ਸਮੁੱਚੇ ਪੰਜਾਬ ‘ਚ 16 ਬਲਾਕ ਸਿੱਖਿਆ ਅਫ਼ਸਰਾਂ ਦੀਆਂ ਹੋਈਆਂ ਬਦਲੀਆਂ
ਨਰੇਸ਼ ਪਨਿਆੜ ਬਲਾਕ ਦੋਰਾਂਗਲਾ, ਪੰਕਜ਼ ਅਰੋੜਾ ਬਲਾਕ ਦੀਨਾਨਗਰ-1 ਅਤੇ ਬਲਵਿੰਦਰ ਸਿੰਘ ਬਲਾਕ ਧਾਰੀਵਾਲ-1 ਦੀ ਕਮਾਨ ਸੰਭਾਲਣਗੇ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਚੰਡੀਗੜ੍ਹ/ਗੁਰਦਾਸਪੁਰ, 28 ਅਗਸਤ
ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਲੋਕ ਹਿੱਤ ਅਤੇ ਪ੍ਰਬੰਧਕੀ ਕਾਰਨਾਂ ਨੂੰ ਮੁੱਖ ਰੱਖਦੇ ਹੋਏ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀਆਂ ਬਦਲੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ
ਸਿੱਖਿਆ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਮੁੱਚੇ ਪੰਜਾਬ ਅੰਦਰ 12 ਬਲਾਕ ਸਿੱਖਿਆ ਅਫ਼ਸਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਜਾਣਕਾਰੀ ਦੇ ਅਨੁਸਾਰ ਬਲਜੀਤ ਸਿੰਘ ਬਲਾਕ ਪੱਖੋਵਾਲ (ਸਥਿਤ ਗੁਜਰਾਂਵਾਲ) (ਲੁਧਿਆਣਾ) ਨੂੰ ਬਲਾਕ ਅਹਿਮਦਗੜ ਜ਼ਿਲ੍ਹਾ ਮਲੇਰਕੋਟਲਾ, ਪੰਕਜ ਅਰੋੜਾ ਬਲਾਕ ਪਠਾਨਕੋਟ -1 ਨੂੰ ਬਲਾਕ ਦੀਨਾਨਗਰ-1 (ਗੁਰਦਾਸਪੁਰ), ਨਰੇਸ਼ ਕੁਮਾਰ ਪਨਿਆੜ ਬਲਾਕ ਪਠਾਨਕੋਟ-2 ਨੂੰ ਬਲਾਕ ਦੋਰਾਂਗਲਾ (ਗੁਰਦਾਸਪੁਰ), ਰਾਜਕੁਮਾਰ ਬਲਾਕ ਪੂਰਬੀ-04 (ਜਲੰਧਰ) ਨੂੰ ਬਲਾਕ ਆਦਮਪੁਰ (ਜਲੰਧਰ), ਗੁਰਦੀਪ ਸਿੰਘ ਬਲਾਕ ਗੁਰਾਇਆ-01 (ਜਲੰਧਰ) ਨੂੰ ਬਲਾਕ ਪੂਰਬੀ-04 (ਜਲੰਧਰ), ਗੋਪਾਲ ਕ੍ਰਿਸ਼ਨ ਸ਼ਰਮਾ ਬਲਾਕ ਸੰਗਰੂਰ-2 ਐਟ ਭਵਾਨੀਗੜ੍ਹ ਨੂੰ ਬਲਾਕ ਸਮਾਨਾ-2 ਜ਼ਿਲ੍ਹਾ (ਪਟਿਆਲਾ) ਅਤੇ ਲਖਵਿੰਦਰ ਸਿੰਘ ਬਲਾਕ ਸੰਗਤ (ਬਠਿੰਡਾ) ਨੂੰ ਬਲਾਕ ਬਠਿੰਡਾ (ਬਠਿੰਡਾ) ਵਿਖੇ ਲਗਾਇਆ ਗਿਆ ਹੈ।

ਇਸੇ ਤਰ੍ਹਾਂ ਬਲਵੀਰ ਸਿੰਘ ਬਲਾਕ ਸਿੱਧਵਾਂ ਬੇਟ-1 (ਲੁਧਿਆਣਾ) ਨੂੰ ਬਲਾਕ ਮਹਿਲ ਕਲਾਂ (ਬਰਨਾਲਾ), ਹਰਬੰਸ ਸਿੰਘ ਬਲਾਕ ਖੇੜਾ-1 (ਫਤਿਹਗੜ੍ਹ ਸਾਹਿਬ) ਨੂੰ ਬਲਾਕ ਰਾਜਪੁਰਾ-1 (ਪਟਿਆਲਾ), ਬਲਵਿੰਦਰ ਸਿੰਘ ਬਲਾਕ ਕਾਹਨੂੰਵਾਨ-2 (ਗੁਰਦਾਸਪੁਰ) ਨੂੰ ਧਾਰੀਵਾਲ-1 (ਗੁਰਦਾਸਪੁਰ), ਹਰਦੇਵ ਸਿੰਘ ਬਲਾਕ ਸਿੱਧਵਾਂ ਬੇਟ-2 (ਲੁਧਿਆਣਾ) ਨੂੰ ਬਲਾਕ ਬਾਘਾ ਪੁਰਾਣਾ ਮੋਗਾ ਅਤੇ ਬਲਵੀਰ ਕੌਰ ਬਲਾਕ ਮੋਰਿੰਡਾ (ਰੂਪਨਗਰ) ਨੂੰ ਬਲਾਕ ਭੁੰਨਰਹੇੜੀ-1 (ਪਟਿਆਲਾ) ਵਿਖੇ ਬਦਲਿਆ ਗਿਆ ਹੈ।
ਬਲਾਕ ਸਿੱਖਿਆ ਅਫ਼ਸਰ ਸ੍ਰੀ ਨਰੇਸ਼ ਪਨਿਆੜ, ਸ਼੍ਰੀ ਪੰਕਜ ਅਰੋੜਾ ਅਤੇ ਸ੍ਰੀ ਬਲਵਿੰਦਰ ਸਿੰਘ ਨੇ ਰੋਜ਼ਾਨਾ ਖ਼ਬਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੱਲ 29 ਅਗਸਤ 2025 ਨੂੰ ਆਪਣੇ-ਆਪਣੇ ਬਲਾਕ ਦੀ ਜਿੰਮੇਵਾਰੀ ਸੰਭਾਲ ਲੈਣਗੇ। ਬਲਾਕ ਸਿੱਖਿਆ ਅਧਿਕਾਰੀਆਂ ਨੇ ਮਨਪਸੰਦ ਸਟੇਸ਼ਨ ਮਿਲਣ ‘ਤੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦਾ ਧੰਨਵਾਦ ਕੀਤਾ ਹੈ।

ਫੋਟੋ ਕੈਪਸ਼ਨ: ਬੀਪੀਈਓ ਨਰੇਸ਼ ਪਨਿਆੜ, ਬੀਪੀਈਓ ਪੰਕਜ਼ ਅਰੋੜਾ ਅਤੇ ਬੀਪੀਈਓ ਬਲਵਿੰਦਰ ਸਿੰਘ।










