ਯੂਨਿਟ ਵਿੱਚ ਤਜਰਬੇਕਾਰ ਕਰ ਅਧਿਕਾਰੀ, ਹੁਨਰਮੰਦ ਆਈਟੀ ਪੇਸ਼ੇਵਰ, ਚਾਰਟਰਡ ਅਕਾਊਂਟੈਂਟ ਅਤੇ ਕਾਨੂੰਨੀ ਅਧਿਕਾਰੀ ਕੀਤੇ ਜਾਣਗੇ ਸ਼ਾਮਲ
ਰੋਜ਼ਾਨਾ ਖ਼ਬਰ
ਚੰਡੀਗੜ੍ਹ, 4 ਅਗਸਤ
ਕਰ ਇੰਫੋਰਸਮੈਂਟ ਨੂੰ ਸੰਸਥਾਗਤ ਬਣਾਉਣ ਦੀ ਦਿਸ਼ਾ ਵੱਲ ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਵਿੱਚ ਇੱਕ ਸੂਬਾ ਪੱਧਰੀ ਵਿਸ਼ੇਸ਼ ਧੋਖਾਧੜੀ ਖੋਜ ਯੂਨਿਟ (ਸਪੈਸ਼ਲ ਫ਼ਰਾਡ ਡਿਟੈਕਸ਼ਨ ਯੂਨਿਟ) ਸਥਾਪਤ ਕਰਨ ਦਾ ਐਲਾਨ ਕੀਤਾ ਹੈ।
ਸ੍ਰੀ ਚੀਮਾ ਨੇ ਕਿਹਾ ਕਿ ਯੂਨਿਟ ਦਾ ਹੈੱਡਕੁਆਟਰ ਪਟਿਆਲਾ ਵਿਖੇ ਹੋਵੇਗਾ। ਉਨ੍ਹਾਂ ਕਿਹਾ ਕਿ ਯੂਨਿਟ ਵਸਤੂਆਂ ਅਤੇ ਸੇਵਾਵਾਂ ਕਰ (ਜੀਐਸਟੀ) ਉਲੰਘਣਾਵਾਂ ਨਾਲ ਸਬੰਧਤ ਗੁੰਝਲਦਾਰ ਮਾਮਲਿਆਂ ਦੀ ਜਾਂਚ ਵਿੱਚ ਇਕਸਾਰਤਾ ਲਿਆਏਗਾ ਅਤੇ ਜਾਂਚ ਨੂੰ ਸੁਚਾਰੂ ਬਣਾਏਗਾ। ਉਨ੍ਹਾਂ ਕਿਹਾ ਕਿ ਸਪੈਸ਼ਲ ਫ਼ਰਾਡ ਡਿਟੈਕਸ਼ਨ ਯੂਨਿਟ (ਐੱਸ.ਐੱਫ.ਡੀ.ਯੂ.) ਨੂੰ ਵੱਡੇ ਪੱਧਰ ਦੀਆਂ ਜੀ.ਐਸ.ਟੀ ਧੋਖਾਧੜੀਆਂ ਦਾ ਪਰਦਾਫਾਸ਼ ਅਤੇ ਜਾਂਚ ਕਰਨ ਦਾ ਕੰਮ ਸੌਂਪਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕੂਲਰ ਟਰੇਡਿੰਗ ਓਪਰੇਸ਼ਨਾਂ ਨੂੰ ਰੋਕਣ, ਬੇਨਾਮੀ ਲੈਣ-ਦੇਣ ਦਾ ਪਰਦਾਫਾਸ਼ ਕਰਨ ਅਤੇ ਜਾਅਲੀ ਇਨਵੌਇਸਿੰਗ ਦੀਆਂ ਕਾਰਵਾਈਆਂ ਨੂੰ ਖ਼ਤਮ ਕਰਨ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇ
ਯੂਨਿਟ ਨੂੰ ਸ਼ੱਕੀ ਜੀ.ਐੱਸ.ਟੀ. ਪਛਾਣ ਨੰਬਰਾਂ (ਜੀ.ਐੱਸ.ਟੀ.ਆਈ.ਐੱਨ.) ਨੂੰ ਰੱਦ ਕਰਨ, ਇਨਪੁੱਟ ਟੈਕਸ ਕ੍ਰੈਡਿਟ (ਆਈ.ਟੀ.ਸੀ.) ਦੇ ਗਲਤ ਦਾਅਵਿਆਂ ਨੂੰ ਰੋਕਣ, ਅਤੇ ਕਾਨੂੰਨੀ ਜਵਾਬਦੇਹੀ ਨੂੰ ਬਰਕਰਾਰ ਰੱਖਣ ਲਈ ਅਪਰਾਧੀਆਂ ਵਿਰੁੱਧ ਮੁਕੱਦਮਾ ਚਲਾਉਣ ਦੀ ਸਿਫਾਰਸ਼ ਕਰਨ ਆਦਿ ਦੀ ਸ਼ਕਤੀ ਹੋਵੇਗੀ।
ਉਨ੍ਹਾਂ ਕਿਹਾ ਕਿ ਐੱਸ.ਐੱਫ.ਡੀ.ਯੂ ਦੀ ਖੋਜ ਸਮਰੱਥਾ ਨੂੰ ਵਧਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ), ਡੇਟਾ ਐਨਾਲਿਟਿਕਸ ਅਤੇ ਕੇਂਦਰੀਕ੍ਰਿਤ ਬੈਕਐਂਡ ਓਪਰੇਸ਼ਨਾਂ ਸਮੇਤ ਉੱਨਤ ਤਕਨਾਲੋਜੀਆਂ ਦਾ ਇਸਤੇਮਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਯੂਨਿਟ ਟੈਕਸ ਰਿਟਰਨ, ਲੈਣ-ਦੇਣ ਦੇ ਨੈੱਟਵਰਕ ਅਤੇ ਵਸਤਾਂ ਦੀ ਆਵਾਜਾਈ ਵਿੱਚ ਵਿਸੰਗਤੀਆਂ ਦੀ ਪਛਾਣ ਕਰਨ ਲਈ ਸੂਬੇ ਭਰ ਵਿੱਚ ਵਿਆਪਕ ਡਾਟਾ ਮਾਈਨਿੰਗ ਅਤੇ ਪੈਟਰਨ ਦੀ ਪਛਾਣ ਕਰੇਗਾ।
ਉਨ੍ਹਾਂ ਕਿਹਾ ਕਿ ਯੂਨਿਟ ਡਾਟਾ-ਅਧਾਰਤ ਰੈੱਡ ਫਲੈਗਸ ਦੀ ਵਰਤੋਂ ਸਿਰਫ਼ ਸ਼ੱਕੀ ਜਾਂ ਸ਼ਰਾਰਤੀ ਕਰਦਾਤਾਵਾਂ ਦੀ ਜਾਂਚ ਲਈ ਕੀਤੀ ਜਾਵੇਗੀ, ਤਾਂ ਜੋ ਇਮਾਨਦਾਰ ਕਰਦਾਤਾਵਾਂ ਨੂੰ ਬੇਲੋੜੀ ਜਾਂਚ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਰਣਨੀਤਕ ਪਹੁੰਚ ਦਾ ਉਦੇਸ਼ ਪ੍ਰਭਾਵਸ਼ਾਲੀ ਅਤੇ ਕਰਦਾਤਾ ਦੀ ਸਹੂਲਤ ਦਰਮਿਆਨ ਸੰਤੁਲਨ ਬਣਾਉਣਾ ਹੈ।











