ਦਵਿੰਦਰਜੀਤ ਸਿੰਘ
ਗੁਰਦਾਸਪੁਰ, 4 ਅਗਸਤ
ਲੰਬੀ ਉਡੀਕ ਤੋਂ ਬਾਅਦ ਪੰਜਾਬ ਸਿੱਖਿਆ ਵਿਭਾਗ ਨੇ ਅਧਿਆਪਕ ਬਦਲੀਆਂ ਲਈ ਸਟੇਸ਼ਨ ਚੋਣ ਲਈ ਮਿਤੀਆਂ ਦਾ ਐਲਾਨ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ 5 ਅਤੇ 6ਅਗਸਤ ਨੂੰ ਜ਼ਿਲ੍ਹੇ ਦੇ ਅੰਦਰ ਹੀ ਬਦਲੀਆਂ ਕਰਵਾਉਣ ਦੇ ਚਾਹਵਾਨ ਅਧਿਆਪਕਾਂ ਲਈ ਪੋਰਟਲ ਖੋਲਿਆ ਜਾ ਰਿਹਾ ਹੈ। ਅਧਿਆਪਕ ਆਪਣੇ ਈ ਪੰਜਾਬ ਸਟਾਫ ਤੇ ਲੌਗ ਇਨ ਉੱਤੇ ਦਰਸਾਏ ਗਏ ਖ਼ਾਲੀ ਸਟੇਸ਼ਨਾਂ ਦੀ ਚੋਣ ਕਰ ਸਕਦੇ ਹਨ। ਬਦਲੀ ਕਰਵਾਉਣ ਦੇ ਇੱਛੁਕ ਅਧਿਆਪਕ ਨੂੰ ਸੁਚੇਤ ਕੀਤਾ ਗਿਆ ਹੈ ਕਿ ਸਟੇਸ਼ਨ ਦੀ ਚੋਣ ਧਿਆਨ ਨਾਲ ਕਰਨ। ਜੇਕਰ ਬਦਲੀ ਕਰਾਉਣ ਵਿੱਚ ਸਫ਼ਲ ਹੋ ਜਾਣਗੇ ਤਾਂ ਉਨ੍ਹਾਂ ਨੂੰ ਲਾਜ਼ਮੀ ਤੌਰ ‘ਤੇ ਆਪਣੇ ਬਦਲੀ ਵਾਲੇ ਸਕੂਲ ਵਿੱਚ ਹਾਜ਼ਰ ਹੋਣਾ ਪਵੇਗਾ ਅਤੇ ਕਿਸੇ ਦੀ ਬਦਲੀ ਰੱਦ ਨਹੀਂ ਕੀਤੀ ਜਾਵੇਗੀ।











