ਦਵਿੰਦਰਜੀਤ ਸਿੰਘ/ਰੋਜਾਨਾ ਖਬਰ
ਗੁਰਦਾਸਪੁਰ, 19 ਅਗਸਤ
ਮਕੌੜਾ ਪੱਤਣ ‘ਤੇ ਅੱਜ ਰਾਵੀ ਦਰਿਆ ‘ਚ ਬੇੜੀ ਪੈਣ ਕਾਰਨ ਇਲਾਕੇ ਦੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ। ਰਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਕਈ ਦਿਨਾਂ ਤੋਂ ਲੱਕੇ ਨਾਲੋਂ ਟੁੱਟੇ ਲੋਕਾਂ ਨੇ ਅੱਜ ਬੇੜੀ ਰਾਹੀਂ ਆਣਾ-ਜਾਣਾ ਕੀਤਾ ਅਤੇ ਆਪਣੇ ਜਰੂਰੀ ਕੰਮ ਨਿਪਟਾਏ।

ਇਸੇ ਤਰ੍ਹਾਂ ਪਾਰਲੇ ਪਿੰਡਾਂ ਅੰਦਰ ਪੈਂਦੇ ਸਕੂਲ ਅੰਦਰ ਤਾਇਨਾਤ ਅਧਿਆਪਕ ਅਮਲੇ ਵੱਲੋਂ ਵੀ ਆਪਣੀ ਡਿਊਟੀ ਉੱਤੇ ਹਾਜ਼ਰੀ ਭਰੀ ਗਈ। ਗੁਰਤਲਬ ਹੈ ਕਿ ਪਿਛਲੇ ਕਈ ਦਿਨਾਂ ਤੋਂ ਇਲਾਕੇ ਅੰਦਰ ਭਾਰੀ ਬਾਰਿਸ਼ ਹੋਣ ਕਾਰਨ ਅਤੇ ਡੈਮਾਂ ਤੋਂ ਪਾਣੀ ਛੱਡਣ ਕਾਰਨ ਰਵੀ ਦਰਿਆ ਦਾ ਪਾਣੀ ਚੜਿਆ ਹੋਇਆ ਸੀ ਅਤੇ ਪਾਣੀ ਓਵਰਫਲੋ ਹੋ ਕੇ ਇਲਾਕੇ ਅੰਦਰ ਫੈਲਿਆ ਹੋਣ ਕਾਰਨ ਲੋਕਾਂ ਦਾ ਜੀਣਾ ਮੁਹਾਲ ਹੋ ਗਿਆ ਸੀ। ਅਜਿਹੀ ਸਥਿਤੀ ਨੂੰ ਵੇਖਦੇ ਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਦਰਿਆ ਨੇੜੇ 200 ਮੀਟਰ ਦੇ ਘੇਰੇ ਤੋਂ ਦੂਰ ਰਹਿਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੋਈ ਹੈ। ਰੋਜਾਨਾ ਖਬਰ ਤੇ ਪੱਤਰਕਾਰ ਦਵਿੰਦਰਜੀਤ ਸਿੰਘ ਨੇ ਦੱਸਿਆ ਕਿ ਰਾਵੀ ਦਰਿਆ ਦਾ ਪਾਣੀ ਅੱਜ ਓਵਰਫਲੋ ਤਾਂ ਨਹੀਂ ਹੋਇਆ ਪਰ ਪਾਣੀ ਦਾ ਪੱਧਰ ਅਜੇ ਵੀ ਵਧਿਆ ਹੋਇਆ ਹੈ। ਉਹਨਾਂ ਦੱਸਿਆ ਕਿ ਦਰਿਆ ਵਿੱਚ ਬੇੜੀ ਪੈਣ ਕਾਰਨ ਵੱਡੀ ਗਿਣਤੀ ਲੋਕਾਂ ਨੇ ਆਉਣਾ ਜਾਣਾ ਕੀਤਾ। ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਪਾਣੀ ਦੇ ਤੇਜ ਵਹਾਅ ਕਾਰਨ ਰਾਵੀ ਦਰਿਆ ਦੇ ਕੰਢਿਆਂ ਨੂੰ ਵੱਡੀ ਢਾਹ ਲੱਗੀ ਹੈ। ਉਹਨਾਂ ਕਿਹਾ ਕਿ ਇਲਾਕੇ ਦੇ ਲੋਕ ਰਾਵੀ ਦਰਿਆ ਵਿੱਚ ਬੋਟ ਪਾਉਣ ਤੋਂ ਇਲਾਵਾ ਕੰਢੀਆਂ ਨੂੰ ਪੱਕਾ ਕਰਨ ਦੀ ਮੰਗ ਵੀ ਕਰ ਰਹੇ ਹਨ।











