Share & like

ਦਵਿੰਦਰਜੀਤ ਸਿੰਘ/ਰੋਜ਼ਾਨਾ ਖ਼ਬਰ
ਗੁਰਦਾਸਪੁਰ/ਪਠਾਨਕੋਟ, 24 ਅਗਸਤ
ਦੇਰ ਰਾਤ ਤੋਂ ਪੈ ਰਹੇ ਭਾਰੀ ਮੀਂਹ ਦੇ ਕਾਰਨ ਪਾਣੀ ਦੇ ਤੇਜ ਵਹਾਅ ਕਾਰਨ ਪਠਾਨਕੋਟ ਅਧੀਨ ਪੈਂਦੇ ਬਮਿਆਲ-ਪਠਾਨਕੋਟ ਸੜਕ ‘ਤੇ ਪਾੜ ਗਿਆ ਹੈ। ਸੜਕ ਦਾ ਇੱਕ ਵੱਡਾ ਹਿੱਸਾ ਪਾਣੀ ਵਿੱਚ ਵਹਿ ਗਿਆ ਹੈ।ਪਿੰਡ ਕੋਹਲੀਆਂ ਨੇੜਿਓਂ ਟੁੱਟ ਗਈ ਹੈ l

ਮਿਲੀ ਜਾਣਕਾਰੀ ਅਨੁਸਾਰ ਦੇਰ ਰਾਤ ਤੋਂ ਪੈ ਰਹੇ ਮੀਂਹ ਤੋਂ ਬਾਅਦ ਜਲਾਲੀਆ ਦਰਿਆ ਪੂਰੇ ਉਫ਼ਾਨ ‘ਤੇ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਦਰਿਆ ਦਾ ਪਾਣੀ ਓਵਰਫਲੋ ਹੋਣ ਕਾਰਨ ਸੜਕ ਵੱਲ ਵਹਾਅ ਹੋਣ ਕਾਰਨ ਪਿੰਡ ਖੋਹਲੀਆਂ ਨੇੜੇ ਬਮਿਆਲ-ਸੜਕ ਵਹਿ ਗਈ। ਰੋਜ਼ਾਨਾ ਖ਼ਬਰ ਦੇ ਪੱਤਰਕਾਰ ਦਵਿੰਦਰਜੀਤ ਸਿੰਘ ਦੀ ਰਿਪੋਰਟ ਅਨੁਸਾਰ ਰਾਹਗੀਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਕਤ ਜਗ੍ਹਾ ਸੜਕ ‘ਤੇ ਪੁਲੀ ਲੰਘਦੀ ਸੀ ਜੋ ਸਮਾਂ ਵਿਹਾਅ ਚੁੱਕਣ ਕਾਰਨ ਕਮਜ਼ੋਰ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਹੁਣ ਜਦੋਂ ਤੇਜ ਵਹਾਅ ਵਾਲਾ ਪਾਣੀ ਆਇਆ ਹੈ ਤਾਂ ਇਸ ਦੇ ਕਿਨਾਰੇ ਟੁੱਟਣ ਕਾਰਣ ਪੁਲੀ ਆਪਣੇ ਨਾਲ ਸੜਕ ਵੀ ਰੋੜ੍ਹ ਕੇ ਲੈ ਗਈ।

ਉਨ੍ਹਾਂ ਦੱਸਿਆ ਕਿ ਸੜਕ ਵਿੱਚ ਪਾੜ ਪੈਣ ਕਾਰਨ ਬਮਿਆਲ ਸੈਕਟਰ ਦਾ ਸੰਪਰਕ ਟੁੱਟ ਗਿਆ ਹੈ l ਉਨ੍ਹਾਂ ਜਿਆਦਾ ਪਾਣੀ ਆਉਣ ਕਾਰਨ ਫ਼ਸਲਾਂ ਦੇ ਨੁਕਸਾਨ ਦਾ ਖ਼ਦਸਾ ਪ੍ਰਗਟਾਇਆ ਜਾ ਰਿਹਾ ਹੈ l

ਫੋਟੋ ਕੈਪਸ਼ਨ: ਬਮਿਆਲ-ਪਠਾਨਕੋਟ ਸੜਕ ਪਿੰਡ ਕੋਹਲੀਆਂ ਨੇੜੇ ਪਏ ਪਾੜ ਦੀ ਝਲਕ।


Share & like

Leave a Reply