Share & like

ਧੂਰੀ/ਸੰਗਰੂਰ 10ਜੁਲਾਈ (ਰਾਜੇਸ਼ ਕੁਮਾਰ ਆਮਲਾ/ਰੋਜ਼ਾਨਾ ਖ਼ਬਰ) ਸਮਾਜ ਸੇਵਕ ਸਤਿੰਦਰ ਸਿੰਘ ਸੱਤੀ ਨਿੱਜਰ ਪੁੱਤਰ ਸਵਰਗੀ ਸੁਰਿੰਦਰ ਸਿੰਘ ਨਿੱਜਰ ਯੂਕੇ ਵਾਲਿਆਂ ਨੇ ਆਪਣੀ ਕਮਾਈ ਵਿੱਚੋਂ ਦਸਵੰਤ ਕੱਢ ਕੇ ਧੂਰੀ ਹਲਕੇ ਵਿੱਚ 30 ਜਰੂਰਤਮੰਦ ਪਰਿਵਾਰਾਂ ਨੂੰ ਮਕਾਨ ਬਣਾ ਕੇ ਦੇਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ।

ਧੂਰੀ ਦੇ ਵਾਰਡ ਨੰਬਰ 17 ਵਿਖੇ ਮਕਾਨ ਦੀ ਉਸਾਰੀ ਹੋਣ ਤੋਂ ਪਹਿਲਾਂ ਧਰਤੀ ਮਾਤਾ ਦੀ ਪੂਜਾ ਕਰਕੇ ਟੱਕ ਲਗਾ ਕੇ ਰਸਮੀ ਮਕਾਨ ਦੀ ਸ਼ੁਰੂਆਤ ਕਰਦੇ ਹੋਏ ਦਲਬੀਰ ਸਿੰਘ ਢਿਲੋਂ ਚੇਅਰਮੈਨ ਸਮਾਲ ਇੰਡਸਟਰੀ ਪੰਜਾਬ ਅਤੇ ਦਫ਼ਤਰ ਇੰਚਾਰਜ ਸੀਐਮ ਪੰਜਾਬ ਧੂਰੀ ਨੇ ਆਪਣੇ ਕਰ ਕਮਲਾ ਨਾਲ ਕੀਤਾ। ਉਨ੍ਹਾਂ ਨੇ ਕਿਹਾ ਨਿੱਜਰ ਪਰਿਵਾਰ ਨੂੰ ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ। ਉਨ੍ਹਾਂ ਵੱਲੋਂ ਜੋ ਪੰਜਾਬ ਦੇ ਲੋਕਾਂ ਲਈ ਆਪਣੀ ਨੇਕ ਕਮਾਈ ਵਿੱਚੋਂ ਦਸਵੰਤ ਜੋ ਗੁਰੂਆਂ ਪੀਰਾਂ ਨੇ ਆਪਣੀ ਬਾਣੀ ਵਿੱਚ ਫਰਮਾਇਆ ਹੈ। ਉਸ ਨੂੰ ਮੁੱਖ ਰੱਖਦੇ ਹੋਏ ਜਰੂਰਤਮੰਦ ਪਰਿਵਾਰਾਂ ਨੂੰ ਮਕਾਨ ਬਣਵਾਏ ਹਨ। ਇਹ ਇੱਕ ਸਲਾਗਾ ਯੋਗ ਕਦਮ ਹੈ ਅਤੇ ਇਸ ਤੋਂ ਇਲਾਵਾ ਪਹਿਲਾਂ ਕੈਂਪਾਂ ਦੌਰਾਨ 3 ਹਜ਼ਾਰ ਜਰੂਰਤਮੰਦ ਲੜਕੀਆਂ ਅਤੇ ਔਰਤਾਂ ਨੂੰ ਸਲਾਈ ਮਸ਼ੀਨਾਂ ਤੇ ਇੱਕ ਹਜ਼ਾਰ ਦੇ ਕਰੀਬ ਟਰਾਈ ਸਾਈਕਲ ਤੇ ਹੋਰ ਸਾਮਾਨ ਵੰਡਿਆ ਗਿਆ।

ਇਸ ਮੌਕੇ ਪਰਮਜੀਤ ਸਿੰਘ ਭਿੰਦੀ, ਪੰਨੂ ਬਲਜੋਤ ਨੇ ਸਾਰਿਆਂ ਦਾ ਧੰਨਵਾਦ ਕੀਤਾ। ਕੁਲਜੀਤ ਧਵਨ ਮੈਡੀਕਲ ਬਿੰਗ ਇੰਚਾਰਜ ਧੂਰੀ ਆਮ ਆਦਮੀ ਪਾਰਟੀ, ਬਚੀ ਪਹਿਲਵਾਨ, ਗਿੰਦਰ ਸਿੰਘ, ਵਿੱਕੀ, ਰਣਜੀਤ ਸਿੰਘ, ਭਿੰਦਰ ਸਿੰਘ, ਬਖਸ਼ੀਸ਼ ਸਿੰਘ, ਗੁਰਪ੍ਰੀਤ ਦੋਹਲਾ, ਕਰਨੈਲ ਸਿੰਘ, ਮੁਸਤਾਕ ਖਾਂ, ਅਮਰੀਕ ਸਿੰਘ, ਵਿੱਕੀ, ਬਾਵਾ, ਖੁਸ਼ਵਿੰਦਰ ਸਿੰਘ ਭੂਚਾਣਾ ਇਸ ਮੌਕੇ ਹਾਜ਼ਰ ਸਨ।


Share & like

Leave a Reply