ਦਵਿੰਦਰਜੀਤ ਸਿੰਘ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 28 ਅਗਸਤ
ਚਾਰ ਦਿਨ ਤੋਂ ਘਿਰੇ ਹੋਏ ਲੋਕਾਂ ਦੀ ਦਿਨ ਰਾਤ ਨਿਸ਼ਕਾਮ ਸੇਵਾ ਕਰ ਰਹੇ ਸੈਂਟਰ ਹੈ ਟੀਚਰ ਮਦਨ ਲਾਲ ਨੇ ਪੀਣ ਵਾਲੇ ਪਾਣੀ ਲਈ ਗੁਹਾਰ ਲਗਾਈ ਹੈ ਟੈਲੀਫੋਨ ਤੇ ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਪੀਣ ਵਾਲਾ ਪਾਣੀ ਲਗਭਗ ਖਤਮ ਹੋ ਚੁੱਕਿਆ ਹੈl ਕਿੰਨੀ ਤਰਾਸਦੀ ਹੈ ਪਾਣੀ ਵਿੱਚ ਘਿਰੇ ਹੋਏ ਹਾਂ,ਸਾਹਮਣੇ ਪਾਣੀ ਹੈ ਪਰ ਪੀ ਨਹੀਂ ਸਕਦੇ l ਉਹਨਾਂ ਨੇ ਪ੍ਰਸ਼ਾਸਨ ਅਤੇ ਵੱਖ ਵੱਖ ਐਨਜੀਓ ਤੋਂ ਮੰਗ ਕੀਤੀ ਹੈ ਕਿ ਪਿੰਡ ਝਬਕਰਾ ਵਿਖੇ ਵੱਧ ਤੋਂ ਵੱਧ ਪਾਣੀ ਪਹੁੰਚਾਇਆ ਜਾਵੇl











