ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਪਠਾਨਕੋਟ/ਗੁਰਦਾਸਪੁਰ, 06 ਅਗਸਤ
ਸੁਆਮੀ ਸਰਵਾਨੰਦ ਗਰੁੱਪ ਆਫ਼ ਇੰਸਟੀਟਿਊਟ ਕਾਲਜ਼ (ਮੱਠ) ਦੀਨਾਨਗਰ ਦੀਆਂ ਬੀਐੱਡ ਵਿਦਿਆਰਥਣਾਂ ਵੱਲੋਂ ਬਜ਼ੁਰਗਾਂ ਦੇ ਵਿਹੜੇ ‘ਆਦਰਸ਼ ਬਿਰਧ ਆਸ਼ਰਮ’ ਝਾਖੋਲਾੜੀ ਦਾ ਦੌਰਾ ਕਰਕੇ ਬਜ਼ੁਰਗਾਂ ਦੇ ਨਾਲ ਦੁੱਖ-ਸਾਂਝੇ ਕੀਤੇ ਗਏ।
ਵਿਦਿਆਰਥਣਾਂ ਨੇ ਆਸ਼ਰਮ ਵਿਖੇ ਰਹਿ ਰਹੇ ਬਜ਼ੁਰਗਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਆਸ਼ਰਮ ਸੁਪਰਡੈਂਟ ਅੰਜਲੀ ਸ਼ਰਮਾ ਵੱਲੋਂ ਵਿਦਿਆਰਥਣਾਂ ਦੀ ਬਜ਼ੁਰਗਾਂ ਨਾਲ ਜਾਣ-ਪਛਾਣ ਕਰਵਾਈ ਗਈ। ਵਿਦਿਆਰਥਣਾਂ ਨੇ ਪ੍ਰਸੰਨਤਾ ਜਾਹਿਰ ਕੀਤੀ ਕਿ ਆਸ਼ਰਮ ਪ੍ਰਬੰਧਕ ਬਹੁਤ ਹੀ ਵਧੀਆ ਤਰੀਕੇ ਨਾਲ ਬਜ਼ੁਰਗਾਂ ਦੀ ਸਾਂਭ-ਸੰਭਾਲ ਕਰ ਰਹੇ ਅਤੇ ਸੇਵਾ ਦੇ ਸੰਕਲਪ ਨੂੰ ਅੱਗੇ ਵਧਾ ਰਹੇ ਹਨ। ਉਨ੍ਹਾਂ ਕਿਹਾ ਕਿ ਆਦਰਸ਼ ਬਿਰਧ ਆਸ਼ਰਮ ਵਿਖੇ ਆਉਣ ਵਾਲਿਆਂ ਨੂੰ ਵੀ ਸੇਵਾ ਕਰਨ ਦੀ ਪ੍ਰੇਰਨਾ ਮਿਲਦੀ ਹੈ। ਉਨ੍ਹਾਂ ਨੇ ਕਿਹਾ ਕਿ ਦੀਨ ਦੁਖੀਆਂ ਅਤੇ ਮਾਨਵਤਾ ਦੀ ਸੇਵਾ ਤੋਂ ਵੱਡੀ ਕੋਈ ਸੇਵਾ ਨਹੀਂ ਹੈ।
ਵਿਦਿਆਰਥਣਾਂ ਨੇ ਕਿਹਾ ਕਿ ਆਸ਼ਰਮ ਦੀ ਸੇਵਾ ਭਾਵਨਾ ਵੇਖ ਕੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ।ਆਸ਼ਰਮ ਸੁਪਰਡੈਂਟ ਅੰਜਲੀ ਸ਼ਰਮਾ ਨੇ ਆਸ਼ਰਮ ‘ਚ ਆਉਣ ਲਈ ਵਿਦਿਆਰਥਣਾਂ ਦਾ ਧੰਨਵਾਦ ਅਤੇ ਸੇਵਾ ਦੇ ਸੰਕਲਪ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਸੇਵਾ ਦੀ ਸ਼ੁਰੂਆਤ ਘਰ ਤੋਂ ਹੁੰਦੀ ਹੈ ਅਤੇ ਸਾਨੂੰ ਮਾਪਿਆਂ ਅਤੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਇਸ ਮੌਕੇ ਆਸ਼ਰਮ ਦੇ ਪ੍ਰਧਾਨ ਸਤਨਾਮ ਸਿੰਘ ਅਤੇ ਆਸ਼ਰਮ ਦਿ ਸਮੂਹ ਸਟਾਫ਼ ਸਵਿਤਾ, ਕਮਲੇਸ਼ ਕੁਮਾਰੀ, ਵਿਜੈ ਕੁਮਾਰੀ, ਰਾਜ ਰਾਣੀ, ਜਸਵੀਰ ਕੌਰ, ਰੂਪ ਰਾਣੀ, ਰਮੇਸ਼ ਚੰਦਰ, ਵੀਪੰਨ ਕੁਮਾਰ ਅਤੇ ਅਧਿਆਪਕਾ ਰੂਹੀ ਸ਼ਰਮਾ , ਹੇਮਲਤਾ, ਹਰੀਸ਼ ਕੁਮਾਰ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ: ਸੁਪਰਡੈਂਟ ਅੰਜਲੀ ਸ਼ਰਮਾ ਵਿਦਿਆਰਥਣਾਂ ਨੂੰ ਸੇਵਾ ਦੇ ਸੰਕਲਪ ਤੋਂ ਜਾਣੂ ਕਰਵਾਉਂਦੇ ਹੋਏ। ਫੋਟੋ: ਬੈਂਸ










