Share & like

ਸਿੱਖਿਆ ਵਿਭਾਗ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 05 ਅਗਸਤ
ਸਿੱਖਿਆ ਬਲਾਕ ਦੀਨਾਨਗਰ-2 ਅਧੀਨ ਪੈਂਦੇ ਸੈਂਟਰ ਡਾਲਾ ਦੀ ਸੈਂਟਰ ਮੁੱਖ ਅਧਿਆਪਕਾ ਸ੍ਰੀਮਤੀ ਰੇਣੂ ਬਾਲਾ ਵੱਲੋਂ ਸੈਂਟਰ ਆਉਂਦੇ ਸਕੂਲ ਮੁੱਖੀਆਂ ਅਤੇ ਇੰਚਾਰਜਾਂ ਨਾਲ ਜਰੂਰੀ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਸਕੂਲ ਮੁੱਖੀਆਂ ਨੂੰ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ।

ਸੈਂਟਰ ਮੁੱਖ ਅਧਿਆਪਕਾ ਵੱਲੋਂ ਸਿੱਖਿਆ ਵਿਭਾਗ ਵੱਲੋਂ ਜਾਰੀ ਮਹੀਨਾ ਅਗਸਤ ਦੇ ਏਜੰਡੇ ਬਾਰੇ ਚਰਚਾ ਕਰਦਿਆਂ ਕਿਹਾ ਕਿ ਏਜੰਡੇ ਅਨੁਸਾਰ ਸਕੂਲਾਂ ਅੰਦਰ ਕੰਮ ਕਰਾਉਣਾ ਇੱਕਲੇ ਸਕੂਲ ਮੁੱਖੀ ਜਾਂ ਇੰਚਾਰਜ ਦੀ ਨਹੀਂ ਸਗੋਂ ਸਮੂਹ ਅਧਿਆਪਕਾਂ ਦੀ ਜਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਵੱਲੋਂ ਅਧਿਆਪਕ ਡਾਇਰੀ ਲਿੱਖਣਾ ਵੀ ਯਕੀਨੀ ਬਣਾਇਆ ਜਾਵੇ। ਉਨ੍ਹਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਅੰਦਰ ਸਿੱਖਿਆ ਸੁਧਾਰਾਂ ਲਈ ਚਲਾਏ ਜਾ ਰਹੇ ਵੱਖ-ਵੱਖ ਪ੍ਰੋਜੈਕਟਾਂ ਉੱਤੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਅਭਿਲਾਸ਼ਾ ਸ਼ਰਮਾ (ਭੋਲਾ), ਸਤਿੰਦਰ ਸਿੰਘ (ਨਿਆਮਤਾ), ਦਿਨੇਸ਼ ਕੁਮਾਰ (ਸ਼ਮਸ਼ੇਰਪੁਰ), ਮਨਦੀਪ ਕੌਰ (ਮਿਆਣੀ ਝਮੇਲਾ), ਜਤਿੰਦਰ ਸਿੰਘ (ਈਸਾਪੁਰ), ਸੰਦੀਪ ਕੁਮਾਰ (ਡਾਲਾ), ਰਾਜ ਕੁਮਾਰ (ਇਸਮੈਲਪੁਰ), ਕੇਵਲ ਕ੍ਰਿਸ਼ਨ (ਮਲੀਆਂ), ਅਜੈ ਕੁਮਾਰ (ਡਾਲੀਆ ਮਿਰਜਾਨਪੁਰ) ਅਤੇ ਅਨੀਤਾ ਕੁਮਾਰੀ (ਡਾਲਾ) ਹਾਜ਼ਰ ਸਨ।

ਫੋਟੋ ਕੈਪਸ਼ਨ: ਸੈਂਟਰ ਮੁੱਖ ਅਧਿਆਪਕਾ ਸਕੂਲ ਮੁੱਖੀਆਂ ਤੇ ਇੰਚਾਰਜਾਂ ਨਾਲ ਮੀਟਿੰਗ ਕਰਦੇ ਹੋਏ। ਫੋਟੋ: ਬੈਂਸ


Share & like

Leave a Reply