Share & like

ਰਾਹਤ ਕੈਂਪ ਵਿੱਚ ਮੈਡੀਕਲ ਟੀਮ ਦਾ ਦਵਾਈਆਂ ਸਮੇਤ ਪ੍ਰਬੰਧ ਕਰਨ ਦੀ ਮੰਗ

ਦਵਿੰਦਰਜੀਤ ਸਿੰਘ/ਰੋਜ਼ਾਨਾ ਖ਼ਬਰ

ਬਹਿਰਾਮਪੁਰ, 27 ਅਗਸਤ
ਬਲਾਕ ਦੋਰਾਂਗਲਾ ਦੇ ਸੈਂਟਰ ਮਰਾੜ੍ਹਾਂ ਦੇ ਸੈਂਟਰ ਮੁੱਖ ਅਧਿਆਪਕ ਮਦਨ ਲਾਲ ਅਤੇ ਸੈਂਟਰ ਬਾਹਮਣੀ ਦੇ ਸੈਂਟਰ ਮੁੱਖ ਅਧਿਆਪਕ ਸੋਨੂੰ ਕੁਮਾਰ ਹੜ੍ਹ ਪੀੜਤਾਂ ਦੀ ਨਿਸ਼ਕਾਮ ਸੇਵਾ ਵਿੱਚ ਰਾਤ-ਦਿਨ ਡੱਟੇ ਹਨ।

ਇਨ੍ਹਾਂ ਦੋਵਾਂ ਸੈਂਟਰ ਮੁੱਖ ਅਧਿਆਪਕਾਂ ਵੱਲੋਂ ਪੀੜਤਾਂ ਨੂੰ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ। ਇੱਥੋਂ ਤੱਕ ਕੇ ਮਦਨ ਲਾਲ ਅਤੇ ਸੋਨੂੰ ਕੁਮਾਰ ਵੱਲੋਂ ਆਪਣੇ ਘਰ ਵਿੱਚ 40 ਬੰਦੇ ਐਨ.ਡੀ.ਆਰ.ਐਫ਼ ਟੀਮ ਦੇ ਮੈਂਬਰਾਂ ਦੇ ਰਾਤ ਆਰਾਮ ਲਈ ਪ੍ਰਬੰਧ ਵੀ ਕੀਤਾ ਗਿਆ। ਗੌਰਤਲਬ ਹੈ ਕਿ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਮਰਾੜਾ ਅਤੇ ਬਾਹਮਣੀ ਦਾ ਸਮੁੱਚਾ ਇਲਾਕਾ ਵੀ ਪਾਣੀ ਵਿੱਚ ਘਿਰਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪਾਣੀ ਵਿੱਚ ਘਿਰੇ ਲੋਕਾਂ ਲਈ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਝਬਕਰਾ ਵਿੱਚ ਰਾਹਤ ਕੈਂਪ ਬਣਾਇਆ ਗਿਆ ਸੀ ਪਰ ਉਥੇ ਕੋਈ ਮੈਡੀਕਲ ਸਹੂਲਤ ਦਾ ਪ੍ਰਬੰਧ ਨਹੀਂ ਹੈ।

ਸੀਐੱਚਟੀ ਮਦਨ ਲਾਲ ਨੇ ਦੱਸਿਆ ਕਿ ਰਾਹਤ ਕੈਂਪ ਨੇੜੇ ਹੀ ਪੈਂਦੇ ਪਿੰਡ ਜੱਗੋਚਕ ਟਾਂਡਾ ਦੇ ਇੱਕ ਵਿਅਕਤੀ ਦੀ ਮੁਢਲੀ ਸਹਾਇਤਾ ਨਾ ਮਿਲਣ ਕਾਰਨ ਨਾਜ਼ੁਕ ਸਥਿਤੀ ਵਿੱਚ ਹੋਣ ਕਾਰਨ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਕੋਈ ਵੀ ਮੈਡੀਕਲ ਟੀਮ ਤੈਨਾਤ ਨਹੀਂ ਨਾ ਹੀ ਕੋਈ ਦਵਾਈਆਂ ਦਾ ਪ੍ਰਬੰਧ ਹੈ।ਪਿੰਡ ਵਾਸੀਆਂ ਮੰਗ ਕੀਤੀ ਕਿ ਰਾਹਤ ਕੈਂਪ ਵਿੱਚ ਮੈਡੀਕਲ ਟੀਮ ਦਾ ਦਵਾਈਆਂ ਸਮੇਤ ਪ੍ਰਬੰਧ ਕੀਤਾ ਜਾਵੇ।


Share & like

Leave a Reply