Share & like

ਪਹਿਲੇ ਪੜਾਅ ’ਚ ਸੂਬੇ ਭਰ ’ਚੋਂ 18 ਅੱਪਰ ਪ੍ਰਾਇਮਰੀ ਤੇ 20 ਪ੍ਰਾਇਮਰੀ ਸਕੂਲਾਂ ਦੀ ਚੋਣ

ਪਹਿਲੇ ਪੜਾਅ ’ਚ ਜ਼ਿਲ੍ਹਾ ਗੁਰਦਾਸਪੁਰ ਦੇ ਚੁੱਣੇ ਗਏ ਦੋਵੇਂ ਪ੍ਰਾਇਮਰੀ ਸਕੂਲ ਮੇਰੇ ਬਲਾਕ ’ਚੋਂ ਮਾਣ ਵਾਲੀ ਗੱਲ-ਬੀਪੀਈਓ ਬਲਵਿੰਦਰ ਸਿੰਘ ਗਿੱਲ

ਮਿਸ਼ਨ ਸਮਰੱਥ ਸਿੱਖਿਆ ਦੇ ਗੁਣਾਤਮਕ ਸੁਧਾਰ ਲਈ ਚਲਾਇਆ ਜਾ ਰਿਹਾ-ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ/ ਡੀਆਰਸੀ

ਜਤਿੰਦਰ ਬੈਂਸ/ਰੋਜ਼ਾਨ ਖ਼ਬਰ
ਚੰਡੀਗੜ੍ਹ/ਗੁਰਦਾਸਪੁਰ, 12 ਅਗਸਤ
ਸਕੂਲ ਸਿੱਖਿਆ ਵਿਭਾਗ ਵੱਲੋਂ ਨਵੇਕਲੀ ਪਹਿਲਕਦਮੀ ਕਰਦਿਆਂ ਮਿਸ਼ਨ ਸਮੱਰਥ 3.0 ਅਧੀਨ ਅਕਾਦਮਿਕ ਪੱਖ ਤੋਂ ਬਿਹਤਰ ਕਾਰਗੁਜ਼ਾਰੀ ਦਿਖਾਉਣ ਲਈ ਪ੍ਰਾਇਮਰੀ ਤੇ ਅੱਪਰ ਪ੍ਰਾਇਮਰੀ ਸਕੂਲਾਂ ਨੂੰ ਸਟੇਟ ਪੱਧਰ ਉੱਤੇ ਸਨਮਾਨਿਤ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਪਹਿਲੀ ਕੈਟਾਗਰੀ ‘ਐਮਰਜਿੰਗ ਅਕੈਡਮਿਕ ਸਕੂਲ’ ਅਧੀਨ ਸੂਬੇ ਭਰ ਵਿੱਚੋਂ 18 ਅੱਪਰ ਪ੍ਰਾਇਮਰੀ ਅਤੇ 20 ਪ੍ਰਾਇਮਰੀ ਸਕੂਲਾਂ ਦੀ ਚੋਣ ਕੀਤੀ ਗਈ ਹੈ। ਲਿਹਾਜ਼ਾ ਪਹਿਲੇ ਪੜਾਅ ਵਿੱਚ 38 ਸਕੂਲਾਂ ਨੂੰ ਸਟੇਟ ਪੱਧਰ ਉੱਤੇ 13 ਅਗਸਤ ਨੂੰ ਚੰਡੀਗੜ੍ਹ ਵਿਖੇ ਸਨਮਾਨਿਤ ਕੀਤਾ ਜਾ ਰਿਹਾ ਹੈ।

ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਗੁਰਦਾਸਪੁਰ ਪਰਮਜੀਤ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਗੁਰਦਾਸਪੁਰ ਡਾ.ਅਨਿਲ ਸ਼ਰਮਾ ਅਤੇ ਡੀਆਰਸੀ (ਪ੍ਰਾ.) ਗੁਰਨਾਮ ਸਿੰਘ ਨੇ ਰੋਜ਼ਾਨਾ ਖ਼ਬਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਕੂਲ ਸਿੱਖਿਆ ਦੇ ਗੁਣਾਤਮਕ ਸੁਧਾਰ ਲਈ ਸਕੂਲਾਂ ਵਿੱਚ ਮਿਸ਼ਨ ਸਮੱਰਥ 3.0 ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਨੇ ਨਵੇਕਲੀ ਪਹਿਲਕਦਮੀ ਕਰਦੇ ਅਕਾਦਮਿਕ ਪੱਖ ਤੋਂ ਬਿਹਤਰ ਕਾਰਗੁਜ਼ਾਰੀ ਦਿਖਾਉਣ ਵਾਲੇ ਸਕੂਲਾਂ ਦੀ ਨਿਸ਼ਾਨਦੇਹੀ ਅਤੇ ਕਾਰਗੁਜ਼ਾਰੀ ਦੀ ਸ਼ਲਾਘਾ ਕਰਨ ਲਈ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਸਕੂਲਾਂ ਤੋਂ ਤਿੰਨ ਸ੍ਰੇਣੀਆਂ Emerging Academic School, High Performance School, Exemplary Academic Excel ਅਧੀਨ ਨਾਮਜ਼ਦਗੀਆਂ ਮੰਗੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਦੇਣ ਵਾਲਿਆਂ ਸਕੂਲਾਂ ਦੀ ਬਕਾਇਦਾ ਜਾਂਚ ਕਰਕੇ ਬੱਚਿਆਂ ਦਾ ਪੜ੍ਹਾਈ ਪੱਧਰ ਵੇਖਿਆ ਗਿਆ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿੱਚ ਮਿਸ਼ਨ ਸਮੱਰਥ 3.0 ਤਹਿਤ ਵਿਲੱਖਣ ਕਾਰਗੁਜ਼ਾਰੀ ਦਿਖਾਉਣ ਵਾਲੇ ਚੁੱਣੇ ਗਏ ਸਕੂਲਾਂ ਨੂੰ ਪ੍ਰਸੰਸਾ ਪੱਤਰ ਦੇਣ ਅਤੇ ਉਨ੍ਹਾਂ ਸਕੁੂਲਾਂ ਦੀਆਂ ਬੈਸਟ ਪੈ੍ਰਕਟਿਸ ਸਾਂਝਾ ਕਰਨ ਲਈ ਮੁੱਖ ਦਫ਼ਤਰ ਵਿਖੇ ਇੱਕ ਰੋਜ਼ਾ ਮੀਟਿੰਗ ਵਰਕਸ਼ਾਪ ਦਾ ਅਯੋਜਨ 13 ਅਗਸਤ 2025 ਨੂੰ ਸਵੇਰੇ 10 ਵੱਜੇ ਦਫ਼ਤਰ ਡੀਜੀਐੱਸਈ ਕਾਨਫਰੰਸ ਹਾਲ ਵਿਖੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਲਈ ਵਿਭਾਗ ਦਾ ਉਪਰਾਲਾ ਸ਼ਲਾਘਾਯੋਗ ਹੈ ਅਤੇ ਭਵਿੱਖ ਵਿੱਚ ਹੋਰ ਚੰਗੇ ਨਤੀਜ਼ੇ ਸਾਹਮਣੇ ਆਉਣਗੇ।

ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਪਰਮਜੀਤ ਨੇ ਦੱਸਿਆ ਕਿ ਚੁੱਣੇ ਗਏ ਸਕੂਲਾਂ ਦੇ ਮੁੱਖੀਆਂ ਤੇ ਇੰਚਾਰਜ਼ਾਂ ਦੇ ਨਾਲ-ਨਾਲ ਜ਼ਿਲ੍ਹੇ ਦੇ ਡੀਆਰਸੀ ਅਤੇ ਸਬੰਧਤ ਬਲਾਕ ਦੇ ਬੀਆਰਸੀ ਵੀ ਜਾਣਗੇ। ਉਨ੍ਹਾਂ ਜਾਣਕਾਰੀ ਦਿੱਤੀ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਤਿੰਨਾਂ ਕੈਟਾਗਰੀਜ਼ ਅਧੀਨ 45 ਸਕੂਲਾਂ ਦੀ ਚੋਣ ਹੋਈ ਹੈ। ਪਹਿਲੇ ਕੈਟਾਗਰੀ ਵਿੱਚ ਜ਼ਿਲ੍ਹ ਦੇ ਦੋ ਸਕੂਲ ਚੁੱਣੇ ਗਏ ਹਨ।

ਬੀਪੀਈਓ ਬਲਵਿੰਦਰ ਸਿੰਘ ਗਿੱਲ ਨੇ ਪ੍ਰਸੰਨਤਾ ਜਾਹਿਰ ਕੀਤੀ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਚੁੱਣੇ ਗਏ ਦੋਵੇਂ ਸਕੂਲਾਂ ਉਨ੍ਹਾਂ ਦੇ ਬਲਾਕਾਂ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਈਸਾਪੁਰ ਬਲਾਕ ਦੀਨਾਨਗਰ-2 ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬਜ਼ੁਰਗਵਾਲ ਬਲਾਕ ਧਾਰੀਵਾਲ-1 ਅਧੀਨ ਆਉਂਦਾ ਹੈ ਅਤੇ ਦੋਵਾਂ ਬਲਾਕਾਂ ਦੀ ਜਿੰਮੇਵਾਰੀ ਉਨ੍ਹਾਂ ਵੱਲੋਂ ਸੰਭਾਲੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਤਾਂ ਬਹੁਤ ਹੀ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਸਬੰਧਤ ਸਕੂਲ ਸਟਾਫ਼, ਸੀਐੱਚਟੀ ਅਤੇ ਬੀਆਰਸੀ ਵਧਾਈ ਦੇ ਪਾਤਰ ਹਨ।

ਫੋਟੋ ਕੈਪਸ਼ਨ: ਬੀਪੀਈਓ ਬਲਵਿੰਦਰ ਸਿੰਘ ਗਿੱਲ (ਬਲਾਕ ਦੀਨਾਨਗਰ-2 ਅਤੇ ਧਾਰੀਵਾਲ-1)


Share & like

1 COMMENT

Leave a Reply