ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 4 ਅਗਸਤ
ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜੁਲਾਈ ਮਹੀਨੇ ਦੌਰਾਨ ਬੱਚਿਆਂ ਦੇ ਹੋਏ ਮੁਲਾਕਣ ਸਬੰਧੀ ਅੱਜ ਸਿੱਖਿਆ ਬਲਾਕ ਦੀਨਾਨਗਰ-2 ਦੇ ਬੀਪੀਈਓ ਸ੍ਰੀ ਬਲਵਿੰਦਰ ਸਿੰਘ ਗਿੱਲ ਵੱਲੋਂ ਬਲਾਕ ਅਧੀਨ ਪੈਂਦੇ ਸਮੂਹ ਸੈਂਟਰ ਮੁੱਖ ਅਧਿਆਪਕ (ਸੀਐਚਟੀ) ਅਤੇ ਬਲਾਕ ਰਿਸੋਰਸ ਕੋਆਰਡੀਨੇਟਰ (ਬੀਆਰਸੀ) ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਜੁਲਾਈ ਮਹੀਨੇ ਦੇ ਮੁਲਾਂਕਣ ਅਨੁਸਾਰ ਬਲਾਕ ਦੇ ਨਤੀਜਿਆਂ, ਸਕੂਲਾਂ ਵਿੱਚ ਚੱਲ ਰਹੇ ਮਿਸ਼ਨ ਸਮਰੱਥ ਅਨੁਸਾਰ ਘੱਟ ਨਤੀਜ਼ਿਆਂ ਵਾਲੇ ਸਕੂਲਾਂ ਅਤੇ ਪੜ੍ਹਾਈ ਦੇ ਗੁਣਾਤਮਕ ਸੁਧਾਰਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਮੌਕੇ ਗੁਣਾਤਮਕ ਸਿੱਖਿਆ ਅਤੇ ਟੀਚੇ ਹਾਸਲ ਕਰਨ ਲਈ ਯੋਜਨਾ ਵੀ ਉਲੀਕੀ ਗਈ। ਬਲਾਕ ਸਿੱਖਿਆ ਅਫ਼ਸਰ ਸ੍ਰੀ ਗਿੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮੂਹ ਸੀਐਚਟੀ ਆਪਣੇ ਅਧੀਨ ਆਉਂਦੇ ਘੱਟ ਨਤੀਜ਼ਾ ਦੇਣ ਵਾਲੇ ਸਕੂਲਾਂ ਵੱਲ ਵਧੇਰੇ ਧਿਆਨ ਕੇਂਦਰਿਤ ਕਰਨ। ਉਨ੍ਹਾਂ ਵੱਲੋਂ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਸਕੂਲਾਂ ਦੀ ਸ਼ਲਾਘਾ ਵੀ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਐੱਚਟੀ ਰੇਨੂ ਬਾਲਾ, ਸੀਐੱਚਟੀ ਕੁਸੁਮ ਕਲੀ, ਸੀਐਚਟੀ ਨੀਰਜ਼ ਸ਼ਰਮਾ, ਸੀਐੱਚਟੀ ਸੰਜੀਵ ਕੁਮਾਰ, ਸੀਐੱਚਟੀ ਅਮਨਦੀਪ ਕੌਰ, ਸੀਐੱਚਟੀ ਜਸਪ੍ਰੀਤ ਕੌਰ, ਬੀਆਰਸੀ ਸੰਦੀਪ ਕੁਮਾਰ ਸ਼ਰਮਾ, ਬੀਆਰਸੀ ਰਣਜੀਤ ਸਿੰਘ, ਰਜਨੀਸ਼ ਕੁਮਾਰ, ਅਮਿਤ ਕੁਮਾਰ, ਮਨੀਸ਼ ਕੁਮਾਰ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ: ਬੀਪੀਈਓ ਦੀਨਾਨਗਰ- 2 ਸ੍ਰੀ ਬਲਵਿੰਦਰ ਸਿੰਘ ਗਿੱਲ ਸੀਐਚਟੀ ਅਤੇ ਬੀਆਰਸੀ ਨਾਲ ਮੀਟਿੰਗ ਕਰਦੇ ਹੋਏ। ਫੋਟੋ: ਬੈਂਸ










