Share & like

ਭੱਜਣ ਦੀ ਕੋਸ਼ਿਸ਼ ‘ਚ ਮੁਲਜ਼ਮ ਨੇ ਪੁਲੀਸ ‘ਤੇ ਚਲਾਈ ਗੋਲੀ, ਜਵਾਬੀ ਕਾਰਵਾਈ ‘ਚ ਹੋਇਆ ਜਖ਼ਮੀ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 20 ਅਗਸਤ
ਗੁਰਦਾਸਪੁਰ ਪੁਲੀਸ ਨੇ ਜ਼ਿਲ੍ਹਾ ਪੁਲੀਸ ਅਦਿੱਤਯ ਦੀ ਅਗਵਾਈ ਹੇਠ ਕਾਰਵਾਈ ਨੂੰ ਅਮਲ ਵਿੱਚ ਲਿਆਂਦਿਆ ਕਲਾਨੌਰ ਫਾਇਰਿੰਗ ਮਾਮਲੇ ਵਿੱਚ ਲੋੜੀਂਦਾ ਮੁੱਖ ਮੁਲਜ਼ਮ ਕਾਬੂ ਕਰਕੇ ਇੱਕ ਵੱਡੀ ਵਾਰਦਾਤ ਨੂੰ ਟਾਲਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ।

ਜ਼ਿਕਰਯੋਗ ਹੈ ਕਿ ਮੁਲਜ਼ਮ ਵੱਲੋਂ ਪਿੰਡ ਮੀਰ ਕਚਾਣਾ ਕਸਬਾ ਕਲਾਨੌਰ ਵਿਖੇ 30 ਜੂਨ 2025 ਨੂੰ ਦੁਕਾਨ ‘ਤੇ ਆਪਣੇ ਸਾਥੀ ਨਾਲ ਮਿਲ ਕੇ ਫਾਇਰਿੰਗ ਕੀਤੀ ਸੀ। ਪੁਲੀਸ ਉਕਤ ਮਾਮਲੇ ਵਿੱਚ ਲੋੜੀਂਦੇ ਮੁੱਖ ਮੁਲਜ਼ਮ ਦੀ ਭਾਲ ਵਿੱਚ ਸੀ। ਪੁਲੀਸ ਨੇ ਅੱਜ ਤੜਕਸਾਰ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਮੋਟਰਸਾਈਕਲ ਅਤੇ ਹਥਿਆਰ ਸਮੇਤ ਕਾਬੂ ਕਰ ਲਿਆ। ਪੁਲੀਸ ਨੇ ਇਸ ਤੋਂ ਪਹਿਲਾਂ ਮੁੱਖ ਮੁਲਜ਼ਮ ਦੇ ਸਾਥੀ ਯੁਦਵੀਰ ਯੋਦਾ ਪਿੰਡ ਛੋਟੇਪੁਰ ਨੂੰ ਹਥਿਆਰ ਸਮੇਤ ਕਾਬੂ ਕਰ ਲਿਆ ਸੀ।

ਪੁਲੀਸ ਅਨੁਸਾਰ ਅੱਜ ਮੁੱਖ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਵਿੱਚ ਪੁਲੀਸ ‘ਤੇ ਫਾਇਰਿੰਗ ਕੀਤੀ ਅਤੇ ਪੁਲੀਸ ਨੂੰ ਮਜ਼ਬੂਰਨ ਸੈਲਫ਼ ਡਿਫੈਂਸ ਵਿੱਚ ਫਾਇਰਿੰਗ ਕਰਨੀ ਪਈ। ਮੁਲਜ਼ਮ ਦੇ ਪੈਰ ਨੇੜ੍ਹੇ ਗੋਲੀ ਲੱਗਣ ਕਾਰਨ ਜਖ਼ਮੀ ਹੋ ਗਿਆ ਜਿਸ ਨੂੰ ਕਾਬੂ ਕਰਕੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ‌ ਹੈ।

ਜ਼ਿਲ੍ਹਾ ਪੁਲੀਸ ਮੁੱਖੀ ਅਦਿੱਤਯ ਨੇ ਮੀਡੀਆ ਨੂੰ ਦੱਸਿਆ ਕਿ ਮੁਲਜ਼ਮ ਰਵੀ ਮਸੀਹ ਪਿੰਡ ਅਟਾਰੀ ਥਾਣਾ ਖੇਤਰ ਘੁਮਣ ਕਲਾਂ ਦਾ ਰਹਿਣ ਵਾਲਾ ਹੈ ਅਤੇ 3 ਜੂਨ 2025 ਨੂੰ ਕਲਾਨੌਰ ਵਿਖੇ ਇਕ ਦੁਕਾਨ ‘ਤੇ ਫਾਇਰਿੰਗ ਕਰਨ ਦੇ ਮਾਮਲੇ ‘ਚ ਮੁੱਖ ਮੁਲਜ਼ਮ ਹੈ। ਇਸ ਸਬੰਧ ਵਿੱਚ ਮੁਲਜ਼ਮ ਖ਼ਿਲਾਫ਼ ਫਿਰੋਤੀ ਮੰਗਣ ਦਾ ਮਾਮਲਾ ਦਰਜ਼ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦਾ ਇੱਕ ਸਾਥੀ ਪਹਿਲਾਂ ਹੀ ਕਾਬੂ ਕੀਤਾ ਜਾ ਚੁੱਕਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਮੂਹ ਮਿਲੀ ਸੀ ਕਿ ਮੁਲਜ਼ਮ ਇੱਕ ਹੋਰ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਹੈ। ਇਸ ਲਈ ਪੁਲੀਸ ਨੇ ਇਲਾਕੇ ਦੀ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਮੁਲਜ਼ਮ ਨੇ ਪੁਲੀਸ ਨੂੰ ਵੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲੀਸ ਮੁਲਾਜ਼ਮਾਂ ‘ਤੇ ਗੋਲੀ ਚਲਾਈ।

ਫੋਟੋ ਕੈਪਸ਼ਨ: ਜਿਲਾ ਪੁਲੀਸ ਮੁਂਖੀ ਗੁਰਦਾਸਪੁਰ ਘਟਨਾ ਵਾਲੀ ਜਗ੍ਹਾ ਦਾ ਦੌਰਾ ਕਰਦੇ।


Share & like

Leave a Reply