Share & like

ਦਵਿੰਦਰਜੀਤ ਸਿੰਘ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 15 ਅਗਸਤ
ਖ਼ੂਨਦਾਨ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਪਿਛਲੇ 10ਸਾਲ ਤੋਂ ਸੇਵਾ ਕਰ ਰਹੇ ਬਲੱਡ ਡੋਨਰ ਸੋਸਾਇਟੀ ਗੁਰਦਾਸਪੁਰ ਦੇ ਤੋਂ ਯੋਧੇ ਸੁਰਿੰਦਰ ਪਾਲ , ਕਿਰਨਪ੍ਰੀਤ ਸਿੰਘ ਅਤੇ ਡਾਕਟਰ ਅਰਜਨ ਭੰਡਾਰੀ ਨੂੰ ਸਵਤੰਤਰਤਾ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਰਵਾਏ ਗਏ ਪ੍ਰੋਗਰਾਮ ਵਿੱਚ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਸਨਮਾਨਿਤ ਕੀਤਾ ਗਿਆ।


ਗੱਲਬਾਤ ਦੌਰਾਨ ਸੋਸਾਇਟੀ ਦੇ ਪ੍ਰਧਾਨ ਆਦਰਸ਼ ਕੁਮਾਰ ਅਤੇ ਸੰਸਥਾਪਕ ਰਜੇਸ਼ ਬੱਬੀ ਨੇ ਸਾਂਝੇ ਤੌਰ ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਕਤ ਸੋਸਾਇਟੀ ਓਨ ਕਾਲ ਡੋਨੇਸ਼ਨ ਦੇ ਨਾਲ ਨਾਲ ਸਮੇਂ ਸਮੇਂ ਤੇ ਖੂਨ ਦੀ ਘਾਟ ਨੂੰ ਪੂਰਾ ਕਰਨ ਵਾਸਤੇ ਬਲੱਡ ਡੋਨੇਸ਼ਨ ਕੈਂਪਾਂ ਦਾ ਵੀ ਆਯੋਜਨ ਕਰਦੀ ਹੈ ਇਸ ਸੁਸਾਇਟੀ ਨੂੰ ਖੂਨਦਾਨ ਦੇ ਖੇਤਰ ਵਿੱਚ ਸਟੇਟ ਅਵਾਰਡ ਵੀ ਮਿਲ ਚੁੱਕਾ ਹੈ ਸੋਸਾਇਟੀ ਨੇ ਥੈਲੀਸੀਮੀਆ ਪੀੜਿਤ ਬੱਚੇ,ਬੱਚੀਆਂ ਨੂੰ ਵੀ ਅਡੋਪਟ ਕੀਤਾ ਹੋਇਆ ਹੈ ਉਕਤ ਯੋਧਿਆਂ ਨੂੰ ਸਨਮਾਨਿਤ ਕਰਨ ਤੇ ਸਮੁੱਚੀ ਬਲੱਡ ਡੋਨਰ ਸੁਸਾਇਟੀ ਗੁਰਦਾਸਪੁਰ ਮਾਣ ਮਹਿਸੂਸ ਕਰ ਰਹੀ ਹੈ


Share & like

Leave a Reply