Share & like

ਰੋਜ਼ਾਨਾ ਖ਼ਬਰ
ਪਠਾਨਕੋਟ/ਗੁਰਦਾਸਪੁਰ, 15 ਅਗਸਤ
ਬਜੁਰਗਾਂ ਦਾ ਵਿਹੜਾ ਆਦਰਸ਼ ਬ੍ਰਿਧ ਆਸ਼ਰਮ ਝਾਖੋਲਾੜੀ ਪਠਾਨਕੋਟ ਜੋ ਕਿ ਪਿਛਲੇ ਪੰਜ ਸਾਲ ਤੋਂ ਮਾਨਵਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਦਿੰਦਾ ਆ ਰਿਹਾ ਹੈ। ਜਿਸ ਦੇ ਵਿੱਚ ਅੱਜ ਸਾਰੇ ਹੀ ਮੈਨੇਜਮੈਂਟ ਅਤੇ ਬਜ਼ੁਰਗਾਂ ਨੇ ਮਿਲ ਕੇ 79ਵਾਂ ਸਵਤੰਤਰ ਦਿਵਸ ਧੂਮਧਾਮ ਨਾਲ ਮਨਾਇਆ।

ਇਸ ਮੌਕੇ ਆਸ਼ਰਮ ਸੁਪਰਡੈਂਟ ਅੰਜਲੀ ਸ਼ਰਮਾ ਨੇ ਸਮੂਹ ਮੈਨੇਜਮੈਂਟ ਦੇ ਨਾਲ ਤਿਰੰਗਾ ਲਹਿਰਾਉਣ ਦੀ ਰਸਮ ਪੂਰੀ ਕੀਤੀ ਅਤੇ ਸਾਰੇ ਹੀ ਬਜ਼ੁਰਗਾਂ ਨੇ ਮਿਲ ਕੇ ਰਾਸ਼ਟਰ ਗਾਣ ਦੇ ਨਾਲ ਇਸ ਦਿਨ ਨੂੰ ਯਾਦ ਕਰਵਾਉਣ ਵਿੱਚ ਸ਼ਹੀਦ ਹੋਏ ਵੀਰਾਂ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਸ਼ਾਂਤੀ ਪੂਰਵਕ ਸ਼ਰਧਾਂਜਲੀ ਦਿੱਤੀ।

ਇਸ ਮੌਕੇ ਆਸ਼ਰਮ ਸੁਪਰਡੈਂਟ ਅੰਜਲੀ ਸ਼ਰਮਾ ਅਤੇ ਆਸ਼ਰਮ ਪ੍ਰਧਾਨ ਸਤਨਾਮ ਸਿੰਘ ਜੀ ਨੇ ਕਿਹਾ ਕਿ ਸਾਨੂੰ ਹਮੇਸ਼ਾ ਹੀ ਆਪਣੇ ਬੱਚਿਆਂ ਨੂੰ ਦੇਸ਼ ਦੇ ਪ੍ਰਤੀ ਵਫ਼ਾਦਾਰ ਹੋਣਾ ਚਾਹੀਦਾ ਹੈ ਅਤੇ ਹਮੇਸ਼ਾ ਹੀ ਦੇਸ਼ ਦੀ ਸੇਵਾ ਦੇ ਲਈ ਅੱਗੇ ਵੱਧ ਕੇ ਹਿੱਸਾ ਲੈਣਾ ਚਾਹੀਦਾ ਹੈ ਅਤੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਕਿਉਂਕਿ ਇਹ ਜੋ ਸਾਡੇ ਸੈਨਿਕ ਵੀਰ ਬਾਡਰਾਂ ਤੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਦਿਨ ਰਾਤ ਸਾਡੀ ਰੱਖਿਆ ਲਈ ਆਪਣੀ ਡਿਊਟੀ ਕਰਦੇ ਹਨ। ਸਾਨੂੰ ਹਮੇਸ਼ਾ ਹੀ ਉਹਨਾਂ ਦੀ ਲੰਬੀਆਂ ਉਮਰਾਂ ਦੇ ਲਈ ਦੁਆਵਾਂ ਕਰਨੀਆਂ ਚਾਹੀਦੀਆਂ ਹਨ। ਇਸ ਦੇ ਨਾਲ ਸੁਪਰਡੈਂਟ ਅੰਜਲੀ ਸ਼ਰਮਾ ਜੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਹੀ ਮਿਲ ਕੇ ਇੱਕਜੁੱਟ ਹੋ ਕੇ ਦੇਸ਼ ਵਿੱਚ ਰਹਿਣਾ ਚਾਹੀਦਾ ਹੈ। ਕਿਉਂਕਿ ਇਹ ਉਹ ਦੇਸ਼ ਹੈ ਜਿਸ ਨੂੰ ਇੱਕ ਸਮੇਂ ਸੋਹਣੇ ਦੀ ਚਿੜੀਆ ਦਾ ਨਾਂ ਦਿੱਤਾ ਗਿਆ ਸੀ। ਪਰ ਅੱਜ ਅਫਸੋਸ ਇਸ ਦੇ ਹਾਲਾਤ ਦਿਨੋ ਦਿਨ ਵਿਗੜਦੇ ਨਜ਼ਰ ਆ ਰਹੇ ਹਨ।

ਉਨ੍ਹਾਂ ਕਿਹਾ ਕਿ ਭਾਵੇਂ ਸਾਡੇ ਦੇਸ਼ ਨੂੰ ਆਜ਼ਾਦ ਹੋਇਆ 79 ਸਾਲ ਹੋ ਗਏ ਹਨ ਪਰ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਵੀ ਸਾਡੇ ਦੇਸ਼ ਦੀਆਂ ਧੀਆਂ, ਔਰਤਾਂ ,ਆਪਣੇ ਆਪ ਨੂੰ ਆਜ਼ਾਦ ਮਹਿਸੂਸ ਨਹੀਂ ਕਰ ਪਾ ਰਹੀਆ, ਸੋ ਸਾਨੂੰ ਸਾਰਿਆਂ ਨੂੰ ਹੀ ਮਿਲ ਕੇ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਹਮੇਸ਼ਾ ਹੀ ਇੱਕ ਚੰਗੇ ਨਾਗਰਿਕ ਦੀ ਤਰ੍ਹਾਂ ਆਪਣੇ ਦੇਸ਼ ਦੀ ਰੱਖਿਆ ਕਰੀਏ ਅਤੇ ਇੱਕ ਦੂਜੇ ਦਾ ਸਾਥ ਦਈਏ। ਉਨ੍ਹਾਂ ਕਿਹਾ ਕਿ ਏਕਤਾ ਵਿੱਚ ਹੀ ਵੱਲ ਹੁੰਦਾ ਹੈ। ਇਸ ਦੇ ਨਾਲ ਹੀ ਅਸੀਂ ਇੱਕ ਚੰਗਾ ਦੇਸ਼ ਦਾ ਨਿਰਮਾਣ ਕਰ ਸਕਦੇ ਹਾਂ ਫਿਰ ਸਾਰਿਆਂ ਨੇ ਮਿਲ ਕੇ ਅੱਜ ਦੇ ਦਿਨ ਨੂੰ ਵਧੀਆ ਤਰੀਕੇ ਦੇ ਨਾਲ ਮਨਾਇਆ ਅਤੇ ਇੱਕ ਦੂਜੇ ਨੂੰ ਮੁਬਾਰਕਾਂ ਦਿੱਤੀਆਂ।

ਇਸ ਮੌਕੇ ਆਸ਼ਰਮ ਪ੍ਰਧਾਨ ਸਤਨਾਮ ਸਿੰਘ,ਚੇਅਰਪਰਸਨ ਮੈਡਮ ਸ੍ਰੀਮਤੀ ਰੀਨਾ ਸ਼ਰਮਾਲ,ਸੁਪਰਡੈਂਟ ਮੈਡਮ ਮਿਸ ਅੰਜਲੀ ਸ਼ਰਮਾ, ਕੋਆਰਡੀਨੇਟਰ ਮਿਸ ਇੰਦਰਜੀਤ ਕੌਰ ਤੇ ਆਸ਼ਰਮ ਸਮੂਹ ਸਟਾਫ਼ ਸਵਿਤਾ, ਵਿਜੈ ਕੁਮਾਰੀ, ਸੁਦੇਸ਼ ਕੁਮਾਰੀ ,ਰਾਜ ਰਾਣੀ ,ਰੂਪ ਰਾਣੀ, ਕਮਲੇਸ਼ ਕੁਮਾਰੀ ,ਵਿੰਪਨ ਕੁਮਾਰ,ਰਮੇਸ਼ ਚੰਦਰ ਆਦਿ ਮੌਜੂਦ ਸਨ


Share & like

Leave a Reply