ਜਥੇਬੰਦੀ ਵੱਲੋਂ ਚਾਰ ਅਗਸਤ ਨੂੰ ਕਾਰਜਕਾਰੀ ਇੰਜੀਨੀਅਰ ਦਫ਼ਤਰ ਦਾ ਕੀਤਾ ਜਾਵੇਗਾ ਘਿਰਾਓ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 25 ਜੁਲਾਈ
ਜਲ ਸਪਲਾਈ ਤੇ ਸੈਨੀਟੇਸ਼ਨ (ਮ) ਜ਼ਿਲ੍ਹਾ ਗੁਰਦਾਸਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਯੂਨੀਅਨ ਦੇ ਅਹੁਦੇਦਾਰਾਂ ਹਿੱਸਾ ਲਿਆ ਅਤੇ ਫੈਸਲਾ ਕੀਤਾ ਗਿਆ ਕਿ ਪਿਛਲੇ ਲੰਬੇ ਸਮੇਂ ਤੋਂ ਫੀਲਡ ਮੁਲਾਜ਼ਮਾਂ ਦਾ ਬਰਾਬਰ ਕੰਮ ਬਰਾਬਰ ਤਨਖਾਹ ਦਾ ਏਰੀਆ ਜੋ ਕਾਰਜਕਾਰੀ ਦਫ਼ਤਰ ਵੱਲੋਂ ਬਣਾ ਕੇ ਹੈਡ ਆਫਿਸ ਨੂੰ ਨਹੀਂ ਭੇਜਿਆ ਜਾ ਰਿਹਾ ਹੈ। ਹਾਲਾਂਕਿ ਯੂਨੀਅਨ ਵੱਲੋਂ ਇਸ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ।
ਆਗੂਆਂ ਫੈਸਲਾ ਲਿਆ ਕਿ ਜਥੇਬੰਦੀ ਚਾਰ ਅਗਸਤ ਦਿਨ ਸੋਮਵਾਰ ਕਾਰਜਕਾਰੀ ਇੰਜੀਨੀਅਰ ਦਫ਼ਤਰ ਦਾ ਘਿਰਾਓ ਕਰੇਗੀ ਅਤੇ ਫੀਲਡ ਮੁਲਾਜ਼ਮਾਂ ਠੇਕੇ ਵਾਲੇ ਸਾਥੀਆਂ ਦੀ ਜੋ ਮੰਗਾਂ ਹਨ ਉਨਾਂ ਦਾ ਨਿਪਟਾਰਾ ਕੀਤਾ ਜਾਵੇ ਗਾ ਸਮੂਹ ਫੀਲਡ ਮੁਲਾਜ਼ਮਾਂ ਨੂੰ ਅਪੀਲ ਹੈ ਕਿ ਧਰਨੇ ਵਿੱਚ ਵੱਧ ਚੜ ਕੇ ਸ਼ਮੂਲੀਅਤ ਕੀਤੀ ਜਾਵੇ ਜਥੇਬੰਦੀ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਸੁਹਿਰਦ ਹੈ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਨਰਲ ਸਕੱਤਰ ਰਵਿੰਦਰ ਸਿੰਘ ਸੈਣੀ, ਜ਼ਿਲ੍ਹਾ ਕੈਸ਼ੀਅਰ ਸੁਖਜੀਤ ਕੁਮਾਰ, ਬ੍ਰਾਂਚ ਪ੍ਰਧਾਨ ਨਰਬੀਰ ਸਿੰਘ ਸੁਲਤਾਨੀ, ਪ੍ਰੇਮਪਾਲ, ਰਣਜੀਤ ਸਿੰਘ, ਵੇਦਪਾਲ ਖਰਲਾਂ, ਸੁਭਾਸ਼ ਚੰਦਰ ਅਤੇ ਜੀਤਪਾਲ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ: ਜਲ ਸਪਲਾਈ ਅਤੇ ਸੈਨੀਟੇਸ਼ਨ ਯੂਨੀਅਨ ਦੇ ਨੁਮਾਇੰਦੇ ਸੰਘਰਸ਼ ਦਾ ਐਲਾਨ ਕਰਦੇ ਹੋਏ। ਫੋਟੋ: ਬੈਂਸ










