ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ,15 ਜੁਲਾਈ
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਸੈਮੀਨਾਰ ਅਤੇ
ਡੇਢ ਸਾਲਾ ਇਜਲਾਸ ਯੂਨੀਵਰਸਿਟੀ ਦੇ ਕਾਨਫਰੰਸ ਹਾਲ ਵਿਖੇ ਕਰਵਾਇਆ ਜਾ ਰਿਹਾ ਹੈ। ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਦੇ ਆਗੂ ਸ. ਸੁਲੱਖਣ ਸਰਹੱਦੀ, ਸ. ਮੱਖਣ ਕੁਹਾੜ ਸੰਯੋਜਕ, ਸੀ਼ਤਲ ਸਿੰਘ ਗੁੰਨੋਪੁਰੀ ਸੀਨੀਅਰ ਮੀਤ ਪ੍ਰਧਾਨ, ਮੰਗਤ ਚੰਚਲ ਜਨਰਲ ਸਕੱਤਰ , ਗੁਰਮੀਤ ਬਾਜਵਾ ਜਾਇੰਟ ਸਕੱਤਰ ਅਤੇ ਬੂਟਾ ਰਾਮ ਆਜ਼ਾਦ ਨੇ ਦੱਸਿਆ ਕਿ ਪ੍ਰੋਗਰਾਮ ਦਾ ਸਮਾਂ 20 ਜੁਲਾਈ ਦਿਨ ਐਤਵਾਰ ਨੂੰ ਸਵੇਰੇ 10 ਵਜੇ ਹੋਵਾਂਗਾ।

ਉਨ੍ਹਾਂ ਦੱਸਿਆ ਕਿ ਚਰਚਾ ਦਾ ਵਿਸ਼ਾ ਪੰਜਾਬੀ ਬੋਲੀ- ਕੱਲ੍ਹ , ਅੱਜ ਅਤੇ ਭਲ਼ਕ ਹੋਵੇਗਾ। ਮੁੱਖ ਬੁਲਾਰੇ ਡਾ. ਮਨਜਿੰਦਰ ਸਿੰਘ, ਪ੍ਰਧਾਨਗੀ ਡਾ. ਮਨਮੋਹਨ ਸਿੰਘ, ਮੁੱਖ-ਮਹਿਮਾਨ ਸ.ਸਤਨਾਮ ਮਾਣਕ ਅਤੇ ਵਿਸ਼ੇਸ਼ ਮਹਿਮਾਨ ਡਾ. ਲਖਵਿੰਦਰ ਜੌਹਲ ਹੋਣਗੇ ।
ਪ੍ਰੋਗਰਾਮ ਦਾ ਦੂਸਰਾ ਸੈਸ਼ਨ 12-00 ਵਜੇ ਦੁਪਿਹਰ ਸ਼ੁਰੂ ਹੋਵੇਗਾ। ਇਸ ਦੌਰਾਨ ਹਰਭਜਨ ਸਿੰਘ ਹੁੰਦਲ ਕਾਵਿ-ਪੁਰਸਕਾਰ ਗ਼ਜ਼ਲਕਾਰ ਜਸਵਿੰਦਰ ਜੀ ਨੂੰ, ਡਾ. ਐਁਸ.ਤਰਸੇਮ ਸਾਹਿਤ-ਸਾਧਨਾ ਪੁਰਸਕਾਰ ਸ. ਬਲਬੀਰ ਪਰਵਾਨਾ ਜੀ ਨੂੰ, ਡਾ.ਰਵਿੰਦਰ ਰਵੀ ਆਲੋਚਨਾ ਪੁਰਸਕਾਰ ਡਾ.ਮਨਜਿੰਦਰ ਸਿੰਘ ਜੀ ਨੂੰ ਅਤੇ ਗਿਆਨੀ ਹੀਰਾ ਸਿੰਘ ਜਥੇਬੰਦਕ ਪੁਰਸਕਾਰ ਸ. ਕਰਮ ਸਿੰਘ ਵਕੀਲ ਜੀ ਨੂੰ ਦੇ ਕੇ ਸਨਮਾਨਤ ਕਰਨਗੇ।
ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਦੇ ਸਮੂਹ ਮੈਬਰਾਂ ਵੱਲੋੰ ਜ਼ਿਲ੍ਹਾ ਭਰ ਦੇ ਸਾਹਿਤਕਾਰਾਂ ਅਤੇ ਸਾਹਿਤ-ਪ੍ਰੇਮੀਆਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਹਿਤ ਖੁੱਲ੍ਹਾ ਸੱਦਾ ਵੀ ਦਿਁਤਾ ਗਿਆ ਹੈ।










