Share & like

ਪ੍ਰੋਜੈਕਟ ਬੰਦ ਕਰਕੇ ਬੱਚਿਆਂ ਨੂੰ ਸਿਲੇਬਸ ਅਨੁਸਾਰ ਪੜ੍ਹਾਉਣ ਦੇਣ ਦੀ ਮੰਗ

ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 26 ਜੁਲਾਈ
ਗੌਰਮਿੰਟ ਟੀਚਰਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ, ਵਿੱਤ ਸਕੱਤਰ ਅਮਨਦੀਪ ਸ਼ਰਮਾ, ਕੁਲਦੀਪ ਪੂਰੋਵਾਲ ਅਤੇ ਪ੍ਰੈਸ ਸਕੱਤਰ ਦਿਲਦਾਰ ਭੰਡਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਮਿਸਨ ਸਮਰਥ ਇਕ ਪ੍ਰੋਜੈਕਟ ਜੋ ਕਿ ਵਿਦਿਆਰਥੀਆਂ ਇਹ ਪੱਧਰ ਦੀ ਪਹਿਚਾਣ ਕਰਨ ਉਪਰੰਤ ਉਨ੍ਹਾਂ ਨੂੰ ਇੱਕ ਨਿਰਧਾਰਿਤ ਪੱਧਰ ਤੱਕ ਲੈ ਕੇ ਜਾਉਣ ਦੀ ਪ੍ਰਕਿਰਿਆ ਹੈ। ਇਹ ਇੱਕ ਵਧੀਆ ਪ੍ਰੋਗਰਾਮ ਸਾਬਿਤ ਹੋ ਸਕਦਾ ਸੀ ਜੇਕਰ ਇੱਕ ਨਿਰਧਾਰਿਤ ਪੱਧਰ ਤੋਂ ਥੱਲੇ ਵਿਦਿਆਰਥੀਆਂ ਲਈ ਵਿਸ਼ੇਸ਼ ਉਪਰਾਲੇ ਕਰਕੇ ਉਹਨਾਂ ਦੇ ਪੱਧਰ ਨੂੰ ਸੁਧਾਰਨ ਲਈ ਕੰਮ ਕੀਤਾ ਜਾਂਦਾ। ਪ੍ਰੰਤੂ ਪੰਜਾਬੀ ਭਾਸ਼ਾ ਦੇ ਆਧਾਰ ‘ਤੇ ਵਿਦਿਆਰਥੀਆਂ ਦਾ ਪੱਧਰ ਨਿਰਧਾਰਿਤ ਕਰਨ ਉਪਰੰਤ ਹਰ ਪੱਧਰ ਦੇ ਵਿਦਿਆਰਥੀ ਨੂੰ ਇੱਕੋ ਜਮਾਤ ਵਿੱਚ ਬਿਠਾ ਕੇ ਪੜਾਉਣਾ ਅਤੇ ਵਿਦਿਆਰਥੀ ਨੂੰ ਅਲੱਗ ਅਲੱਗ ਪੱਧਰਾਂ ਵਿੱਚ ਵੰਡਣਾ ਉਹਨਾਂ ‘ਤੇ ਮਾਨਸਿਕ ਪ੍ਰਭਾਵ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਪੱਧਰ ਦਾ ਪਤਾ ਹੁੰਦਾ ਹੈ ਅਤੇ ਉੱਚ ਪੱਧਰ ਵਾਲੇ ਵਿਦਿਆਰਥੀ ਨੀਵੇਂ ਪੱਧਰ ਵਾਲੇ ਵਿਦਿਆਰਥੀ ਨਾਲ ਵਿਤਕਰਾ ਕਰ ਸਕਦੇ ਹਨ।

ਅਧਿਆਪਕ ਆਗੂਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਸਮਰੱਥ ਜੋ ਕਿ ਜੂਨ ਮਹੀਨੇ ਤੱਕ ਇਹ ਚੱਲਣਾ ਸੀ ਨੂੰ ਅਗਸਤ ਮਹੀਨੇ ਤੱਕ ਲੈ ਕੇ ਜਾਣ ਦੀ ਤਿਆਰੀ ਕੀਤੀ ਹੋਈ ਹੁਣ ਪੰਜਾਬ ਸਰਕਾਰ ਵੱਲੋਂ ਮਿਸ਼ਨ ਸਮਰੱਥ ਵਾਂਗ ਇੱਕ ਨਵਾਂ ਪ੍ਰੋਜੈਕਟ ਚਲਾਉਣ ਦੀ ਯੋਜਨਾ ਬੰਦੀ ਕੀਤੀ ਜਾ ਰਹੀ ਹੈ ਜੋ ਕਿ ਆਉਣ ਵਾਲੇ ਤਿੰਨ ਚਾਰ ਮਹੀਨੇ ਤੱਕ ਚੱਲਣ ਦੀ ਸੰਭਾਵਨਾ ਹੈ ਪੰਜਾਬ ਸਰਕਾਰ ਦੇ ਇਹਨਾਂ ਪ੍ਰੋਜੈਕਟਾਂ ਦੀ ਲੜੀ ਦੇ ਕਾਰਨ ਬੱਚਿਆਂ ਦੀ ਪੜ੍ਹਾਈ ਤਾਂ ਕਾਫੀ ਨੁਕਸਾਨ ਹੋ ਰਿਹਾ ਅਤੇ ਅਧਿਆਪਕ ਵੀ ਮਾਨਸਿਕ ਤਨਾਅ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਉਕਤ ਪ੍ਰੋਜੈਕਟਾਂ ਵਿੱਚ ਵਾਰ-ਵਾਰ ਮੰਗੀ ਜਾ ਰਹੀ ਰਿਪੋਰਟਿੰਗ ਅਤੇ ਕੀਤੇ ਜਾ ਰਹੇ ਮੁਲਾਂਕਣਾਂ ਦੀ ਲੜੀ ਕਾਰਨ ਅਧਿਆਪਕ ਉਲਝੇ ਹੋਏ ਹਨ।

ਗੌਰਮਿੰਟ ਟੀਚਰਜ ਯੂਨੀਅਨ ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਪੁਰੋਵਾਲ, ਗੁਰਪ੍ਰੀਤ ਅਮੀਵਾਲ, ਸੂਬਾ ਮੀਤ ਪ੍ਰਧਾਨ ਮਨੋਹਰ ਲਾਲ ਸ਼ਰਮਾ ਗੁਰਦੀਪ ਬਾਜਵਾ ਨੇ ਕਿਹਾ ਕਿ ਪ੍ਰੋਜੈਕਟ ਚਲਾਉਣ ਤੋਂ ਪਹਿਲਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਵਾਸਤਵਿਕ ਲੋੜਾਂ ਨੂੰ ਸਮਝਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਪੜ੍ਹਾਈ ਦਾ ਮਾਹੌਲ ਖਰਾਬ ਹੋ ਰਿਹਾ ਅਤੇ ਅਧਿਆਪਕਾਂ ਨੂੰ ਸਲੇਬਸ ਅਨੁਸਾਰ ਬੱਚਿਆਂ ਨੂੰ ਪੜਾਉਣ ਵਿੱਚ ਵੀ ਮੁਸ਼ਕਲ ਆ ਰਹੀ ਹੈ।

ਗੌਰਮਿੰਟ ਟੀਚਰਜ ਯੂਨੀਅਨ ਪੰਜਾਬ ਦੇ ਆਗੂਆਂ ਨੇ ਮੰਗ ਕੀਤੀ ਕਿ ਵੱਖ-ਵੱਖ ਤਰਾਂ ਦੇ ਪ੍ਰੋਜੈਕਟ ਤੁਰੰਤ ਬੰਦ ਕਰਕੇ ਬੱਚਿਆਂ ਨੂੰ ਸਿਲੇਬਸ ਦੇ ਅਨੁਸਾਰ ਪੜ੍ਹਾਈ ਕਰਾਉਣ ਦਾ ਮੌਕਾ ਦਿੱਤਾ ਜਾਵੇ। ਕੁਲਦੀਪ ਸਿੰਘ ਪੂਰੋਵਾਲ, ਅਨਲ ਕੁਮਾਰ ਗੁਰਪ੍ਰੀਤ ਰੰਗੀਲਪੁਰ ਸੁਖਵਿੰਦਰ ਰੰਧਾਵਾ, ਦੇਵੀ ਦਿਆਲ, ਹਰਿੰਦਰ ਮੱਲੀਆਂ, ਜੱਜਪਾਲ ਸਿੰਘ ਬਾਜੇ ਕੇ, ਦਿਲਦਾਰ ਸਿੰਘ ਭੰਡਾਲ,ਗਣੇਸ਼ ਭਗਤ, ਧਰਮਿੰਦਰ ਸਿੰਘ ਭੰਗੂ, ਬਲਵਿੰਦਰ ਸਿੰਘ ਭੁੱਟੋ, ਪਰਮਜੀਤ ਸਿੰਘ ਸ਼ੋਰੇਵਾਲ, ਜਸਵਿੰਦਰ ਸਿੰਘ ਸਮਾਣਾ, ਸੁਭਾਸ਼ ਚੰਦਰ ਪਠਾਨਕੋਟ, ਗੁਰਮੇਲ ਸਿੰਘ ਕੁਲਰੀਆਂ, ਸੁੱਚਾ ਸਿੰਘ ਟਰਪਈ,ਨਰਿੰਦਰ ਸਿੰਘ ਮਾਖਾ, ਰਾਜੀਵ ਕੁਮਾਰ ਹਾਂਡਾ,ਰਵਿੰਦਰ ਸਿੰਘ ਪੱਪੀ ਸਿੱਧੂ,ਸੁਖਚੈਨ ਸਿੰਘ ਬੱਧਣ ਸਰਬਜੀਤ ਸਿੰਘ,ਬਿਕਰਮਜੀਤ ਸਿੰਘ, ਜਗਜੀਤ ਸਿੰਘ ਮਾਨ, ਸਰਬਜੀਤ ਸਿੰਘ ਬਰਾੜ, ਬਲਦੇਵ ਸਿੰਘ ਬਠਿੰਡਾ,ਬੋਧਰਾਜ, ਨੂਰ ਮੁਹੰਮਦ ਮਲੇਰਕੋਟਲਾ, ਮਨਪ੍ਰੀਤ ਸਿੰਘ ਮੋਹਾਲੀ ਆਦਿ ਅਧਿਆਪਕ ਆਗੂ ਹਾਜ਼ਰ ਸਨ।


Share & like

Leave a Reply