ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 22 ਅਗਸਤ
ਪੰਜਾਬ ਦੀ ਆਪ ਸਰਕਾਰ ਵੱਲੋਂ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਜਨ-ਕਲਿਆਣ ਯੋਜਨਾਵਾਂ ਦੇ ਲਾਭ ਰੋਕਣ ਵਿਰੋਧ ਅੱਜ ਭਾਜਪਾਈਆਂ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ‘ਚ ਆਪ ਸਰਕਾਰ ਦਾ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ।
ਇਸੇ ਉਲੀਕੇ ਪ੍ਰੋਗਰਾਮ ਤਹਿਤ ਭਾਜਪਾਈਆਂ ਵੱਲੋਂ ਪਾਰਟੀ ਦੇ ਜਿਲ੍ਹਾ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹਿਆਂ ਦੀ ਅਗਵਾਈ ਹੇਠ ਇੱਕਠੇ ਹੋ ਕੇ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਬਘੇਲ ਸਿੰਘ ਬਾਹੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗਰੀਬਾਂ, ਬੇਰੋਜ਼ਗਾਰਾਂ, ਕਿਸਾਨਾਂ, ਦਲਿਤਾਂ, ਮਹਿਲਾਵਾਂ ਅਤੇ ਨੌਜਵਾਨਾਂ ਦੀ ਭਲਾਈ ਵਾਸਤੇ ਚਲਾਈਆਂ ਜਾ ਰਹੀਆਂ ਜਨ-ਹਿਤੈਸ਼ੀ ਯੋਜਨਾਵਾਂ ਨੂੰ ਪੰਜਾਬ ਦੇ ਹਰ ਹੱਕਦਾਰ ਨਾਗਰਿਕ ਤੱਕ ਪਹੁੰਚਾਉਣ ਲਈ ਭਾਜਪਾ ਵੱਲੋਂ ਸੀਐਸਸੀ ਰਾਹੀਂ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਪ ਸਰਕਾਰ ਵੱਲੋਂ ਇਨ੍ਹਾਂ ਨੂੰ ਰੋਕਣਾ ਸਹੀ ਨਹੀਂ ਹੈ ਅਤੇ ਲੋਕ ਵਿਰੋਧੀ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਦੀ ਆਵਾਜ਼ ਬਣਕੇ ਇਸ ਜੰਗ ਨੂੰ ਅੰਤ ਤੱਕ ਲੜੇਗੀ।

ਫੋਟੋ ਕੈਪਸ਼ਨ: ਭਾਜਪਾਈ ਆਪ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦੇ।
ਇਸ ਮੌਕੇ ਭਾਜਪਾ ਆਗੂ ਰਾਕੇਸ਼ ਜੋਤੀ, ਅਸ਼ੋਕ ਵੈਦ, ਸ਼ਿਵਬੀਰ ਸਿੰਘ ਰਾਜਨ, ਰੇਣੂ ਕਸ਼ਯਪ, ਵਿਕਾਸ ਗੁਪਤਾ, ਯਸ਼ਪਾਲ ਕੌਡਲ, ਰੋਹਿਤ ਮਹਾਜਨ, ਰਿੱਕੀ ਮਹੰਤ, ਜਤਿੰਦਰ ਪਰਦੇਸੀ, ਉਮੇਸ਼ਵਰ ਮਹਾਜਨ, ਗੁਰਮੀਤ ਕੌਰ, ਬਿੰਦਿਆ, ਰਾਕੇਸ਼ ਨਡਾਲਾ, ਵਿਨੇ ਚੋਧਰੀ, ਰਾਜੂ ਪੰਡਿਤ, ਅੰਕੁਸ਼ ਮਹਾਜਨ, ਅਤੁਲ ਮਹਾਜਨ, ਡਾ. ਦਿਲਬਾਗ ਰਾਏ, ਨੀਰਜ ਸ਼ਰਮਾ, ਪ੍ਰਵੀਨ ਕੁਮਾਰ, ਵਿਪਨ ਵਿੱਪੀ ਅਤੇ ਪਵਨ ਕੁਮਾਰ ਆਦਿ ਹਾਜ਼ਰ ਸਨ।










