ਰਿਸ਼ਿਕਾ ਅਤੇ ਦੀਪਤੀ ਸਰਕਾਰੀ ਪ੍ਰਾਇਮਰੀ ਸਕੂਲ ਗੰਜੀ ਪਹਿਲੇ, ਕ੍ਰਿਤਿਕਾ ਸਰਕਾਰੀ ਪ੍ਰਾਇਮਰੀ ਸਕੂਲ ਗੰਜੀ ਦੂਸਰੇ, ਵਰਨ ਮੰਗੋਤਰਾ ਰੰਗੜਪਿੰਡੀ ਤੇ ਨੰਦਨੀ ਇਸਲਾਮਪੁਰ ਤੀਸਰੇ ਸਥਾਨ ‘ਤੇ ਰਹੇ
ਦਵਿੰਦਰਜੀਤ ਸਿੰਘ/ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 29 ਜੁਲਾਈ
ਬੱਚਿਆਂ ਵਿੱਚ ਪੰਜਾਬੀ ਭਾਸ਼ਾ ਦੀ ਲਿਖਤ ‘ਚ ਨਿਖਾਰ ਲਿਆਉਣ, ਪੰਜਾਬੀ ਭਾਸ਼ਾ ਦਾ ਵਿਕਾਸ ਅਤੇ ਬੱਚਿਆਂ ਨੂੰ ਸੁੰਦਰ ਲਿਖਾਈ ਪ੍ਰਤੀ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਸਿੱਖਿਆ ਬਲਾਕ ਦੋਰਾਂਗਲਾ ਵਿਖੇ ਬੀਪੀਈਓ ਸ੍ਰੀ ਗੁਰਇਕਬਾਲ ਸਿੰਘ ਦੀ ਸੁਚੱਜੀ ਅਗਵਾਈ ਹੇਠ ਪਾ੍ਇਮਰੀ ਵਰਗ ਦੇ ਬੱਚਿਆਂ ਦਾ ਬਲਾਕ ਪੱਧਰੀ ਪੰਜਾਬੀ ਸੁੰਦਰ ਲਿਖਾਈ ਮੁਕਾਬਲਾ ਕਰਵਾਇਆ ਗਿਆ।


ਫੋਟੋ ਕੈਪਸ਼ਨ: ਸੁੰਦਰ ਲਿਖਾਈ ਮੁਕਾਬਲੇ ਵਿੱਚ ਹਿੱਸਾ ਲੈਂਦੇ ਬੱਚੇ। ਫੋਟੋ: ਦਵਿੰਦਰਜੀਤ
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰੀ ਗੁਰਇਕਬਾਲ ਸਿੰਘ ਜੀ ਨੇ ਦੱਸਿਆ ਕਿ ਇਹ ਮੁਕਾਬਲਾ ਇਸ ਬਲਾਕ ਦੇ ਅਧਿਆਪਕ ਮਰਹੂਮ ਸ੍ਰੀ ਰੰਜੂ ਕੁਮਾਰ ਸਾਰੰਗਲ ਦੇ ਜਨਮਦਿਨ ਨੂੰ ਸਮਰਪਿਤ ਪ੍ਰਾਇਮਰੀ ਵਰਗ ਵਿੱਚ ਕਰਵਾਇਆ ਗਿਆ l ਗ਼ੌਰਤਲਬ ਹੈ ਕਿ ਮਰਹੂਮ ਸ੍ਰੀ ਰੰਜੂ ਕੁਮਾਰ ਦੀ ਲਿਖਤ ਪ੍ਰਿੰਟਿੰਗ ਨੂੰ ਵੀ ਮਾਤ ਪਾਉਂਦੀ ਸੀ ਅਤੇ ਉਨ੍ਹਾਂ ਦੀ ਸੁੰਦਰ ਲਿਖਤ ਬੱਚਿਆਂ ਤੇ ਅਧਿਆਪਕਾਂ ਲਈ ਪ੍ਰੇਰਣਾ ਸਰੋਤ ਸੀ।
ਉਨ੍ਹਾਂ ਦੱਸਿਆ ਕਿ ਪਹਿਲਾਂ ਹਰੇਕ ਕਲੱਸਟਰ ਵਿਚ ਇਹ ਮੁਕਾਬਲਾ ਕਰਵਾ ਕੇ ਪਹਿਲੇ ਤੇ ਦੂਜੇ ਸਥਾਨ ਉਪਰ ਰਹਿਣ ਵਾਲੇ ਬੱਚਿਆਂ ਦਾ ਅੱਜ ਬਲਾਕ ਪੱਧਰੀ ਮੁਕਾਬਲਾ ਕਰਵਾਇਆ ਗਿਆ ਹੈl ਉਨ੍ਹਾਂ ਦੱਸਿਆ ਕਿ ਬਹੁਤ ਸਖ਼ਤ ਮੁਕਾਬਲੇ ਵਿੱਚ ਰਿਸ਼ਿਕਾ ਅਤੇ ਦੀਪਤੀ ਸਰਕਾਰੀ ਪ੍ਰਾਇਮਰੀ ਸਕੂਲ ਗੰਜੀ ਸਾਂਝੇ ਤੌਰ ਤੇ ਪਹਿਲੇ ਸਥਾਨ, ਕ੍ਰਿਤਿਕਾ ਸਰਕਾਰੀ ਪ੍ਰਾਇਮਰੀ ਸਕੂਲ ਗੰਜੀ ਦੂਸਰੇ ਅਤੇ ਵਰਨ ਮੰਗੋਤਰਾ ਰੰਗੜਪਿੰਡੀ, ਨੰਦਨੀ ਇਸਲਾਮਪੁਰ ਸਾਂਝੇ ਰੂਪ ਵਿੱਚ ਤੀਸਰੇ ਸਥਾਨ ‘ਤੇ ਰਹੇ l

ਫੋਟੋ ਕੈਪਸ਼ਨ: ਸੁੰਦਰ ਲਿਖਾਈ ਮੁਕਾਬਲੇ ਵਿੱਚ ਹਿੱਸਾ ਲੈਂਦੇ ਬੱਚੇ। ਫੋਟੋ: ਦਵਿੰਦਰਜੀਤ
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੈਂਟਰ ਹੈੱਡ ਟੀਚਰ ਸੋਨੂੰ ਕੁਮਾਰ, ਮੈਡਮ ਸ਼ਸ਼ੀ ਸੀਐਚਟੀ ਬਹਿਰਾਮਪੁਰ, ਸਰੋਜ਼ ਬਾਲਾ ਹੈੱਡਟੀਚਰ ਸਪਸ ਰੰਗੜ ਪਿੰਡੀ, ਡਾਕਟਰ ਸਮਾਈਲ ਸਾਰੰਗਲ, ਐਡਵੋਕੇਟ ਸ਼ਤੀਸ਼ ਕੁਮਾਰ, ਅਜੀਬ ਸਿੰਘ, ਸੰਦੀਪ ਸ਼ਰਮਾ , ਵੰਦਨਾ ਮਿਡ ਡੇਅ ਮੀਲ ਮੈਨੇਜਰ ਅਤੇ ਮਰਹੂਮ ਅਧਿਆਪਕ ਸ੍ਰੀ ਰੰਜੂ ਕੁਮਾਰ ਦੇ ਪਰਿਵਾਰਿਕ ਮੈਂਬਰ ਹਾਜ਼ਰ ਸਨ l


ਫੋਟੋ ਕੈਪਸ਼ਨ: ਸੁੰਦਰ ਲਿਖਾਈ ਮੁਕਾਬਲਿਆਂ ਵਿੱਚ ਜੇਤੂ ਰਹੇ ਬੱਚਿਆਂ ਨੂੰ ਸਨਮਾਨਿਤ ਕੀਤੇ ਜਾਣ ਦੀ ਝਲਕ। ਫੋਟੋ: ਦਵਿੰਦਰਜੀਤ










