Share & like

ਭਾਰੀ ਬਰਸਾਤ ਦੇ ਮੱਦੇਨਜ਼ਰ ਸੁਰੱਖਿਆ ਵੱਜੋਂ ਐਲਾਨੀ ਲੋਕਲ ਛੁੱਟੀ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 26 ਅਗਸਤ
ਜ਼ਿਲ੍ਹਾ ਗੁਰਦਾਸਪੁਰ ਵਿਖੇ ਲਗਾਤਾਰ ਹੋ ਰਹੀ ਬਰਸਾਤ ਦੇ ਮੱਦੇਨਜ਼ਰ ਕਲ 27 ਅਗਸਤ 2925 ਨੂੰ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੈਂਦੇ ਸਮੂਹ ਸਰਕਾਰੀ/ਗੈਰ- ਸਰਕਾਰੀ ਸਕੂਲਾਂ ਅਤੇ ਹੋਰ ਵਿੱਦਿਅਕ ਅਦਾਰਿਆਂ ਵਿੱਚ ਲੋਕਲ ਛੁੱਟੀ ਐਲਾਨ ਦਿੱਤੀ ਹੈ।

ਉਕਤ ਹੁਕਮ ਵਧੀਕ ਜ਼ਿਲ੍ਹਾ ਮਜਿਸਟਰੇਟ (ਗੁਰਦਾਸਪੁਰ) ਵੱਲੋਂ ਜਾਰੀ ਕੀਤੇ ਗਏ ਹਨ। ਲੇਕਿਨ ਇਹ ਹੁਕਮ ਉੱਥੇ ਲਾਗੂ ਨਹੀਂ ਹੋਣਗੇ ਜੇਕਰ ਕਿਸੇ ਸਕੂਲ, ਕਾਲਜ਼ ਜਾਂ ਵਿੱਦਿਅਕ ਅਦਾਰੇ ਵਿੱਚ ਬੋਰਡ/ ਯੂਨੀਵਰਸਿਟੀ ਵੱਲੋਂ ਕੋਈ ਪੇਪਰ/ਪ੍ਰੈਕਟੀਕਲ ਇਸ ਦਿਨ ਨਿਰਧਾਰਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰੀ ਬਰਸਾਤ ਨੂੰ ਵੇਖਦਿਆਂ ਮਿਤੀ 25 ਅਗਸਤ 2025 ਨੂੰ ਲੋਕਲ ਛੁੱਟੀ ਕਰ ਦਿੱਤੀ ਗਈ ਸੀ।




Share & like

Leave a Reply