ਦਵਿੰਦਰਜੀਤ ਸਿੰਘ/ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 95 ਅਗਸਤ
ਸ਼ਹਿਰ ਦੇ ਬਹਿਰਾਮਪੁਰ ਰੋਡ ਸਥਿਤ ਦਿੱਲੀ ਪਬਲਿਕ ਸਕੂਲ ਵਿਖੇ 76ਵੇਂ ਜ਼ਿਲ੍ਹਾ ਪੱਧਰੀ ਸਕੇਟਿੰਗ ਮੁਕਾਬਲਿਆਂ ਦਾ ਸ਼ਾਨਦਾਰ ਆਗਾਜ਼ ਹੋਇਆ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕਡੰਰੀ) ਸ਼੍ਰੀ ਰਾਜੇਸ਼ ਕੁਮਾਰ (ਸਟੇਟ ਐਵਾਰਡੀ) ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਅਤੇ ਮੁਕਾਬਲਿਆਂ ਦਾ ਉਦਘਾਟਨ ਕੀਤਾ। ਜੇਤੂਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।

ਫੋਟੋ ਕੈਪਸਨ:ਸਕੇਟਿੰਗ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਬੱਚੇ।
ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਰਾਜੇਸ਼ ਕੁਮਾਰ ਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਤੰਦਰੁਸਤ ਸ਼ਰੀਰ ਵਿੱਚ ਤੰਦਰੁਸਤ ਮਨ ਨਿਵਾਸ ਕਰਦਾ ਹੈ l ਉਨ੍ਹਾਂ ਕਿਹਾ ਕਿ ਸ਼ਰੀਰ ਨੂੰ ਤੰਦਰੁਸਤ ਰੱਖਣ ਲਈ ਖੇਡਾਂ ਬਹੁਤ ਜ਼ਰੂਰੀ ਹਨ l ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ੍ਰੀਮਤੀ ਅਨੀਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡਾਂ ਵਿੱਚ ਪਾਰਦਰਸ਼ਤਾ ਰੱਖਣ ਲਈ ਵਿਭਾਗ ਵੱਲੋਂ ਇੱਕ ਗੂਗਲ ਫਾਰਮ ਜਾਰੀ ਕੀਤਾ ਗਿਆ ਸੀ ਜਿਸ ਨੂੰ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਦਾ ਨਾਂ ਉਮਰ ਵਰਗ ਦੇ ਅਨੁਸਾਰ ਭਰਿਆ ਗਿਆ ਸੀ। ਜਿਸਦੇ ਅਧਾਰ ‘ਤੇ ਅੱਜ ਸਕੇਟਿੰਗ ਮੁਕਾਬਲੇ ਕਰਵਾਏ ਗਏ।
ਸਕੇਟਿੰਗ ਮੁਕਾਬਲਿਆਂ ਦੇ ਅੰਤਿਮ ਨਤੀਜ਼ੇ ਇਸ ਤਰ੍ਹਾਂ ਰਹੇ-
ਜਾਣਕਾਰੀ ਦੇ ਅਨੁਸਾਰ ਅੰਡਰ 11 ਉਮਰ ਗਰੁੱਪ
500 ਮੀਟਰ ਕੁਆਰਡਜ਼ ਵਿੱਚ ਗੁਰਸਾਹਿਬ ਸਿੰਘ ਦਿੱਲ੍ਹੀ ਪਬਲਿਕ ਸਕੂਲ ਗੁਰਦਾਸਪੁਰ ਨੇ ਗੋਲਡ, ਅੰਗਦਵੀਰ ਸਿੰਘ ਦੂਨ ਇੰਟਰਨੈਸ਼ਨਲ ਨੇ ਸਿਲਵਰ ਅਤੇ ਕਾਰਤਿਕ ਸ਼ਰਮਾ ਨੇ ਬਰੋਨਜ਼ ਮੈਡਲ ਹਾਸਲ ਕੀਤਾ ਹੈ। ਜਦਕਿ 500 ਮੀਟਰ ਇਨਲਾਈਨ ਸਕੇਟਿੰਗ ਵਿੱਚ ਕਵਿਨ ਲਿਟਲ ਫਲਾਵਰ ਧਾਰੀਵਾਲ ਨੇ ਗੋਲਡ, ਮਨਜੋਤ ਅਤੇ ਅਮਤੇਸ਼ਵਰ ਰਾਣਾ ਸਵਰਾਜ ਸਕੂਲ ਨੇ ਕ੍ਰਮਵਾਰ ਸਿਲਵਰ ਅਤੇ ਕਾਂਸੇ ਦਾ ਤਮਗਾ ਹਾਸਲ ਕੀਤਾ। ਇਸੇ ਤਰ੍ਹਾਂ ਦਿੱਲ੍ਹੀ ਪਬਲਿਕ ਸਕੂਲ ਗੁਰਦਾਸਪੁਰ ਦੇ ਗੁਰਸਾਹਿਬ ਸਿੰਘ ਨੇ 1000 ਮੀਟਰ ਅਤੇ 1500 ਮੀਟਰ ਕੁਆਰਡਜ਼ ਵਿੱਚ ਗੋਲਡ ਮੈਡਲ ਜਿੱਤ ਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ। 1000 ਮੀਟਰ ਵਿੱਚ ਦੂਨ ਇੰਟਰਨੈਸ਼ਨਲ ਸਕੂਲ ਦੇ ਅੰਗਦਵੀਰ ਅਤੇ ਗੁਰਬਾਜ਼ ਨੇ ਕ੍ਰਮਵਾਰ ਸਿਲਵਰ ਅਤੇ ਬਰੋਨਜ਼ ਮੈਡਲ ਹਾਸਲ ਕੀਤਾ l

ਫੋਟੋ ਕੈਪਸ਼ਨ: ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤੇ ਜਾਣ ਦੀ ਝਲਕ।
ਇਸੇ ਤਰ੍ਹਾਂ 500 ਮੀਟਰ ਕੁਆਰਡਜ਼ ਅੰਡਰ 14 ਵਿੱਚ ਸਹਿਬਵੀਰ ਸਿੰਘ ਲਾਰੈਂਸ ਇੰਟਰਨੈਸ਼ਨਲ ਸਕੂਲ ਬਟਾਲਾ ਨੇ ਪਹਿਲਾ, ਤੇਜ਼ਵੀਰ ਸਿੰਘ ਲਿਟਲ ਫਲਾਵਰ ਸਕੂਲ ਧਾਰੀਵਾਲ ਨੇ ਦੂਸਰਾ ਅਤੇ ਗੁਰਨੂਰ ਸਿੰਘ ਲਾਰੈਂਸ ਇੰਟਰਨੈਸ਼ਨਲ ਸਕੂਲ ਬਟਾਲਾ ਨੇ ਤੀਸਰਾ ਸਥਾਨ ਹਾਸਲ ਕੀਤਾ l ਅੰਡਰ- 14 ਇਨ ਲਾਈਨ ਵਿੱਚ ਬ੍ਰਹਮਵੀਰ ਸਿੰਘ ਦਿੱਲ੍ਹੀ ਪਬਲਿਕ ਸਕੂਲ ਗੁਰਦਾਸਪੁਰ ਨੇ ਗੋਲਡ, ਅਨਹਦ ਦੂਨ ਇੰਟਰਨੈਸ਼ਨਲ ਨੇ ਸਿਲਵਰ ਅਤੇ ਹਨੀ ਲਿਟਲ ਫਲਾਵਰ ਸਕੂਲ ਨੇ ਬਰੋਂਜ਼ ਮੈਡਲ ਹਾਸਲ ਕੀਤਾ। ਅੰਡਰ 14 ਇਨ ਲਾਈਨ 1500 ਮੀਟਰ ਵਿੱਚ ਬ੍ਰਹਮਵੀਰ ਦਿੱਲ੍ਹੀ ਪਬਲਿਕ ਸਕੂਲ ਗੁਰਦਾਸਪੁਰ, ਹਨੀ ਲਿਟਲ ਫਲਾਵਰ ਸਕੂਲ ,ਅਕਸ਼ਿਤ ਦਿੱਲੀ ਪਬਲਿਕ ਸਕੂਲ ਨੇ ਕ੍ਰਮਵਾਰ ਪਹਿਲਾ ਦੂਜਾ ਤੇ ਤੀਸਰਾ ਸਥਾਨ ਹਾਸਲ ਕੀਤਾ l ਇਸੇ ਤਰ੍ਹਾਂ ਅੰਡਰ 17 ਅਤੇ ਅੰਡਰ 19 ਦੇ ਮੁਕਾਬਲੇ ਹੋਏ
ਇਸ ਮੌਕੇ ਦਿੱਲ੍ਹੀ ਪਬਲਿਕ ਸਕੂਲ ਗੁਰਦਾਸਪੁਰ ਦੇ ਵਾਈਸ ਚੇਅਰਪਰਸਨ ਡਾ. ਰੇਨੂੰ ਕੌਸ਼ਲ, ਪ੍ਰਿੰਸੀਪਲ ਪ੍ਰਵੀਨ ਠਾਕੁਰ, ਵਾਈਸ ਪ੍ਰਿੰਸੀਪਲ ਸ਼ੀਤਲ ਸੱਭਰਵਾਲ, ਸਪੋਰਟਸ ਕੋਆਰਡੀਨੇਟਰ ਚੰਦਰ ਸ਼ੇਖਰ, ਰਾਜਿੰਦਰ ਕੁਮਾਰ, ਸਕੇਟਿੰਗ ਕੋਚ ਇਕਬਾਲ ਸਿੰਘ, ਸਰਬਜੀਤ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ: ਦਿੱਲੀ ਪਬਲਿਕ ਸਕੂਲ ਵਿਖੇ ਸਕੇਟਿੰਗ ਮੁਕਾਬਲਿਆਂ ਦਾ ਉਦਘਾਟਨ ਕਰਦੇ ਹੋਏ।










