Share & like

ਡਾਇਰੈਕਟਰ ਸਟੇਟ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਤੇ ਟਰੇਨਿੰਗ (ਐੱਸਸੀਈਆਰਟੀ) ਅਤੇ ਪੰਜਾਬ ਵਿਕਾਸ ਕਮਿਸ਼ਨ ਦੇ ਮੈਂਬਰ ਹੱਥੋਂ ਮਿਲਿਆ ਚੰਡੀਗੜ੍ਹ ਵਿਖੇ ਪ੍ਰਸੰਸਾ-ਪੱਤਰ

ਵਰਕਸ਼ਾਪ ਦੌਰਾਨ ਅਧਿਕਾਰੀਆਂ ਤੇ ਅਧਿਆਪਕਾਂ ਵੱਲੋਂ ਤਜ਼ਰੱਬੇ
ਸਾਂਝੇ

ਸਿੱਖਿਆ ਵਿਭਾਗ ਨੇ ਮਿਸ਼ਨ ਸਮੱਰਥ ਤਹਿਤ 90 ਫੀਸਦੀ ਟੀਚਾ ਹਾਸਲ ਕਰਨ ਦਾ ਵਾਲਿਆਂ ਸਕੂਲਾਂ ਤੋਂ ਨਾਮਜ਼ਦੀਆਂ ਲਈ ਪੋਰਟਲ ਖੋਲ੍ਹਿਆ

ਰੋਜ਼ਾਨਾ ਖ਼ਬਰ
ਗੁਰਦਾਸਪੁਰ, 13 ਅਗਸਤ
ਮਿਸ਼ਨ ਸਮੱਰਥ 3.0 ਵਿੱਚ ਵਿੱਲਖਣ ਕਾਰਗੁਜ਼ਾਰੀ ਵਿਖਾਉਣ ਵਾਲੇ ਪ੍ਰਾਇਮਰੀ ਤੇ ਅਪਰ-ਪ੍ਰਾਇਮਰੀ ਸਕੂਲਾਂ ਦੇ ਮੁੱਖੀਆਂ ਤੇ ਇੰਚਾਰਜ਼ਾਂ ਨੂੰ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ (ਚੰਡੀਗੜ੍ਹ) ਦੇ ਡੀਜੀਐੱਸਈ ਕਾਨਫਰੰਸ ਹਾਲ ਵਿਖੇ ਅਯੋਜਿਤ ਸਟੇਟ ਪੱਧਰੀ ਸਨਮਾਨ ਸਮਾਰੋਹ ਕਮ ਵਰਕਸ਼ਾਪ ਦੌਰਾਨ ਸਟੇਟ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਤੇ ਟਰੇਨਿੰਗ (ਐੱਸਸੀਈਆਰਟੀ) ਦੇ ਡਾਇਰੈਕਟਰ ਸ੍ਰੀਮਤੀ ਕਿਰਨ ਸ਼ਰਮਾ ਅਤੇ ਪੰਜਾਬ ਵਿਕਾਸ ਕਮਿਸ਼ਨ ਦੇ ਮੈਂਬਰ ਸ਼੍ਰੀ ਅਨੁਰਾਗ ਕੁੰਦੋ ਵੱਲੋਂ ਪ੍ਰਸੰਸਾ- ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।

ਫੋਟੋ ਕੈਪਸ਼ਨ: ਚੰਡੀਗੜ੍ਹ ਵਿਖੇ ਆਯੋਜਿਤ ਸਨਮਾਨ ਸਮਾਰੋਹ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਬਜ਼ੁਰਗਵਾਲ ਦੇ ਹੈੱਡ ਟੀਚਰ ਸ੍ਰੀਮਤੀ ਸੋਨੀਆ ਸ਼ਰਮਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਈਸਾਪੁਰ ਦੇ ਇੰਚਾਰਜ ਅਧਿਆਪਕ ਜਤਿੰਦਰ ਸਿੰਘ ਪ੍ਰਸੰਸਾ ਪੱਤਰ ਲੈਂਦੇ ਹੋਏ। ਫੋਟੋ: ਰੋਜ਼ਾਨਾ ਖ਼ਬਰ

ਵਰਕਸ਼ਾਪ ਦੌਰਾਨ ਸੂਬਾ ਭਰ ਤੋਂ ਆਏ ਵੱਖ-ਵੱਖ ਸਕੂਲ ਮੁੱਖੀਆਂ ਤੇ ਇੰਚਾਰਜ਼ਾਂ ਵੱਲੋਂ ਬੱਚਿਆਂ ਦੇ ਗੁਣਾਤਮਕ ਸੁਧਾਰ ਲਈ ਮਿਸ਼ਨ ਸਮੱਰਥ ਤਹਿਤ ਸਕੂਲਾਂ ਅੰਦਰ ਸਕੂਲ ਸਟਾਫ਼ ਦੇ ਸਹਿਯੋਗ ਨਾਲ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਪੜ੍ਹਾਉਣ ਦੀਆਂ ਤਕਨੀਕਾਂ ਸਬੰਧੀ ਆਪਣੇ-ਆਪਣੇ ਤਜ਼ੱਰਬੇ ਸਾਂਝੇ ਕੀਤੇ ਗਏ। ਡਾਇਰੈਕਟਰ ਐੱਸਸੀਈਆਰਟੀ ਸ੍ਰੀਮਤੀ ਕਿਰਨ ਸ਼ਰਮਾ ਨੇ ਸਮੂਹ ਸਕੂਲ ਮੁੱਖੀਆਂ ਨੂੰ ਉਨ੍ਹਾਂ ਦੇ ਸਕੂਲਾਂ ਦੇ ਵਿਲੱਖਣ ਕਾਰਗੁਜ਼ਾਰੀ ਲਈ ਚੁੱਣੇ ਜਾਣ ’ਤੇ ਵਧਾਈ ਦਿੰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਦੇ ਵਿਕਾਸ ਲਈ ਕੀਤੇ ਜਾ ਰਹੇ ਵਿਲੱਖਣ ਕਾਰਜ਼ ਰੁੱਕਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਮਿਸ਼ਨ ਸਮਰੱਥ ਤਹਿਤ ਸੂਬੇ ਭਰ ਤੋਂ ਪ੍ਰਾਇਮਰੀ ਤੇ ਅਪਰ-ਪ੍ਰਾਇਮਰੀ ਸਕੂਲਾਂ ਤੋਂ ਵਲੰਟੀਅਰ ਤੌਰ ’ਤੇ ਨਾਮਜ਼ਦਗੀਆਂ ਮੰਗੀਆਂ ਗਈਆਂ ਸਨ। ਸੂਬੇ ਦੇ ਅਪਰ-ਪ੍ਰਾਇਮਰੀ ਸਕੂਲਾਂ ਤੋਂ 925 ਅਤੇ ਪ੍ਰਾਇਮਰੀ ਸਕੂਲਾਂ ਤੋਂ 940 ਨਾਮਜ਼ਦੀਆਂ ਨੂੰ ਪ੍ਰਾਪਤ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਕੂਲਾਂ ਦੀ ਮਿਸ਼ਨ ਸਮੱਰਥ ਤਹਿਤ ਬਕਾਇਦਾ ਕਾਰਗੁਜ਼ਾਰੀ ਦੀ ਜਾਂਚ ਕਰਨ ਉਪਰੰਤ ਚੋਣ ਕੀਤੀ ਗਈ ਹੈ।


ਫੋਟੋ ਕੈਪਸ਼ਨ: ਐੱਸਸੀਈਆਰਟੀ ਦੇ ਡਾਇਰੈਕਟਰ ਸ੍ਰੀਮਤੀ ਕਿਰਨ ਸ਼ਰਮਾ ਸੰਬੋਧਨ ਕਰਦੇ ਹੋਏ। ਫੋਟੋ: ਰੋਜ਼ਾਨਾ ਖਬਰ


ਉਨ੍ਹਾਂ ਦੱਸਿਆ ਕਿ ਮਿਸ਼ਨ ਸਮੱਰਥ ਤਹਿਤ ਜਾਂਚ ਲਈ ਤਿੰਨ ਸ੍ਰੇਣੀਆਂ Exemplery Acadmic School, High Perfomane School ਅਤੇ Emerging Acadmic School ਰੱਖੀਆਂ ਗਈਆਂ ਸਨ। ਪਹਿਲੀ ਸ਼ੇ੍ਰਣੀ ਅਧੀਨ ਪੰਜਾਬੀ, ਗਣਿਤ ਅਤੇ ਅੰਗਰੇਜ਼ੀ ਤਿੰਨਾਂ ਵਿਸ਼ਿਆਂ ਵਿੱਚ ਅਪਰ ਪ੍ਰਾਇਮਰੀ ਸਕੂਲਾਂ ਲਈ 80+ ਅਤੇ ਪ੍ਰਾਇਮਰੀ ਸਕੂਲਾਂ ਲਈ 70+ ਨਤੀਜ਼ਾ ਤੈਅ ਕੀਤਾ ਗਿਆ ਸੀ। ਇਸੇ ਤਰ੍ਹਾਂ ਦੂਸਰੀ ਸ਼੍ਰੇਣੀ ਵਿੱਚ ਪੰਜਾਬੀ ਅਤੇ ਗਣਿਤ ਨੂੰ ਲਿਆ ਗਿਆ ਹੈ। ਜਦੋਂਕਿ ਤੀਸਰੀ ਸ਼੍ਰੇਣੀ ਵਿੱਚ ਇੱਕਲਿਆਂ ਪੰਜਾਬੀ ਨੂੰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਸਨਮਾਨ ਸਮਾਰੋਹ ਕਮ ਵਰਕਸ਼ਾਪ ਦੌਰਾਨ ਪਹਿਲੀ ਸ਼੍ਰੇਣੀ ਵਿੱਚ ਚੁੱਣੇ ਸਕੂਲ ਮੁੱਖੀਆਂ ਨੂੰ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮਿਸ਼ਨ ਸਮੱਰਥ ਤਹਿਤ ਮੁੜ ਮੁਲਾਂਕਣ ਲਈ ਸਕੂਲਾਂ ਤੋਂ ਮੁੜ ਨਾਮਜ਼ਦਗੀਆਂ ਮੰਗੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਨਾਮਜ਼ਦਗੀਆਂ ਲਈ ਪੋਰਟਲ ਖੋਲ੍ਹ ਦਿੱਤਾ ਗਿਆ ਹੈ ਅਤੇ ਇੱਛੁਕ ਸਕੂਲ ਨਾਮਜ਼ਦਗੀ ਦਾਖ਼ਲ ਕਰਵਾ ਸਕਦੇ ਹਨ।

ਫੋਟੋ ਕੈਪਸ਼ਨ: ਮਿਸ਼ਨ ਸਮਰੱਥ ਦੇ ਸਟੇਟ ਪ੍ਰੋਜੈਕਟ ਕੋਆਰਡੀਨੇਟਰ ਗੁਰਤੇਜ ਸਿੰਘ ਸਕੂਲ ਮੁੱਖੀਆਂ ਨੂੰ ਜੀ ਆਇਆਂ ਆਖਦੇ। ਫੋਟੋ: ਰੋਜ਼ਾਨਾ ਖ਼ਬਰ

ਪੰਜਾਬ ਵਿਕਾਸ ਕਮਿਸ਼ਨ ਦੇ ਮੈਂਬਰ ਸ਼੍ਰੀ ਅਨੁਰਾਗ ਕੁੰਦੋ ਨੇ ਅਧਿਆਪਕਾਂ ਨਾਲ ਸਕੂਲਾਂ ਅੰਦਰ ਸਿੱਖਿਆ ਦੇ ਗੁਣਾਤਮਕ ਸੁਧਾਰ ਲਈ ਅਧਿਆਪਕਾਂ ਵੱਲੋਂ ਕੀਤੇ ਉਪਰਾਲਿਆਂ ਉੱਤੇ ਵਿਸਥਾਰ ਨਾਲ ਚਰਚਾ ਕੀਤੀ। ਇਸ ਮੌਕੇ ਸਕੂਲ ਮੁੱਖੀਆਂ ਨੇ ਸਕੂਲਾਂ ਅੰਦਰ ਅਪਣਾਈਆਂ ਤਕਨੀਕਾਂ, ਰਣਨੀਤੀ ਅਤੇ ਤਜੱਰਬੇ ਸਾਂਝੇ ਕਰਦਿਆਂ ਮਿਸ਼ਨ ਸਮੱਰਥ ਦੀ ਸਰਾਹਨਾ ਕੀਤੀ। ਇਸ ਮੌਕੇ ਸ੍ਰੀ ਕੁੰਦੋ ਨੇ ਸਕੂਲ ਵਿਜ਼ਟ ਦੌਰਾਨ ਵੱਖ-ਵੱਖ ਸਕੂਲਾਂ ਤੋਂ ਮਿਲੀ ਫੀਡਬੈਕ, ਅਧਿਆਪਕਾਂ ਦੇ ਉਪਰਾਲੇ ਸਿੱਖਿਆ ਵਿੱਚ ਹੋਰ ਸੁਧਾਰ ਲਿਆਉਣ ਬਾਰੇ ਗੁਜਾਇੰਸ਼ਾਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਨੇ ਅਧਿਆਪਕਾਂ ਨੂੰ ਪ੍ਰੇਰਿਤ ਕਰਦੇ ਕਿਹਾ ਕਿ ਹਮੇਸ਼ਾ ਅੱਗੇ ਦੀ ਸੋਚਣੀ ਚਾਹੀਦੀ ਹੈ ਅਤੇ ਹਰੇਕ ਬੱਚੇ ਉੱਤੇ ਭਰੋਸਾ ਜਤਾਉਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਵਿੱਚ ਲਗਾਤਾਰ ਸੁਧਾਰ ਲਈ ਸਾਡਾ ਟੀਚਾ ਤਾਂ ਪੁੂਰਾ ਹੋ ਗਿਆ ਹੈ ਮਿੱਥ ਤੋਂ ਅਪਨਾਉਣ ਤੋਂ ਬੱਚਣ ਦੀ ਲੋੜ ਹੈ।


ਅੰਤ ਵਿੱਚ ਸਨਮਾਨ ਸਮਾਰੋਹ ਦੌਰਾਨ ਸੂਬੇ ਭਰ ਤੋਂ ਚੁੱਣੇ ਗਏ 18 ਅਪਰ-ਪ੍ਰਾਇਮਰੀ ਅਤੇ 20 ਪ੍ਰਾਇਮਰੀ ਸਕੂਲਾਂ ਦੇ ਮੁੱਖੀਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐੱਸਸੀਈਆਰਟੀ ਦੇ ਸਹਾਇਕ ਡਾਇਰੈਕਟਰ ਡਾ. ਸ਼ੰਕਰ ਚੌਧਰੀ, ਮਿਸ਼ਨ ਸਮੱਰਥ ਦੇ ਸਟੇਟ ਪ੍ਰਾਜੈਕਟ ਕੋਆਰਡੀਨੇਟਰ ਗੁਰਤੇਜ ਸਿੰਘ ਖਟੜਾ, ਸਹਾਇਕ ਪ੍ਰਾਜੈਕਟ ਡਾਇਰੈਕਟਰ ਨਵਨੀਤ ਕੱਦ, ਜ਼ਿਲ੍ਹਾ ਗੁਰਦਾਸਪੁਰ ਦੇ ਡੀਆਰਸੀ ਸ੍ਰੀ ਗੁਰਨਾਮ ਸਿੰਘ, ਬੀਆਰਸੀ ਰਣਜੀਤ ਸਿੰਘ, ਬੀਆਰਸੀ ਸੰਦੀਪ ਸ਼ਰਮਾ, ਬੀਆਰਸੀ ਰੂਪ ਸੌਨ ਆਦਿ ਹਾਜ਼ਰ ਸਨ।

ਜ਼ਿਲ੍ਹਾ ਗੁਰਦਾਸਪੁਰ ਲਈ ਮਾਣ ਵਾਲੀ ਗੱਲ:ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਸ੍ਰੀਮਤੀ ਪਰਮਜੀਤ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਡਾ.ਅਨਿਲ ਸ਼ਰਮਾ ਅਤੇ ਡੀਆਰਸੀ ਸ੍ਰੀ ਗੁਰਨਾਮ ਸਿੰਘ ਨੇ ਕਿਹਾ ਕਿ ਬਲਾਕ ਦੀਨਾਗਰ-2 ਦੇ ਸਰਕਾਰੀ ਪ੍ਰਾਇਮਰੀ ਸਕੂਲ ਈਸਾਪੁਰ ਅਤੇ ਬਲਾਕ ਧਾਰੀਵਾਲ-1 ਸਰਕਾਰੀ ਪ੍ਰਾਇਮਰੀ ਸਕੂਲ ਬਜ਼ੁਰਗਵਾਲ ਦੇ ਸਟਾਫ਼ ਨੇ ਪਹਿਲੀ ਸ਼ੇ੍ਰਣੀ ਵਿੱਚ ਸਟੇਟ ਪੱਧਰ ਉੱਤੇ ਪ੍ਰਸੰਸਾ ਪੱਤਰ ਲੈ ਕੇ ਸਮੁੱਚੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਉਨ੍ਹਾਂ ਨੇ ਸਿੱਖਿਆ ਵਿਭਾਗ ਵੱਲੋਂ ਮੁੜ ਮੰਗੀਆਂ ਨਾਮਜ਼ਦੀਆਂ ਲਈ ਵੱਧ ਤੋਂ ਵੱਧ ਸਕੂਲਾਂ ਨੂੰ ਨਾਮਜ਼ਦਗੀਆਂ ਦਾਖ਼ਲ ਕਰਾਉਣ ਦੀ ਪ੍ਰੇਰਣਾ ਦਿੱਤੀ ਹੈ। ਡੀਆਰਪੀ ਸ੍ਰੀ ਗੁਰਨਾਮ ਸਿੰਘ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਈਸਾਪੁਰ ਦੇ ਜਤਿੰਦਰ ਸਿੰਘ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬਜ਼ੁਰਗਵਾਲ ਦੇ ਸ੍ਰੀਮਤੀ ਸੋਨੀਆ ਸ਼ਰਮਾ ਨੇ ਚੰਡੀਗੜ੍ਹ ਵਿਖੇ ਪ੍ਰਸੰਸਾ-ਪੱਤਰ ਹਾਸਲ ਕੀਤਾ ਹੈ।

ਫੋਟੋ ਕੈਪਸ਼ਨ: ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਅਧਿਆਪਕ ਸ੍ਰੀਮਤੀ ਸੋਨੀਆ ਸ਼ਰਮਾ ਅਤੇ ਜਤਿੰਦਰ ਸਿੰਘ ਐਨਸੀਆਰਟੀ ਤੇ ਡਾਇਰੈਕਟਰ ਕਿਰਨ ਸ਼ਰਮਾ ਅਤੇ ਪੰਜਾਬ ਵਿਕਾਸ ਕਮਿਸ਼ਨ ਦੇ ਮੈਂਬਰ ਅਨੁਰਾਗ ਕੁੰਦੋ ਤੋਂ ਪ੍ਰਸ਼ੰਸਾ ਪੱਤਰ ਪ੍ਰਾਪਤ ਕਰਦੇ ਹੋਏ। ਉਨ੍ਹਾਂ ਦੇ ਨਾਲ ਡੀਆਰਸੀ ਗੁਰਨਾਮ ਸਿੰਘ, ਬੀਆਰਸੀ ਸੰਦੀਪ ਸ਼ਰਮਾ, ਬੀਆਰਸੀ ਰਣਜੀਤ ਸਿੰਘ ਅਤੇ ਬੀਆਰਸੀ ਰੂਪ ਵੀ ਨਜ਼ਰ ਆ ਰਹੇ ਹਨ। ਫੋਟੋ: ਰੋਜ਼ਾਨਾ ਖ਼ਬਰ


Share & like

Leave a Reply