੀਨਾਨਗਰ ਦੀ ਪ੍ਰਿਆ (ਅੰਡਰ–19) ਸਮੇਤ ਹੋਰ ਖਿਡਾਰੀ 3 ਅਗਸਤ ਨੂੰ ਹਮੀਰਪੁਰ ਹਿਮਾਚਲ ਪ੍ਰਦੇਸ਼ ਵਿੱਚ ਹੋਏ ਵਾਲੀਵਾਲ ਟੂਰਨਾਮੈਂਟ ਲਈ ਗਏ ਸਨ। ਇਹ ਖਿਡਾਰੀ ਚੰਡੀਗੜ੍ਹ ਖੇਤਰ ਵੱਲੋਂ ਚੁਣੇ ਗਏ ਸਨ ਅਤੇ ਰਾਜਕੋਟ, ਗੁਜਰਾਤ ਵਿੱਚ ਹੋਏ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਜਿੱਤ ਕੇ ਗੁਰਦਾਸਪੁਰ ਦਾ ਨਾਮ ਰੌਸ਼ਨ ਕੀਤਾ।

ਪਰੰਤੂ ਬਾਰਸ਼ ਅਤੇ ਪਹਾੜੀ ਖੇਤਰਾਂ ਵਿੱਚ ਕੁਦਰਤੀ ਆਫ਼ਤ ਕਾਰਨ ਰਸਤੇ ਬੰਦ ਹੋਣ ਨਾਲ ਖਿਡਾਰੀ ਹਮੀਰਪੁਰ ਵਿੱਚ ਕਈ ਦਿਨ ਫਸੇ ਰਹੇ, ਜਿਸ ਕਰਕੇ ਮਾਪਿਆਂ ਵਿੱਚ ਚਿੰਤਾ ਦਾ ਮਾਹੌਲ ਸੀ। ਸਕੂਲ ਦੀ ਸਰੀਰਕ ਸਿੱਖਿਆ ਅਧਿਆਪਕਾ ਮੈਡਮ ਸਰਿਤਾ ਸਿਨਹਾ ਦੀ ਅਣਥੱਕ ਕੋਸ਼ਿਸ਼ਾਂ ਨਾਲ ਖਿਡਾਰੀਆਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਗਿਆ।

ਮਾਪਿਆਂ ਵੱਲੋਂ ਸਕੂਲ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਆਸ ਜਤਾਈ ਗਈ ਹੈ ਕਿ ਅਧਿਆਪਕਾ ਮੈਡਮ ਸਰਿਤਾ ਸਿਨਹਾ ਦੀ ਮਿਹਨਤ ਸਦਕਾ ਵਿਦਿਆਰਥੀ ਆਉਣ ਵਾਲੇ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿੱਚ ਵੀ ਮੈਡਲ ਜਿੱਤ ਕੇ ਨਾ ਸਿਰਫ਼ ਜ਼ਿਲ੍ਹੇ ਬਲਕਿ ਦੇਸ਼ ਦਾ ਨਾਮ ਰੌਸ਼ਨ ਕਰਨਗੇ।


Share & like

Leave a Reply